image caption:

ਸੁਨਾਮ ਦੇ ਬਸੀ ਨੇ 300 ਕਿਲੋਮੀਟਰ ਸਾਈਕਲ ਚਲਾ ਕੇ ਬਣਾਇਆ ਰਿਕਾਰਡ

ਸੁਨਾਮ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਇੱਥੋਂ ਦੇ ਸਾਈਕਲਿਸਟ ਅਸ਼ਵਨੀ ਬਸੀ ਨੇ 300 ਕਿਲੋਮੀਟਰ ਦੀ ਲੰਮੀ ਰਾਈਡ ਦਸ ਘੰਟੇ ਵਿਚ ਪੂਰੀ ਕਰ ਕੇ ਰਿਕਾਰਡ ਸਥਾਪਤ ਕੀਤਾ ਹੈ। ਇਸ ਤੋਂ ਪਹਿਲਾਂ ਗਿਆਰਾਂ ਸਤੰਬਰ ਨੂੰ ਬਸੀ ਨੇ 200 ਕਿਲੋਮੀਟਰ ਰਾਈਡ ਪੂਰੀ ਕੀਤੀ ਸੀ।

ਐਤਵਾਰ ਨੂੰ ਹੋਏ ਮੁਕਾਬਲੇ ਦਾ ਪ੍ਰਬੰਧ ਓਡੈਕਸ ਕਲੱਬ ਨੇ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿਸਟ ਅਸ਼ਵਨੀ ਬਸੀ ਨੇ ਦੱਸਿਆ ਕਿ ਉਕਤ 300 ਕਿਲੋਮੀਟਰ ਰਾਈਡ ਬਠਿੰਡਾ ਤੋਂ ਸ਼ੁਰੂ ਹੋ ਕੇ ਮੁਕਤਸਰ ਹੁੰਦੇ ਹੋਏ ਵਾਪਿਸ ਬਠਿੰਡਾ ਤੇ ਬਰਨਾਲਾ, ਸੰਗਰੂਰ ਹੋ ਕੇ ਮੁੜ ਵਾਪਿਸ ਬਠਿੰਡਾ ਪਹੁੰਚੀ। ਉਨ੍ਹਾਂ ਦੱਸਿਆ ਕਿ ਸਾਈਕਲ ਰੇਸ ਨੂੰ 10 ਘੰਟੇ ਵਿਚ ਪੂਰਾ ਕੀਤਾ ਗਿਆ ਹੈ। ਸਾਈਕਲਿਸਟ ਬਸੀ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ 400 ਕਿਲੋਮੀਟਰ ਅਤੇ ਛੇ ਸੌ ਕਿਲੋਮੀਟਰ ਰਾਈਡ ਪੂਰੀ ਕਰ ਕੇ ਸੁਪਰ ਰੈਂਡਿਊਰ ਦਾ ਖ਼ਿਤਾਬ ਹਾਸਿਲ ਕਰਨਾ ਹੈ।