image caption:

ਕੈਨੇਡਾ ਵਿੱਚ ਅਦਾਕਾਰ ਪਰਮੀਸ਼ ਵਰਮਾ ਦੀ ਮੰਗੇਤਰ ਗੁਨੀਤ ਗਰੇਵਾਲ ਨੂੰ ਮਿਲੀ ਹਾਰ

ਅਦਾਕਾਰ ਪਰਮੀਸ਼ ਵਰਮਾ  ਦੀ ਮੰਗੇਤਰ ਗੁਨੀਤ ਗਰੇਵਾਲ   ਕੈਨੇਡਾ ਦੀਆਂ ਚੋਣਾਂ  ਹਾਰ ਗਈ ਹੈ ।ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਗੁਨੀਤ ਨੂੰ ਆਪਣੇ ਉਮੀਦਵਾਰ ਦੇ ਤੌਰ &rsquoਤੇ ਚੋਣ ਮੈਦਾਨ ਵਿੱਚ ਉਤਾਰਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਮਹੀਨੇ ਪਹਿਲਾਂ ਹੀ ਪਰਮੀਸ਼ ਵਰਮਾ ਨੇ ਗੁਨੀਤ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ । ਪਰਮੀਸ਼ ਵਰਮਾ  ਦੇ ਇਸ ਖੁਲਾਸੇ ਤੋਂ ਬਾਅਦ ਉਹਨਾਂ  ਦੇ ਪ੍ਰਸ਼ੰਸਕ ਹੈਰਾਨ ਰਹਿ ਗਏ । ਇਸ ਦੇ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਸੀ ਕਿ ਗੁਨੀਤ ਗਰੇਵਾਲ  ਲਿਬਰਲ ਪਾਰਟੀ ਲਈ ਸਾਂਸਦ ਦੇ ਤੌਰ ਤੇ ਚੋਣਾਂ ਲੜ ਰਹੀ ਹੈ ।  ਇਹਨਾਂ ਚੋਣਾਂ ਦੌਰਾਨ ਵੀ ਪਰਮੀਸ਼ ਨੇ ਸੋਸ਼ਲ ਮੀਡੀਆਂ ਤੇ ਗੁਨੀਤ  ਲਈ ਕਈ ਪੋਸਟਾਂ ਸਾਂਝੀਆਂ ਕਰਕੇ ਗੁਨੀਤ ਦਾ ਹੌਸਲਾ ਵਧਾਇਆ ਸੀ । ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਪਰਮੀਸ਼ ਦਾ ਹਾਲ ਹੀ ਵਿੱਚ ਰੋਮਾਂਟਿਕ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।