image caption:

ਰਣਵੀਰ ਸਿੰਘ ਦੀ ਫਿਲਮ 83 ਦਸੰਬਰ ਵਿਚ ਹੋਵੇਗੀ ਰਿਲੀਜ਼

ਮੁੰਬਈ : ਬਾਲੀਵੁੱਡ ਦੀ ਮੋਸਟ ਏਵੇਟੇਡ ਫ਼ਿਲਮ 83 ਦਾ ਇੰਤਜ਼ਾਰ ਇਸ ਸਾਲ ਹੀ ਖਤਮ ਹੋਵੇਗਾ। ਫਾਇਨਲੀ ਇਸ ਫ਼ਿਲਮ ਦੇ ਮੇਕਰਸ ਨੇ ਵੀ ਰਿਲੀਜ਼ਿੰਗ ਲਈ ਫੈਸਟੀਵਲ ਸੀਜ਼ਨ ਹੀ ਚੁਣੀਆਂ ਹੈ। ਵੈਸੇ 83 ਵਰਗੀ ਫ਼ਿਲਮ ਦਰਸ਼ਕਾਂ ਲਈ ਆਪਣੇ ਆਪ &lsquoਚ ਹੀ ਇਕ ਫੈਸਟੀਵਲ ਹੈ। ਪਰ ਮਜ਼ਾ ਦੋ ਗੁਨਾ ਹੋ ਜਾਏਗਾ ਜਦ ਕ੍ਰਿਸਮਸ ਮੌਕੇ ਇਹ ਪਰਦੇ &lsquoਤੇ ਦੇਖੀ ਜਾਵੇਗੀ।

ਫ਼ਿਲਮ ਇਸੀ ਸਾਲ ਕ੍ਰਿਸਮਸ ਦੇ ਖਾਸ ਦਿਨ ਰਿਲੀਜ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਟਾਰਸ ਦੀ ਨਵੀਂ ਲੁਕ ਵੀ ਸਾਹਮਣੇ ਆਈ ਹੈ। ਜਿਸ &lsquoਚ ਓਨ ਸਕ੍ਰੀਨ ਕਪਿਲ ਦੇਵ ਤੇ ਉਨ੍ਹਾਂ ਦੀ ਟੀਮ ਦਾ ਸੇਲੀਬ੍ਰੇਸ਼ਨ ਲੁਕ ਦੇਖਿਆ ਜਾ ਸਕਦਾ ਹੈ। ਕੋਰੋਨਾ ਕਾਰਨ ਇਸ ਫ਼ਿਲਮ ਨੇ ਵੀ ਕਾਫੀ ਇੰਤਜ਼ਾਰ ਕੀਤਾ ਹੈ। ਇਹ ਫ਼ਿਲਮ ਪਿੱਛਲੇ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋ ਜਾਣੀ ਸੀ। ਪਰ ਦੇਰ ਆਏ ਦਰੁਸਤ ਆਏ। ਫ਼ਿਲਮ 83 ਦੀ ਕਹਾਣੀ 1983 ਦੇ ਵਰਲਡਕਪ ਦੀ ਕਹਾਣੀ ਹੈ ਜਦ ਕਪਿਲ ਦੇਵ ਦੇ ਲੀਡਰਸ਼ਿਪ &lsquoਚ ਟੀਮ ਇੰਡੀਆ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਇਸ ਫ਼ਿਲਮ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ &lsquoਚ ਨਜ਼ਰ ਆਉਣਗੇ ਤੇ ਪੰਜਾਬ ਦੇ ਸੁਪਰਸਟਾਰ ਐਮੀ ਵਿਰਕ ਤੇ ਹਾਰਡੀ ਸੰਧੂ ਵੀ ਫ਼ਿਲਮ ਵਿੱਚ ਅਹਿਮ ਕਰਦਾਰ ਨਿਭਾਉਂਦੇ ਦਿਖਾਈ ਦੇਣਗੇ।