image caption:

ਬਿੱਗ ਬੌਸ ਦੇ ਘਰ ‘ਚ ਨਜ਼ਰ ਆਵੇਗੀ ਪੰਜਾਬੀ ਗਾਇਕਾ ਅਫਸਾਨਾ ਖਾਨ

ਮੁੰਬਈ : ਬਿੱਗ ਬੌਸ 15 ਜਲਦ ਸ਼ੁਰੂ ਹੋਣ ਵਾਲਾ ਹੈ ਤੇ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਜਲਦ ਉਸ ਸ਼ੋਅ ਵਿੱਚ ਨਜ਼ਰ ਆ ਸਕਦੀ ਹੈ। ਇਸ ਸਚਾਈ ਨਾਲ ਜੁੜੀਆਂ ਅਫਸਾਨਾ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਹ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਫੈਨਜ਼ ਲਈ ਚੰਗੀ ਖ਼ਬਰ ਹੈ।

ਅਫਸਾਨਾ ਖ਼ਾਨ ਨੇ ਟੀ. ਵੀ. ਰਿਐਲਿਟੀ ਸ਼ੋਅ &lsquoਬਿੱਗ ਬੌਸ&rsquo ਦੇ ਆਗਾਮੀ ਸੀਜ਼ਨ &lsquoਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਅਫਸਾਨਾ ਖ਼ਾਨ &lsquoਬਿੱਗ ਬੌਸ&rsquo ਦੇ ਘਰ &lsquoਚ ਪਹਿਲੀ ਕੰਟੈਸਟੇਂਟ ਹੋਵੇਗੀ। ਪਹਿਲਾਂ ਵੀ ਸ਼ੋਅ &lsquoਚ ਉਸ ਦੀ ਸ਼ਮੂਲੀਅਤ ਦਾ ਅੰਦਾਜ਼ਾ ਲਗਾਇਆ ਗਿਆ ਸੀ। ਬਿੱਗ ਬੌਸ&rsquo ਇੱਕ ਵਿਵਾਦਪੂਰਨ ਸ਼ੋਅ ਹੈ, ਜਿਸ &lsquoਚ ਮਸ਼ਹੂਰ ਹਸਤੀਆਂ ਦਾ ਅਸਲ ਪੱਖ ਲੋਕਾਂ ਨੂੰ ਦਿਖਾਇਆ ਜਾਂਦਾ ਹੈ।

ਅਫਸਾਨਾ ਖ਼ਾਨ ਪਹਿਲਾਂ ਹੀ ਇੱਕ ਵੱਡਾ ਨਾਮ ਹੈ, ਇਸ ਲਈ ਪੰਜਾਬੀ ਪ੍ਰਸ਼ੰਸਕਾਂ ਲਈ &lsquoਬਿੱਗ ਬੌਸ 15&rsquo ਵੇਖਣਾ ਅਤੇ ਉਨ੍ਹਾਂ ਦੇ ਪਸੰਦੀਦਾ ਗਾਇਕ ਅਫਸਾਨਾ ਖ਼ਾਨ ਬਾਰੇ ਹੋਰ ਵੇਰਵੇ ਜਾਣਨਾ ਮਜ਼ੇਦਾਰ ਹੋਵੇਗਾ। ਫਿਲਹਾਲ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹਪਹਿਲੀ ਕੰਟੈਸਟੇਂਟ ਹੈ ਪਰ ਵੱਖ-ਵੱਖ ਅਫਵਾਹਾਂ ਵਾਲੇ ਨਾਵਾਂ ਦੀਆਂ ਸੂਚੀਆਂ ਸੋਸ਼ਲ ਮੀਡੀਆ &lsquoਤੇ ਵੀ ਵਾਇਰਲ ਹੋ ਰਹੀਆਂ ਹਨ। ਇਸਦੇ ਨਾਲ ਹੀ ਹੁਣ ਤੱਕ ਕਿਸੇ ਵੀ ਮਸ਼ਹੂਰ ਹਸਤੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। &lsquoਬਿੱਗ ਬੌਸ&rsquo ਦੇ ਆਗਾਮੀ ਸੀਜ਼ਨ &lsquoਚ ਆਮ ਲੋਕਾਂ ਦੀ ਸ਼ਮੂਲੀਅਤ ਵੀ ਹੋਵੇਗੀ।