image caption:

ਰਣਜੀਤ ਬਾਵਾ ਦੇ ਤਸਕਰਾਂ ਨਾਲ ਸਬੰਧਾਂ ਬਾਰੇ ਏਟੀਐਸ ਨੇ ਜਾਂਚ ਸ਼ੁਰੂ ਕੀਤੀ

 ਅੰਮ੍ਰਿਤਸਰ-  ਪੰਜਾਬੀ ਗਾਇਕ ਰਣਜੀਤ ਬਾਵਾ ਦੇ ਹੈਰੋਇਨ ਤਸਕਰ ਗੁਰਦੀਪ ਸਿੰਘ ਨਾਲ ਸਬੰਧ ਹੋਣ ਦੀ ਸ਼ਿਕਾਇਤ &rsquoਤੇ ਸਪੈਸ਼ਲ ਟਾਸਕ ਫੋਰਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਟੀਐਫ ਦੇ ਬੁਲਾਉਣ &rsquoਤੇ ਸ਼ਿਕਾਇਤਕਰਤਾ ਭਾਜਪਾ ਯੁਵਾ ਮੋਰਚੇ ਦੇ ਵਾਈਸ ਪ੍ਰੈਜ਼ੀਡੈਂਟ ਐਡਵੋਕੇਟ ਅਸ਼ੋਕ ਸਰੀਨ ਨੇ ਐਸਟੀਐਫ ਨੂੰ ਸਬੂਤ ਪੇਸ਼ ਕੀਤੇ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਐਸਟੀਐਫ ਨੇ ਗੁਰਦੀਪ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਬਾਅਦ ਵਿਚ ਗੁਰਦੀਪ ਦੀ ਨਿਸ਼ਾਨਦੇਹੀ &rsquoਤੇ ਐਸਟੀਐਫ ਨੇ ਭਾਰੀ ਮਾਤਰਾ ਵਿਚ ਹੋਰ ਹੈਰੋਇਨ ਬਰਾਮਦ ਕੀਤੀ ਸੀ। ਮਾਮਲੇ ਦੀ ਜਾਂਚ ਕਰ ਰਹੇ ਐਸਟੀਐਫ ਦੇ ਡੀਐਸਪੀ ਅਰੁਣ ਸ਼ਰਮਾ ਨੇ ਕਿਹਾ ਕਿ ਜਦ ਬਾਵਾ ਵਿਦੇਸ਼ ਤੋਂ ਪਰਤੇਗਾ ਤਾਂ ਉਸ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਉਸ ਕੋਲੋਂ ਦਸਤਾਵੇਜ਼ ਮੰਗੇ ਜਾਣਗੇ ਜੋ ਉਸ ਨੇ ਨਸ਼ਾ ਤਸਕਰ ਗੁਰਪ੍ਰੀਤ ਸਿਘ ਦੀ ਕੋਠੀ ਅਤੇ ਫਾਰਮ ਹਾਊਸ ਵਿਚ ਗੀਤਾਂ ਦੀ ਸ਼ੂਟਿੰਗ ਲਈ ਪੈਸੇ ਦੇਣ ਦਾ ਐਗਰੀਮੈਂਟ ਕੀਤਾ ਸੀ।