image caption: -ਰਜਿੰਦਰ ਸਿੰਘ ਪੁਰੇਵਾਲ

ਮੱੁਖ ਮੰਤਰੀ ਚਰਨਜੀਤ ਚੰਨੀ ਲਈ ਚੁਣੌਤੀਆਂ ਤੇ ਪੰਜਾਬ ਦੀ ਜਿੰਮੇਵਾਰੀ

ਚਮਕੌਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ 16ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ| ਸਹੁੰ ਚੁੱਕਣ ਤੋਂ ਬਾਅਦ ਆਪਣੀ ਪਹਿਲੀ ਹੀ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚੰਨੀ ਨੇ 18 ਸੂਤਰੀ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੇ ਦਿਨਾਂ &rsquoਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਬਿਜਲੀ ਬਿੱਲ ਮਾਫ਼ੀ ਤਕ ਸਾਰੇ ਮਸਲੇ ਹੱਲ ਕਰਨ ਦਾ ਵਾਅਦਾ ਕੀਤਾ|  
ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬੀਆਂ ਨਾਲ ਵਾਅਦੇ ਕੀਤੇ  ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਮੂਹ ਮੁੱਖ ਮੰਤਰੀ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੂੰ ਇਹ ਮਾਣ ਬੂਖਸ਼ਿਆ| ਕਾਲੇ ਖੇਤੀ ਕਾਨੂੰਨ ਲੈਣ ਵਾਸਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਡੁੱਬੀ ਤਾਂ ਪੰਜਾਬ ਡੁੱਬ ਜਾਵੇਗਾ| ਕਿਸਾਨ ਦੇ ਨਾਲ ਅਰਥ ਵਿਵਸਥਾ ਜੁੜੀ ਹੋਈ ਹੈ| ਇਸ ਦਾ ਅਸਰ ਪੰਜਾਬ ਸਰਕਾਰ ਤੇ ਆਮ ਆਦਮੀ &rsquoਤੇ ਪੈਂਦਾ ਹੈ| ਪੰਜਾਬ ਸਰਕਾਰ ਕਿਸਾਨਾਂ ਦੇ ਸੰਘਰਸ਼ ਦੇ ਨਾਲ ਖੜ੍ਹੀ ਹੈ| ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਮੀਰਾ ਦੇ ਨੁਮਾਇੰਦੇ ਨਹੀਂ ਹਨ| ਜਿਹੜਾ ਕੰਮ ਕਰਨਾ ਚਾਹੁੰਦਾ ਹੈ ਸਿਰਫ਼ ਉਹੀ ਉਨ੍ਹਾਂ ਨੂੰ ਮਿਲੇ| ਉਨ੍ਹਾਂ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਵਿਕਾਸ ਦੀ ਸੋਚ ਰੱਖਣ ਵਾਲਿਆਂ ਦੇ ਨਾਲ ਹਨ| ਉਨ੍ਹਾਂ ਕਿਹਾ ਕਿ ਇਹ ਸਰਕਾਰ ਲੋਕਾਂ ਦੀ ਸਰਕਾਰ ਹੈ| ਪਿੰਡਾਂ &rsquoਚ ਰਹਿੰਦੇ ਗ਼ਰੀਬ ਲੋਕਾਂ ਦਾ ਪਾਣੀ ਦਾ ਬਿੱਲ ਮਾਫ਼ ਹੋਵੇਗਾ| ਪਿਛਲੇ 5 ਸਾਲਾਂ ਦਾ ਬਿੱਲ ਵੀ ਮਾਫ਼ ਹੋਵੇਗਾ| ਕਿਸੇ ਗ਼ਰੀਬ ਦਾ ਪਾਣੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ| ਸ਼ਹਿਰ ਵਾਸੀਆਂ ਲਈ ਵੀ ਸੋਚਣ ਦਾ ਵਾਅਦਾ ਕੀਤਾ| ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ੀ ਸਰਕਾਰ ਮਿਲੇਗੀ| ਕੋਈ ਥਾਣੇਦਾਰ ਕਿਸੇ ਨੂੰ ਨਾਜਾਇਜ਼ ਤੰਗ ਨਹੀਂ ਕਰੇਗਾ| ਕਿਸੇ ਦੇ ਨਾਲ ਵੀ ਕੁਝ ਗ਼ਲਤ ਨਹੀਂ ਹੋਵੇਗਾ| ਬਿਜਲੀ ਦੇ ਰੇਟ ਘਟਣਗੇ| ਕੇਂਦਰ ਸਰਕਾਰ ਵੱਲੋਂ ਦਿੱਤੇ 18 ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇਗਾ| ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕੱਦਵਾਰ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ| ਉਨ੍ਹਾਂ ਪੰਜਾਬੀ ਵਿਚ ਸਹੁੰ ਚੁੱਕੀ| ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੇ ਡਿਪਟੀ ਸੀਐੱਮ ਵਜੋਂ ਹਲਫ਼ ਲਿਆ| ਰਾਹੁਲ ਗਾਂਧੀ ਦੇ ਸਮਾਗਮ ਚ ਪਹੁੰਚ ਤੋਂ ਬਾਅਦ ਰਾਜਪਾਲ ਵੱਲੋਂ ਹਲਫ਼ ਦਿਵਾਇਆ ਗਿਆ| ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕ ਸਮਾਗਮ ਚ ਸ਼ਾਮਲ ਨਹੀਂ ਹੋਏ|
ਚੰਨੀ ਨੂੰ ਉਸ ਵੇਲੇ ਸੀਐੱਮ ਦਾ ਅਹੁਦਾ ਮਿਲਿਆ ਹੈ ਜਦੋਂ ਕਾਰਜਕਾਲ ਛੋਟਾ ਤੇ ਚੁਣੌਤੀਆਂ ਵੱਡੀਆਂ ਹਨ| ਉਨ੍ਹਾਂ ਨੇ ਹਾਲਾਂਕਿ ਪਹਿਲੇ ਦਿਨ ਆਪਣੇ ਭਾਸ਼ਣ &rsquoਚ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਸ ਛੋਟੇ ਕਾਰਜਕਾਲ ਦੀ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਸਮਰੱਥ ਹਨ ਪਰ  ਮੁਖ ਮੰਤਰੀ ਲਈ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਦੀ ਆਪਸੀ ਖ਼ਾਨਾਜੰਗੀ ਹੈ|ਪੰਜਾਬ ਵਿਚ ਸੰਗਠਨ ਦੇ ਨਾਲ-ਨਾਲ ਸਰਕਾਰ ਦਾ ਚਿਹਰਾ ਬਦਲਣ ਦੇ ਬਾਅਦ ਵੀ ਕਾਂਗਰਸ ਦੀ ਸਿਆਸੀ ਸਰਦਰਦੀ ਫਿਲਹਾਲ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ| ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਚਿਹਰਾ ਦੱਸੇ ਜਾਣ ਨੂੰ ਲੈ ਕੇ ਪਾਰਟੀ ਦੇ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ &rsquoਤੇ  ਜਿਸ ਤਰ੍ਹਾਂ ਨਿਸ਼ਾਨਾ ਵਿੰਨ੍ਹਿਆ ਉਸ ਤੋਂ ਸਾਫ ਹੈ ਕਿ ਗੁਟਾਂ ਵਿਚ ਵੰਡੀ ਪੰਜਾਬ ਕਾਂਗਰਸ ਵਿਚ ਸਭ ਕੁਝ ਠੀਕ ਨਹੀਂ ਹੈ| ਜਾਖੜ ਦੇ ਇਨ੍ਹਾਂ ਤੇਵਰਾਂ ਦਾ ਸਹੀ ਅਸਰ ਰਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਸਫਾਈ ਦੇਣੀ ਪਈ ਕਿ ਅਗਲੀ ਚੋਣ ਵਿਚ ਪਾਰਟੀ ਦਾ ਚਿਹਰਾ ਸਿੱਧੂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹੋਣਗੇ| 
ਪੰਜਾਬ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਪ੍ਰੋਗਰਾਮ ਦੇ ਦਿਨ ਰਾਹੁਲ ਗਾਂਧੀ ਦੀ ਚੰਡੀਗੜ੍ਹ ਵਿਚ ਮੌਜੂਦਗੀ ਦੌਰਾਨ ਸੁਨੀਲ ਜਾਖੜ ਨੇ ਹਰੀਸ਼ ਰਾਵਤ ਦੇ ਬਿਆਨ ਨੂੰ ਜਿਸ ਅੰਦਾਜ਼ ਨਾਲ ਖਾਰਜ ਕਰ ਦਿੱਤਾ ਉਸ ਤੋਂ ਸਾਫ ਹੈ ਕਿ ਅਗਲੀ ਚੋਣ ਦੀ ਲੀਡਰਸ਼ਿਪ ਨੂੰ ਲੈ ਕੇ ਸੂਬਾ ਕਾਂਗਰਸ ਦਾ ਝਗੜਾ ਸਿਰਫ ਕੈਪਟਨ ਤਕ ਹੀ ਸੀਮਤ ਨਹੀਂ ਰਿਹਾ| ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਪਿਛੜ ਗਏ ਜਾਖੜ ਦੇ ਤੇਵਰਾਂ ਦਾ ਸਿਆਸੀ ਸੁਨੇਹਾ ਇਹ ਵੀ ਹੈ ਕਿ ਭਾਵੇਂ ਕਾਂਗਰਸ ਹਾਈਕਮਾਨ ਸਿੱਧੂ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਹੀ ਹੋਵੇ ਪਰ ਸੂਬਾ ਕਾਂਗਰਸ ਦੇ ਪੁਰਾਣੇ ਦਿਗਜ ਇੰਨੀ ਸਹਿਜਤਾ ਨਾਲ ਸਾਬਕਾ ਕ੍ਰਿਕਟਰ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ| ਕਾਂਗਰਸ ਮੀਡੀਆ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੁਰਜੇਵਾਲਾ ਨੇ ਸਪਸਟ ਕਿਹਾ ਕਿ ਰਾਵਤ ਦੇ ਬਿਆਨ ਨੂੰ ਸਹੀ ਤਰੀਕੇ ਨਾਲ ਨਹੀਂ ਲਿਆ ਗਿਆ| ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਪਾਰਟੀ ਸਿੱਧੂ ਨਾਲ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਚੋਣ ਲੜੇਗੀ|
ਪੰਜਾਬ ਸਰਕਾਰ ਤੇ ਸੰਗਠਨ ਦੇ ਨਵੇਂ ਚਿਹਰੇ ਨੂੰ ਸੰਭਾਲਣ ਦੀ ਕਸਰਤ ਵਿਚ ਜੁੜੇ ਪਾਰਟੀ ਇਸ ਸ਼ੱਕ ਨਾਲ ਵੀ ਚਿੰਤਤ ਹੈ ਕਿ ਜਿਸ ਤਰ੍ਹਾਂ ਸਿਆਸੀ ਆਪ੍ਰੇਸ਼ਨ ਤੇ ਅਮਰਿੰਦਰ ਸਿੰਘ ਦੀ ਵਿਦਾਈ ਦੀ ਰਾਹ ਕੱਢੀ ਗਈ ਉਸ ਤੋਂ ਦੁਖੀ ਕੈਪਟਨ  ਕਾਂਗਰਸ ਦਾ ਸਿਆਸੀ ਨੁਕਸਾਨ ਕਰ ਸਕਦੇ ਹਨ| ਇਸ ਲਈ ਕਾਂਗਰਸ ਲੀਡਰਸ਼ਿਪ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ ਕਿ ਅਜਿਹੇ ਰਾਜਨੀਤਕ ਫੈਸਲਿਆਂ ਤੋਂ ਬਚਿਆ ਜਾਵੇ ਜਿਸ ਨਾਲ ਕੈਪਟਨ ਨੂੰ ਜ਼ਖ਼ਮੀ ਸ਼ੇਰ ਵਜੋਂ ਮੈਦਾਨ ਵਿਚ ਆਉਣ ਦਾ ਮੌਕਾ ਮਿਲੇ| ਇਹੀ ਵਜ੍ਹਾ ਹੈ ਕਿ ਸਿੱਧੂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ| ਕੈਪਟਨ ਨੇ ਅਸਤੀਫਾ ਦੇਣ ਤੋਂ ਬਾਅਦ ਸਾਫ ਐਲਾਨ ਕਰ ਦਿੱਤਾ ਸੀ ਕਿ ਸਿੱਧੂ ਨੂੰ ਜੇਕਰ ਕਮਾਨ ਦਿੱਤੀ ਗਈ ਤਾਂ ਉਹ ਇਸਦਾ ਖੁੱਲ੍ਹ ਕੇ ਵਿਰੋਧ ਕਰਨਗੇ| ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਕੈਪਟਨ ਨੂੰ ਇਹ ਮੌਕਾ ਤਾਂ ਨਹੀਂ ਦਿੱਤਾ  ਪਰ ਇਸਦੇ ਬਾਵਜੂਦ ਪਾਰਟੀ ਦੇ ਮੁੱਢਲੇ ਸਿਆਸੀ ਗਲਿਆਰਿਆਂ ਵਿਚ ਇਸ ਅਸ਼ੰਕਾ ਤੋਂ ਨਾਂਹ ਨਹੀਂ ਕੀਤੀ ਜਾ ਰਹੀ ਕਿ ਅਮਰਿੰਦਰ ਨੇ ਪਾਰਟੀ ਤੋਂ ਵੱਖਰੇ ਹੋਣ ਦੀ ਰਾਹ ਫੜੀ ਤਾਂ ਚੋਣ ਨੇੜੇ ਆਉਣ ਤੇ ਚੁਣੌਤੀਆਂ ਹੋਰ ਵਧਣ ਦੀ ਸੰਭਾਵਨਾ ਹੈ| ਕੈਪਟਨ ਧੜੇ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ| ਚੰਨੀ ਜੇਕਰ ਦੋਵਾਂ ਧੜਿਆਂ ਨੂੰ ਇਕ ਕਰਨ ਚ ਕਾਮਯਾਬ ਹੁੰਦੇ ਹਨ ਤਾਂ ਪਾਰਟੀ ਲਈ ਚੋਣ ਲੜਨਾ ਆਸਾਨ ਹੋ ਜਾਵੇਗਾ|  ਪੰਜਾਬ ਦੀ ਪਰੰਪਰਾ ਰਹੀ ਹੈ ਕਿ ਇਥੇ ਜੱਟ ਸਿੱਖ ਹੀ ਮੁੱਖ ਮੰਤਰੀ ਬਣਦੇ ਰਹੇ ਹਨ| ਪਹਿਲੀ ਵਾਰ ਕਾਂਗਰਸ ਪਾਰਟੀ ਨੇ ਇਸ ਪਰੰਪਰਾ ਨੂੰ ਤੋੜਿਆ ਹੈ| ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਪਾਰਟੀ ਨੂੰ 1997 ਵਾਲੇ ਨਤੀਜੇ ਮਿਲਣਗੇ ਜਾਂ ਫਿਰ ਦਲਿਤ ਪੱਤਾ ਖੇਡ ਕੇ ਕਾਂਗਰਸ ਫਿਰ ਤੋਂ ਸਰਕਾਰ ਬਣਾਉਣ ਵਿਚ ਸਫਲ ਹੋ ਜਾਵੇਗੀ|
-ਰਜਿੰਦਰ ਸਿੰਘ ਪੁਰੇਵਾਲ