image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਬੁੱਤ ਦੇ ਪੈਰਾਂ ਹੇਠੋਂ ਗੁਰਬਾਣੀ ਤਿੰਨ ਕੁ ਹਫ਼ਤੇ ਪਿੱਛੋਂ ਹਟਾਈ ਜਾਵੇਗੀ, ਕੀ ਇਹ ਸਵੀਕਾਰ ਹੈ ਸਿੱਖ ਚਿੰਤਕਾਂ ਨੂੰ ?

 ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ । ਬਰਤਾਨਵੀ ਗੁਰੂ ਘਰ ਦੀ ਬੁੱਤ ਸਥਾਪਤੀ ਭਾਵੇਂ ਕਿ ਸਿੱਖ ਫੌਜੀ ਸੀ, ਪਰ ਪਰੰਪਰਾ ਤਵਾਰੀਖ ਬਣ ਗਈ ਹੈ । ਸਵਾਲ ਕਈ ਉਤਪੰਨ ਹੋ ਗਏ ਹਨ :- ਵਿਵਾਦ, ਵਿਰੋਧ ਅਤੇ ਸੱਚਾਈ ਦੀ ਤਹਿ ਤੱਕ ਕਿ ਪਹਿਲਾਂ ਡੂੰਘਾ ਨੁਕਤਾ ਗੁਰ-ਬਾਣੀ ਬੁੱਤ ਦੇ ਪੈਰਾਂ ਹੇਠ ਬੱਸ ਜੀ ਗਲਤੀ ਹੋ ਗਈ, ਜੀ ਕੋਈ ਨਹੀਂ ਮੁਆਫੀ, ਗੱਲ ਖਤਮ, ਜੇਕਰ ਏਹੀ ਕਿਸੇ ਮਾਧੜ, ਧਮਾਧੜ ਨੇ ਕੀਤੀ ਹੁੰਦੀ ਤਾਂ ਸਤਿਕਾਰ ਨੂੰ ਸੱਟ, ਬੇਅਦਬੀ, ਪਰਚਾ ਦਰਜ ਕਰੋ, ਅਕਾਲ ਤਖ਼ਤ &lsquoਤੇ ਸੱਦੋ, ਤਨਖਾਹ ਲਾਵੋ, ਪਤਾ ਨਹੀਂ ਕੀ ਕੁਝ, ਪਰ ਇਥੇ ਤਾਂ ਜੱਜ ਸਾਹਿਬ ਆਪ ਦੇਖਕੇ ਭੀ ਉਥੇ ਬਿਰਾਜਮਾਨ ਰਹੇ ! ਦੂਜਾ ਪੱਖ ਜੋ ਵਿਰੋਧੀ ਧਿਰਾਂ ਚੁੱਕ ਰਹੀਆਂ ਹਨ ਕਿ ਕਾਂਗਰਸੀ ਕਾਰਕੁੰਨ ਫਿਰੋਜ਼ਪੁਰ ਤੋਂ ਨੌਜਵਾਨ ਗੁਰਭੇਜ ਸਿੰਘ ਟਿੱਬੀ ਕਿਵੇਂ, ਕਿਹੜੀ ਕਮੇਟੀ, ਗੁਰੂ-ਘਰ ਜਾਂ ਕੌਂਸਲਰ ਜਾਂ ਫੌਜੀ ਦਸਤੇ ਨੇ ਸੱਦਿਆ, ਉਹ ਕੋਈ ਸਾਧਾਰਨ ਵਿਅਕਤੀ ਨਹੀਂ, ਹਾਈ ਕਮਾਂਡ ਦਾ ਚਹੇਤਾ ਹੈ, ਟਿਕਟ ਦਾ ਭੀ ਦਾਅਵੇਦਾਰ ਹੈ, ਸਪੱਸ਼ਟ ਕਰ ਦੇਵਾਂ ਕਿ ਕਾਂਗਰਸੀ ਨੂੰ ਸੱਦਾ ਦੇਣਾ, ਸੱਤਾਧਾਰੀ ਪਾਰਟੀ ਹੈ ਭਾਵ ਮੁੱਖ ਮੰਤਰੀ ਨੂੰ ਨਿਵਾਜ ਲੈਂਦੇ, ਕੋਈ ਨਾ ਤਾਂ ਗੁਨਾਹ ਹੈ, ਨਾ ਹੀ ਕਾਨੂੰਨ ਦੀ ਖਿਲਾਫ਼ੀ ਇਹ ਹੱਕ ਹੈ ਪ੍ਰਬੰਧਕਾਂ ਦਾ, ਵਿਰੋਧੀਆਂ ਦਾ ਹੱਕ ਹੈ ਸਵਾਲ ਪੁੱਛਣੇ ਪਰ ਜੋ ਹੁਣ ਪਾਣੀ ਬਰੋ੍ਹਲਿਆ ਜਾ ਰਿਹਾ ਹੈ ਕਿ ਜੀ ਸਾਨੂੰ ਤਾਂ ਪਤਾ ਹੀ ਨਹੀਂ ਕਿਥੇ ਸੀ ਸ਼ਾਮਿਲ ? ਉਦਘਾਟਨ &lsquoਤੇ ਅਸੀਂ ਤਾਂ ਦੇਖਿਆ ਹੀ ਨਹੀਂ, ਜਦੋਂ ਕਿ ਸਭ ਮੂਰਤਾਂ ਸਬੂਤ ਹਨ, ਫੇਰ ਸੱਚਾਈ ਕਿਉਂ ਲਕੋਈ ਜਾ ਰਹੀ ਹੈ ? ਕੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਜਾਣਕਾਰੀ ਸੀ ? ਜੋ ਚੈਨਲ &lsquoਤੇ ਸਪੱਸ਼ਟੀਕਰਨ ਹੈ ਉਹ ਸੱਚਾਈ ਦੇ ਨੇੜੇ ਨਹੀਂ ਲੱਗਦਾ, ਸਾਫ ਕਰ ਦਿਉ ਕਿ ਕੀ ਵਾਰਤਾ ਸੀ, ਕੋਈ ਤਲਵਾਰ ਨਹੀਂ ਧਰੀ ਕਿਸੇ ਦੇ ਸਿਰ &lsquoਤੇ ਇਹ ਮਾਮਲਾ ਤਾਂ ਨਿਬੜੇ, ਹੁਣ ਆਈ ਵਾਰੀ ਕੋਈ ਜੁਰਮਾਨੇ ਬਾਰੇ ਘੁੰਮ ਰਹੀ ਚਿੱਠੀ ਫੇਰ ਜਾਂ ਨੇਕ ਮੇਰਾ ਵਿਸ਼ਾ ਨਹੀਂ, ਨਾਲ ਹੀ ਕਹਿੰਦੇ ਜੀ ਸਿੰਘ ਸਾਹਿਬ ਨੂੰ ਧਮਕੀ : ਚਲੋ ਪੁਲਸ ਸੂਚਿਤ ਹੈ, ਆਪੇ ਤਫ਼ਤੀਸ਼ ਸਾਹਮਣੇ ਲਿਆ ਦੇਵੇਗੀ, ਪਰ ਸਿੰਘ ਸਾਹਿਬ ਨੂੰ ਧਮਕੀ ਦੀ ਕੋਈ ਤੁੱਕ ਬਣਦੀ ਨਹੀਂ, ਉਨ੍ਹਾਂ ਅਣਗਹਿਲੀ ਜਰੂਰ ਕਰ ਲਈ ਪ੍ਰੋਗਰਾਮ ਤੋਂ ਪਾਸਾ ਵੱਟਣਾ ਬਣਦਾ ਸੀ, ਭਾਵੇਂ ਕਿ ਪ੍ਰਬੰਧਕਾਂ ਪੈਸਾ ਖਰਚਿਆ ਸੀ ਮੰਗਵਾਉਣ &lsquoਤੇ, ਪਰ ਭੁੱਲੋ ਨਾ ਦਸਵੰਧ ਸੰਗਤਾਂ ਦਾ ਹੈ, ਧੰਨ ਪ੍ਰਬੰਧਕਾਂ ਦਾ ਨਹੀਂ, ਰਹੀ ਗੱਲ ਵਿਰੋਧ ਦੀ:-
  ਮੇਰੀ ਦਲੀਲ ਹੈ ਕਿ ਵਿਰੋਧ ਅਕਾਲ ਤਖ਼ਤ ਦੇ ਜਥੇਦਾਰ ਦਾ ਨਹੀਂ, ਪ੍ਰਬੰਧਕਾਂ ਦਾ ਹੈ, ਉਹ ਧਿਆਨ ਲਾਂਭੇ ਕਰਨ ਲਈ ਵਿੱਚ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਲਪੇਟ ਰਹੇ ਹਨ, ਜੀ ਸ਼੍ਰੋਮਣੀ ਕਮੇਟੀ ਕੇਸ ਕਰੇ, ਗੁਰਮੁਖੋ ਤਾਣੇ ਪੇਟੇ ਤੁਸੀਂ ਤਣੋ ਤੇ ਸ਼੍ਰੋਮਣੀ ਕਮੇਟੀ ਦੂਜੇ ਦੇਸ਼ ਆ ਕੇ ਕੇਸ ਕਰੇ, ਜ਼ਿੰਮੇਵਾਰੀ ਜੋ ਡੈਕਰੇਸ਼ਨ ਭੇਜਦਾ ਹੈ ਉਹਦੀ ਹੈ, ਸਭ ਹਭੀ ਨਭੀ ਦੀ, ਉਥੇ ਲਿਖਿਆ ਪੜੋ੍ਹ, ਐਮੇ ਲੋਕਾਂ ਨੂੰ ਉਪਾਧੀਆਂ ਵਿਪਾਦੀਆਂ ਵਿੱਚ ਨਾ ਪਾਵੋ, ਆਪਣੀ ਕੀਤੀ ਆਪ ਹੀ ਨਿਪਟੋ, ਵਿਰੋਧੀਆਂ ਦੇ ਹੱਕ ਹਨ ਇਸ ਸਾਰੇ ਸੰਦਰਭ ਦੀ ਸੱਚਾਈ ਜਾਨਣ ਲਈ, ਹਾਂ ਕੋਈ ਕਾਨੂੰਨ ਦੀ ਉਲੰਘਣਾ ਕਰਨਾ ਤੇ ਉਹਨੂੰ ਸਹੀ ਆਖਣਾ ਮੇਰਾ ਮੰਨਸ਼ਾ ਨਹੀਂ, ਨਾ ਹੀ ਮੈਂ ਕਦੀ ਇਹਦੀ ਹਾਮੀ ਹਾਂ ਜਾਂ ਹੋਵਾਂਗੀ, ਅਫਸੋਸ ਹੈ ਕਿ ਪੰਜਾਬ ਵਿੱਚ ਕੋਈ ਘਟਨਾ ਵਾਪਰੇ ਅਸੀਂ ਚਾਰੇ ਪੈਰ ਚੁੱਕ ਕੇ ਸ਼੍ਰੋਮਣੀ ਕਮੇਟੀ ਦੇ ਉਧਾ੍ਹਲੇ ਤੇ ਇਥੇ ਕਹਿੰਦੇ ਬੱਸ ਜੀ ਹੁਣ ਗਲਤੀ ਮੁਆਫ, ਬੁੱਤ ਦੇ ਪੈਰਾਂ ਹੇਠੋਂ ਗੁਰਬਾਣੀ ਤਿੰਨ ਕੁ ਹਫ਼ਤੇ ਪਿੱਛੋਂ ਹਟਾਈ ਜਾਵੇਗੀ, ਕੀ ਇਹ ਸਵੀਕਾਰ ਹੈ ਸਿੱਖ ਚਿੰਤਕਾਂ ਨੂੰ ? ਭਾਵੇਂ ਕਿ ਖੋਜੀ ਤਾਂ ਹੁਣ ਫੌਜੀ ਹੌਲਦਾਰ ਈਸ਼ਰ ਸਿੰਘ ਜੀ ਦੇ ਕੱਦ-ਕਾਠ, ਸ਼ਕਲ ਤੇ ਭੂਮਿਕਾ ਬਾਰੇ ਭੀ ਸਵਾਲ ਚੁੱਕ ਰਹੇ ਹਨ, ਕਿਉਂਕਿ ਪ੍ਰਬੰਧਕਾਂ ਨੂੰ ਤਾਂ ਕਾਹਲੀ ਸੀ, ਸਲਾਹ ਮਸ਼ਵਰੇ ਦੀ ਲੋੜ ਨਹੀਂ ਭਾਸੀ । ਅਗਲਾ ਮੁੱਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ &lsquoਤੇ ਵਾਪਰੀ ਘਟਨਾ ਬਿਨਾਂ ਸ਼ੱਕ ਦੁੱਖਦਾਈ ਤੇ ਹਿਰਦੇ ਸੱਟ ਹੈ, ਨਿਵੇਕਲੀ ਭੀ ਹੈ, ਪਰ ਮੈਂ ਜੋ ਕੁਝ ਸਿੱਖ ਸੰਗਤਾਂ ਤਾਂ ਨਹੀਂ ਪਰ ਵਿਰੋਧੀ ਧਿਰਾਂ ਆਪਸ ਵਿੱਚ ਹੀ ਉਲਝ ਰਹੀਆਂ ਹਨ, ਇਹ ਕਿਸੇ ਤਰ੍ਹਾਂ ਸਿੱਧ ਨਹੀਂ ਕਰਦਾ ਕਿ ਸਾਨੂੰ ਦੁਰਘਟਨਾ ਦਾ ਉਨਾ ਦੁੱਖ ਹੁੰਦਾ ਹੈ ਜਿੰਨਾ ਇਕ ਦੂਜੇ ਨੂੰ ਨੀਮਾ ਜਾਂ ਹੇਠੀ ਕਰਨਾ, ਇਹਦੇ ਨਾਲ ਕੇਸ ਕਮਜ਼ੋਰ ਹੁੰਦੇ ਹਨ, ਉਤਸ਼ਾਹਤ ਹੋ ਜਾਂਦੇ ਹਨ, ਅਨੁਸ਼ਾਸਨ ਵੱਲੋਂ ਧਿਆਨ ਫਟਕ ਜਾਂਦੇ ਹਨ, ਜੋ ਇਨਸਾਫ ਵਿੱਚ ਰੁਕਾਵਟਾਂ ਬਣਦੇ ਹਨ, ਦੇਖੋ ਧਾਰਮਿਕ ਪ੍ਰਤੀਕਰਮ ਕਿੰਨਾ ਕੁ ਧਰਮ ਅਨਕੂਲ ਬਿਆਨ ਪਹਿਲਾਂ ਤਾਂ ਨਿਹੰਗ ਸਿੰਘ ਕਹਿੰਦੇ ਸਾਡੇ ਹੱਥੀਂ ਦਿਉ ਵਾਗਡੋਰ ਦੇਖਿਉ ਨਜ਼ਾਰੇ ।
  ਡੇਰੇਦਾਰ ਜਥੇਦਾਰ ਆਪਣੀ ਧੁੰਨ ਵਜਾਉਣ ਪ੍ਰਵਾਹ ਨੀ ਕਾਨੂੰਨਾਂ ਦੀ । ਜ: ਰਘਬੀਰ ਸਿੰਘ ਦੀ ਅਸਤੀਫੇ ਦੀ ਮੰਗ ਹੋਣ &lsquoਤੇ ਕਿਵੇਂ ਬੋਲੇ ਜੀ ਪੁਲਸ ਦੇ ਹਵਾਲੇ ਕਰਨ ਤੋਂ ਪਹਿਲਾਂ ਉਥੇ ਹੀ ਭਸਮ ਕਰਨਾ ਸੀ, ਛੋਟੇ ਮੀਆਂ ਸੁਭਾਨ ਅੱਲਾ ਵਾਲੀ ਕਹਾਣੀ ਜ: ਪਟਨਾ ਸਾਹਿਬ ਗਹੌਰ ਮਸਕੀਨ ਭੀ ਵੱਢ ਟੁੱਕ ਬੱਸ ਜੀ ਸਿੱਖ ਕਾਨੂੰਨ ਹੀ ਵਰਤਣਾ ਸੀ, ਕੀ ਮੈਂ ਲਿਖ ਸਕਦੀ ਹਾਂ ਕਿ ਦੋਨੋਂ ਹੀ ਜਥੇਦਾਰ ਧਰਮ ਦੀ ਬੁੱਧੀ ਵਾਲੇ ਹਨ ? ਜਾਂ ਕੁਰਸੀ ਚੰਬੜ? ਦੇਖੋ ਜੀ,
  ਥਾਂ ਹੀ ਮਾਰ ਮੁਕਾਉ ਦਰਪੇਸ਼ ਕਾਨੂੰਨ ਵਿੱਚ ਇਹਦੀ ਧਾਰਾ ਹੈ ? ਮੁੱਦਾ ਮੁਕਾਉ ਫੇਰ ਤਫ਼ਤੀਸ਼ ਕਿਵੇਂ ਕਿ ਕਿਵੇਂ, ਕੀਹਨੇ ਤੇ ਕੌਣ ਹੈ ਮਗਰ ਸਾਜਿਸ਼ ਦੇ ।
  ਤੀਜਾ ਕੇਸ ਕਤਲ ਦਾ ਤੁਹਾਡੇ ਸਿਰ ਜੋ ਕਰੇਗਾ, ਕਿਹੜੀ ਅਕਲ ਦੀ ਦਲੀਲ ਹੈ ? ਦੋਨਾਂ ਦੀ, ਚਲੋ ਬਾਕੀ ਦੇ ਭਾਵੇਂ ਇਥੇ ਇੰਗਲੈਂਡ ਵਿੱਚ ਭੀ ਚੈਨਲਾਂ &lsquoਤੇ ਕੁਝ ਕੁ ਅਣਮਨੁੱਖੀ ਸੋਚ ਵਾਲੇ ਜਹਾਦੀ ਤੇ ਜਲਾਦੀ ਦਲੀਲ ਦੇ ਕੇ ਮਾਹੌਲ ਨੂੰ ਗੰਦਲਾ ਕਰਦੇ ਹਨ, ਕਿਧਰੇ ਸ਼ਿਕਾਇਤਾਂ ਹੋ ਜਾਣ ਤਾਂ ਇਥੇ ਭੀ ਭੜਕਾਊ ਬਿਆਨਾਂ ਤਹਿਤ ਅੜਿੱਕੇ ਜਾ ਸਕਦੇ ਹਨ, ਚੈਨਲਾਂ ਨੂੰ ਪ੍ਰਸਾਰਨ ਨਹੀਂ ਕਰਨੇ ਬਣਦੇ, ਸਗੋਂ ਉਨ੍ਹਾਂ ਦੇ ਨੰਬਰ ਨੋਟ ਕਰਕੇ ਬੈਨ ਕਰਨੇ ਚਾਹੀਦੇ ਹਨ, ਅੱਜ ਕੱਲ੍ਹ ਲੋਕੀ ਨਾ ਤਾਂ ਧਰਮ ਨੂੰ ਸਮਝਦੇ ਹਨ ਨਾ ਹੀ ਹਿਰਦੇ ਵਿੱਚ ਪ੍ਰਮਾਤਮਾਂ ਦਾ ਵਾਸਾ ਹੈ, ਅੱਗੇ ਤਾਂ ਪਰਿਵਾਰਕ ਸੰਸਕਾਰ ਹੁੰਦੇ ਸਨ ਬੰਦਿਆਂ ਵਿੱਚ ਹੁਣ ਕਿਉਂਕਿ ਖਾਧ ਖੁਰਾਕ ਤੇ ਪਤਾ ਨਹੀਂ ਅਸੀਂ ਦੁਆਈਆਂ ਵਿੱਚ ਕੀ ਕੀ ਖਾਂਦੇ ਹਾਂ ਤੇ ਗਰਭ ਵੇਲੇ ਤੋਂ ਹੀ ਦੁਆ ਦਾਰੂ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਸ਼ੁੱਧ ਬਿਰਤੀਆਂ ਹੁਣ ਪੈਦਾ ਹੀ ਨਹੀਂ ਹੁੰਦੀਆਂ, ਅੱਗੋਂ ਨੂੰ ਤਾਂ ਸ਼ਾਇਦ ਮਨੁੱਖ ਤੇ ਪਸ਼ੂ ਇਕ ਹੀ ਹੋ ਜਾਣ :-
ਹੁਣ ਪਰਖੀਏ ਤੇ ਪੜਚੋਲੀਏ ਕਿ ਸਿੱਖ ਧਰਮ ਨਾਲ ਹੀ ਬੇਪਤੀਆਂ ਕਰ ਹੋ ਰਹੀਆਂ ਹਨ :-
  ਧਰਮ ਦਾ ਵਪਾਰੀਕਰਨ, ਰਲ੍ਹਗੜ, ਪਸਾਰੇ ਦੀ ਬਹੁਲਤਾ, ਕਿਵੇਂ ਗੁਰੂ-ਆਸ਼ੇ ਪਰੋਖੇ ਕਰ ਕਰ ਗੁਰੂ ਵਿਆਹ ਪੁਰਬ ਤੇ ਉਥੇ ਦੇਖੋ, ਲਾਵਾਂ ਪੜ੍ਹ ਰਹੇ ਹਨ ਪ੍ਰਚਾਰਕ, ਫੇਰ ਇਹ ਪ੍ਰਚਾਰਨਾ ਕਿ ਗੁਰੂ ਗ੍ਰੰਥ ਸਾਰੀ ਮਨੁੱਖਤਾ ਲਈ ਹੈ, ਅਗਲੇ ਇਹਨੂੰ ਇਹ ਭੀ ਮੰਨਣਗੇ ਕਿ ਫੇਰ ਸਾਡਾ ਭੀ ਉਨਾ ਹੀ ਹੈ ਨਾਲ ਹੀ ਦੂਜੇ ਧਰਮ ਆਪਣਾ ਘਟਾਅ ਸਮਝਣਗੇ ਕਿ ਕੀ ਸਾਡੀ ਧਰਮ ਪੁਸਤਕ ਨਿਖਿੱਧ ਹੈ ? ਸਾਡਾ ਧਰਮ ਨੀਮਾਂ ਹੈ, ਨਹੀਂ ਅਸੀਂ ਆਪਣੇ ਧਰਮ ਦੀਆਂ ਚੰਗੀਆਂ ਪ੍ਰਥਾ ਪ੍ਰਚਾਰੀਏ ਹੀ ਨਾ ਲਾਗੂ ਕਰੀਏ ਤੇ ਅਗਲੇ ਆਪੇ ਦੇਖਣ ਜਿਵੇਂ ਦੇਖੋ ਸੰਸਾਰ &lsquoਤੇ ਲੰਗਰ, ਦਸਵੰਧ ਤੇ ਸੇਵਾ ਦਾ ਸੰਕਲਪ ਦੇਖ ਕੇ ਅਸ਼ ਅਸ਼ ਹੋ ਰਹੀ ਹੈ, ਸਾਰਾ ਦਿਨ ਆਹ ਆਖੀ ਜਾਣਾ ਜੀ ਸਾਨੂੰ ਭਾਰਤ ਸਰਕਾਰ ਕੌਮ ਨਹੀਂ ਮੰਨਦੀ, ਜੀ ਧਾਰਾ 25ਬੀ ਵਿੱਚ ਸਾਨੂੰ ਹਿੰਦੂ ਲਿਖਿਆ ਹੈ, ਖੱਡੇ ਡਿੱਗੇ ਧਾਰਾ ਜਾਂ ਜਿਥੇ ਲਿਖਿਆ ਹੈ ਕੌਣ ਪੜ੍ਹਦਾ ਹੈ, ਦੁਨੀਆਂ ਦੇ ਸਾਰੇ ਵੱਡੇ ਦੇਸ਼ ਸਿੱਖਾਂ ਨੂੰ ਮਹਾਨ ਕੌਮ ਗਰਦਾਨਦੇ ਹਨ ਤੇ ਤੁਸੀਂ ਆਪੇ ਹੀ ਥੱਲੇ ਡਿੱਗੀ ਜਾਂਦੇ ਹੋ, ਸ਼੍ਰੋਮਣੀ ਕਮੇਟੀ ਤੇ ਇਕ ਵਪਾਰੀ, ਤੇ ਦੂਜਾ ਨੌਕਰੀ ਹਾਸਲ ਕਰਨੇ ਤੇ ਤੀਜੇ ਪ੍ਰਚਾਰਕ ਭਾਰੂ ਹੋ ਕੇ ਮਨਘੜਤ ਜੜੁਤਾਂ ਜੋੜ ਕੇ ਕਈਆਂ ਕਮਜ਼ੋਰ ਮਨਾਂ ਨੂੰ ਅਸ਼ਾਂਤ ਕਰਦੇ ਹਨ, ਕਈ ਦਿਮਾਗੀ ਰੋਗੀ ਭੀ ਦੁਖੀ ਹੋ ਜਾਂਦੇ ਹਨ ਕਿ ਮੈਨੂੰ ਫੇਰ ਕਿਉਂ ਗੁਰੂ ਜੀ ਤੰਦਰੁਸਤ ਨਹੀਂ ਕਰਦੇ, ਪਰ ਭਾਰਤ ਵਿੱਚ ਏਜੰਸੀਆਂ ਦਾ ਜੋਰ ਹੈ ਪੈਸਾ ਕਮਾਉਣ ਲਈ, ਭੜਦੋਹਲ ਪਉਣ ਲਈ ਕੁਝ ਧਰਮ ਨੂੰ ਨਾ ਮੰਨਣ ਵਾਲੀਆਂ ਸ਼ਕਤੀਆਂ ਭੀ ਭਾਰੂ ਹਨ ਸਿੱਖ ਧਰਮ ਦੇ ਫਲਾਅ ਤੋਂ ਦੁਖੀ ਹਨ, ਇਹ ਕਾਰਨ ਹਨ ਮੇਰੀ ਜਾਚੇ ਅੱਗੇ ਸ਼੍ਰੋਮਣੀ ਕਮੇਟੀ ਨੂੰ ਇਕ ਪੈਨਲ ਜੋ ਬੁੱਧੀਮਾਨ, ਧਾਰਮਿਕ, ਮਾਹਿਰ, ਮਨੋਵਿਗਿਆਨੀ ਤੇ ਕਾਨੂੰਨੀ ਮਾਹਿਰ ਸਭ ਪੜਚੋਲ ਕਰਨ ਤੇ ਕਾਰਨ ਲੱਭਣ ਤੇ ਲੋੜੀਂਦੇ ਕਦਮਾਂ ਦੀ ਸਲਾਹ ਦੇਣ, ਸਾਫ ਲਿਖਾਂ ਮੈਂ ਨਾ ਤਾਂ ਧਰਮ-ਪਰਪੱਕ ਹਾਂ, ਤੇ ਕੋਈ ਗਿਆਨੀ, ਗੁਣੀ ਹਾਂ ਨਾ ਹੀ ਬੁੱਧੀਜੀਵੀ ਤੇ ਨਾ ਧਾਰਮਿਕ ਲੇਖਕ, ਮੈਂ ਤਾਂ ਇਕ ਪੜਚੋਲਕ ਤੇ ਅਲੋਚਕ ਤੇ ਨਿਰੀਖਣ ਕਰਨੀ ਕਲਮ ਹਾਂ, ਜੋ ਨਾਪਰਦਾ ਹੈ ਉਹਦੇ &lsquoਤੇ ਆਪਣਾ ਪ੍ਰਤੀਕਰਮ ਦਿੰਦੀ ਹਾਂ, ਦਾਅਵੇਦਾਰ ਭੀ ਨਹੀਂ ਕਿ ਮੇਰੇ ਵਿਚਾਰ ਹੀ ਠੀਕ ਹਨ, ਦੂਜੇ ਪੱਖ ਭੀ ਵਿਚਰਦੇ ਹਨ, ਮੈਂ ਉਨ੍ਹਾਂ ਤੋਂ ਭੀ ਸਿਖਦੀ ਹਾਂ ਤੇ ਰਿਣੀ ਹਾਂ, ਨਿਚੋੜ ਹੈ ਕਿ ਬਰਤਾਨੀਆਂ ਵਿੱਚ ਅਜੋਕੇ ਭੱਖਦੇ ਮੁੱਦੇ &lsquoਤੇ ਮੈਂ ਇਹ ਭੀ ਲਿਖਣਾ ਉੱਚਿਤ ਸਮਝਦੀ ਹਾਂ ਕਿ ਮੈਂ ਬਹਿਸ ਸੁਣੀ ਕਿ ਸਿੰਘ ਸਾਹਿਬ ਜੀ ਸਾਡੀ ਪਾਰਲੀਮੈਂਟ ਇਕ ਗਰੁੱਪ ਬਹਿਸ ਵਿੱਚ ਸ਼ਮੂਲੀਅਤ ਕਰਵਾਉਣੀ ਸੀ, ਭਾਵੇਂ ਮੈਂ ਲਿਖਣੋ ਨਹੀਂ ਰਹਿ ਸਕਦੀ ਕਿ ਇਹਨੂੰ ਨਉਂ ਤਾਂ ਪਾਰਲੀਮੈਂਟ ਦਿੱਤਾ ਜਾਂਦਾ ਹੈ, ਪਰ ਹੁੰਦਾ ਇਕ ਗਰੁੱਪ ਵੱਲੋਂ ਇਕ ਕਮਰੇ ਵਿੱਚ ਹਮਖਿਆਲੀ ਇਕੱਠ, ਚਲੋ ਹੋਇਆ ਕੀ ਕਹਿੰਦੇ ਜਥੇਦਾਰ ਸਾਹਿਬ ਉਥੇ ਜਾ ਨਹੀਂ ਸਕੇ ਕਿਉਂਕਿ ਕੁਝ ਟੈਕਨੀਕਲ ਹਿਚਕਚਾਹਟਕ ਸੀ, ਕੀ ਪਹਿਲਾਂ ਇੰਤਜ਼ਾਮ ਨਹੀਂ ਸੀ ਕਰਨਾ ? ਜਾਂ ਫੇਰ ਪਾਰਲੀਮੈਂਟ ਦੀ ਮਰਿਯਾਦਾ ਵਿੱਚ ਭੀ ਦੇਸੀ ਢੰਗ ਹੀ ਲਿਆਉਣੇ ਹਨ ? ਦੂਜਾ ਮੁੱਦਾ ਹੈ ਜਦੋਂ ਕੋਈ ਧੜਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਨਦਾ ਹੀ ਨਹੀਂ, ਜਥੇਦਾਰ ਹਵਾਰਾ ਨੂੰ ਮਾਨਤਾ ਦਿੰਦੇ ਹਨ ਤਾਂ ਕਿਉਂ ਇਹ ਪ੍ਰਚੰਡ ਕਰੋ ? ਨਾਲ ਲੱਗਦਾ ਹੀ ਵਿਸ਼ਾ ਹੈ ਕਿ ਕੋਈ ਭੀ ਗੁਰੂ-ਘਰ ਦੇ ਪ੍ਰਬੰਧਕ ਕਿਸੇ ਭੀ ਪੰਜਾਬੋ ਮੰਗਵਾ ਕੇ ਨੇਤਾ ਨੂੰ ਆਪਣੀ ਨਿੱਜੀ ਦੌਲਤ ਮੰਨਦੇ ਹਨ, ਗਲਤ ਹੈ, ਇਹ ਰੀਤ ਵੈਸੇ ਅੱਜ ਦੀ ਨਹੀਂ ਮੈਂ ਤਾਂ 40 ਸਾਲਾਂ ਤੋਂ ਉੱਪਰ ਦੀ ਦੇਖ ਰਹੀ ਹਾਂ, ਨਾ ਤਾਂ ਨੇਤਾ ਜੀ ਹੀ ਸੁਹਿਰਦ ਹਨ ਤੇ ਸੁਤੰਤਰ ਰਹਿੰਦੇ ਹਨ ਲਾਲਚ ਅਧੀਨ ਤੇ ਨਾ ਹੀ ਪ੍ਰਬੰਧਕ ਸੁਹਿਰਦ ਹਨ, 
ਬੱਸ ਨਵ ਵਿਆਹੀ ਦੁਲਹਣ ਵਾਂਗੂੰ ਜਿਥੇ ਜੀ ਕਰਦਾ ਘੁੰਮਾਈ ਫਿਰਦੇ ਹਨ, ਕੋਈ ਨਿਯਮ ਬੰਨਣੇ ਚਾਹੀਦੇ ਹਨ, ਬੇਨਿਯਮੀਆਂ ਭੀ ਦੁਰਦਸ਼ਾ ਦਾ ਕਾਰਨ ਹਨ, ਭਾਵੇਂ ਮੈਨੂੰ ਦਿਸਦਾ ਤਾਂ ਨਹੀਂ ਕਿ ਸਾਡੇ ਚੌਧਰੀ ਕਦੀ ਸੁਧਾਰ ਦੇ ਹਾਮੀ ਹੋਣਗੇ, ਪਰ ਚਲੋ ਮੈਂ ਤਾਂ ਆਪਣਾ ਮਨ ਹੌਲਾ ਕਰ ਲਵਾਂ, ਸਿੰਘ ਸਾਹਿਬ ਕਹਿੰਦੇ ਇਕ ਗੁਰਦੁਆਰਾ ਪਿੰਡ ਵਿੱਚ ਦੀ ਧਾਰਾ ਲਾਗੂ ਹੋਵੇ, ਸਾਹਿਬ ਜੀ ਜਿਥੋਂ ਫਿਰ ਕੇ ਗਏ ਹੋ, ਇਥੇ ਗਿਣਤੀ ਕੀਤੀ ਸੀ ਜਾਂ ਸੁਝਾਉ ਦਿੱਤਾ ਸੀ ? ਸਤਿਕਾਰ ਯੋਗ ਜੀਉ ਇਹ ਮੰਨਣ ਵਾਲੇ ਨਹੀਂ, ਮਨਾਉਣ ਵਾਲੇ ਹਨ । ਇਕ ਗੱਲ ਯਾਦ ਆ ਗਈ ਕਹਿੰਦੀ, ਕੋਈ ਆਰ ਦੀ ਸੁਣਾ, ਕੋਈ ਪਾਰ ਦੀ ਸੁਣਾ, ਕੋਈ ਘਰ ਦੀ ਸੁਣਾ, ਕੋਈ ਬਾਹਰ ਦੀ ਸੁਣਾ, ਥੋੜ੍ਹੀ ਜਿਹੀ ਘਰ ਦੀ ਭੀ ਸੁਣਾ ਲਵਾਂ, ਸਾਡੇ ਦੇਸ਼ ਦੀ ਭੀ ਪਾਰਲੀਮੈਂਟ (ਸਰਕਾਰ) ਨੇ ਆਪਣੇ ਕੰਮ &lsquoਤੇ ਨਿਕੰਮੇ ਐੱਮ।ਪੀ।, ਖੁੰਡੇ ਤੇ ਤਿੱਖੇ ਸੰਦ ਫੜਾਉਣ ਤੇ ਹਟਾਉਣ ਲਈ ਇਸ ਹਫ਼ਤੇ ਹੰਭਲਾ ਮਾਰਿਆ, ਕੁਝ ਸਸਤਾਉਣ ਲਈ ਤੇ ਕੁਝ ਅਜ਼ਮਾਉਣ ਲਈ ਮੰਤਰੀ-ਮੰਡਲ ਵਿੱਚ ਉੱਥਲ ਪੁੱਥਲ ਕਰੀ ਹੈ, ਕਈ ਉੱਤੇ ਤੇ ਕਈ ਥੱਲੇ ਕਰ ਦਿੱਤੇ ਗਏ, ਦੇਖੋ ਕੀ ਨਤੀਜੇ ਨਿਕਲਦੇ ਹਨ, ਪ੍ਰਧਾਨ ਮੰਤਰੀ ਨੇ ਪਰ ਭਾਰਤੀ ਮੂਲ ਦੇ ਅਫ਼ਸਰ ਨੀ ਛੇੜੇ, ਪਤਾ ਹੈ ਕਿ ਸਾਡੀ ਫਿਤਰਤ ਕੀ ਹੈ, ਅਸੀਂ ਤਾਂ ਤਾਂਸ਼ ਦੇ ਪੱਤੇ ਖੇਡ ਧਰਾਂਗੇ, ਕੀ ਨਸਲਵਾਦ ਕਰ ਦਿੱਤਾ ਚਲੋ ਜਿਮੇ ਕਿਵੇਂ ਹੈ ਸਾਡੇ ਮੂਰਤੀ ਚਿਹਰੇ ਸ਼ੁਸ਼ੋਭਿਤ, ਮਾਮੇ ਭੰਨੀ ਬੀਰਵਲੀਆਂ, ਹੁਣ ਤਾਂ ਠੂਠਾ ਦਰਿਆ ਦੇਖ ਲਵਾਂ । ਦਿੱਲੀ ਸ਼੍ਰੋਮਣੀ ਅਕਾਲੀ ਦਲ ਦਾ ਮਾਰਚ, ਪਤਾ ਨਹੀਂ ਕਿਸਾਨਾਂ ਦੇ ਮੇਚ ਹੈ ਜਾਂ ਨਹੀਂ ? ਇਹ ਤਾਂ ਚੈਨਲ ਹੀ ਭਿੜਨਗੇ ਸਿੱਟਾ ਕੋਈ ਨਿਕਲੂ ਜਾਂ ਨਹੀਂ ਪਰ ਕਹਿੰਦੇ ਕੇਜਰੀਵਾਲ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਬੰਦਿਸ਼ਾਂ ਲਾ ਦਿੱਤੀਆਂ ।
  ਕੇਜਰੀਵਾਲ ਸਾਹਿਬ ਪੰਜਾਬ ਲਈ ਕਿੰਨੇ ਚਿੱਤਰ ਹਨ ਦੇ ਖੋਜੀ ਪਿਛਲੀ ਦਿਨੀਂ ਕਹਿੰਦੇ ਹਮ ਨੇ ਦਿੱਲੀ ਮੇਂ ਏਕ ਜਹਿਰੀਲੀ ਵਸਤੂ ਕੋ ਪਰਾਲੀ ਉੱਪਰ ਛਿੜਕ ਕਰ ਕਰਾਮਾਤ ਦਿਖਾਈ ਹੈ, ਥਾਂ ਹੀ ਸਾੜ ਦੇਤੀ ਹੈ, ਵਾਹ ਜੀ ਵਾਹ ਜ਼ਹਿਰ ਨੇ ਤਾਂ ਪਹਿਲਾਂ ਹੀ ਭੋਂਏਂ ਉਪਜਾਊ ਨਹੀਂ ਛੱਡੀ, ਤੁਸੀਂ ਰਹਿੰਦੀ ਕਸਰ ਭੀ ਕਢਾਉਣੀ ਹੈ ? ਪੰਜਾਬ ਬਰਬਾਦ ਕਰਨ ਲਈ ਤਜਵੀਜ਼ਾਂ, ਪਰ੍ਹਾਲੀ ਦੀ ਵਰਤੋਂ ਕਰਨ ਦੇ ਸਾਧਨ ਬੜੇ ਹਨ, ਭਾਵੇਂ ਪੰਜਾਬ ਨੂੰ ਹੁਣ ਖੇਤੀਬਾੜੀ ਵਿੱਚ ਤਬਦੀਲੀ ਦੀ ਲੋੜ ਹੈ, ਫਸਲਾਂ ਦੀ ਬਦਲੀ ਤੇ ਝੋਨੇ ਨੂੰ ਨਿਕਾਰੋ, ਭਾਈ ਧਰਤੀ ਮਾਂ ਦੀ ਭੀ ਸੁਣੋ, ਆਪਣੇ ਨਫ਼ੇ ਤੇ ਅਰਾਮਦਾਇਕੀ ਤੋਂ ਹਟੋ, ਘੱਟੋ ਘੱਟ ਜੱਟੋ 8 ਘੰਟੇ ਕੰਮ ਕਰਨ ਦੀ ਆਦਤ ਪਾਵੋ, ਚਿੱਟੇ ਕੱਪੜੇ ਪਾ ਮੋਟਰ ਸਾਈਕਲਾਂ &lsquoਤੇ ਗੇੜੇ ਨਾ ਮਾਰੋ, ਵਿਦੇਸ਼ੀ ਪੈਸਾ ਕੰਮ ਨਾਲ ਬਣਦਾ ਹੈ, ਹੱਡ ਹਰਾਮ ਨਾਲ ਨਹੀਂ, ਪੰਜਾਬ ਦੇ ਆਪਣੇ ਸਪੂਤ ਹੀ ਨੇਤਾ ਬਣਾਉ, ਇਹ ਦਿੱਲੀ ਬਿੱਲੀ ਤਿਆਗੋ, ਮੱਤਾ ਦੇਣੇ ਆਪਣੇ ਸੂਬੇ ਵਿੱਚ ਰਹਿਣ ।
  ਬਾਕੀ ਸਭਨਾਂ ਨੂੰ ਆਪਣਾ, ਆਪਣੇ ਭਾਈਚਾਰੇ ਦਾ, ਆਲੇ ਦੁਆਲੇ ਦਾ ਬੜੀ ਇਤਆਦ ਨਾਲ ਧਿਆਨ ਰੱਖਣ ਦੀ ਅਵਸ਼ਕਤਾ ਹੈ, ਬੀਮਾਰੀ ਭਾਰਤ ਦੇ ਸਾਊਥ ਵੱਲ ਭੀ ਹੋਰ ਕਿਸਮ ਦੀ ਫੈਲੀ ਹੈ, ਇਥੇ ਭੀ ਸਭ ਸੁੱਖ ਸਾਂਦ ਨਹੀਂ, ਲੋਕੀ ਸਾਫ ਸਫਾਈ ਪੱਖੋਂ ਅਤੇ ਹਦਾਇਤਾਂ ਵੱਲੋਂ ਅਵੇਸਲੇ ਹੋ ਰਹੇ ਹਨ, ਸਰਦੀ ਵਿੱਚ ਹਵਾ ਫੇਰ ਸੁਥਰੀ ਨਹੀਂ ਲੱਗ ਰਹੀ, ਪ੍ਰਹੇਜ਼ ਦਾ ਰੁਝਾਨ ਬਣਾਉ, ਹਾਲੇ ਕਿਧਰੇ ਸੋਲਾਂ ਕਲਾ ਸੰਪੂਰਨ ਦੇ ਸੰਕੇਤ ਨਹੀਂ, ਪਰ ਲੋਕੀ ਅਵੇਸਲੇ ਦਿਸ ਰਹੇ ਹਨ, ਇਕ ਦੂਜੇ ਨੂੰ ਜਰੂਰ ਸਾਵਧਾਨ ਕਰੋ । 
  ਝਾਤੀ ਫੇਰ ਪੰਜਾਬ &lsquoਤੇ :- ਜਥੇਦਾਰ ਸਾਹਿਬ ਸਿੱਧੇ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ, ਦੀਪ ਸਿੱਧੂ ਧਰਨੇ ਸੰਬੋਧਨ ਕਰੇ, ਆਖੇ ਗੁਰੂ ਗੋਬਿੰਦ ਸਿੰਘ ਦੇ ਸਪੂਤ ਹਾਂ ਆਪਾਂ, ਯਾਨੀ ਹੁਣ ਧਰਮ ਯੁੱਧ ਵਿੱਚ ਭੀ ਕੁੱਦ ਪਿਆ, ਕੀ ਬੁੱਧੀਜੀਵੀ ਕੋਈ ਸੇਧਾਂ ਦੇਣਗੇ ਕਿ ਧਰਮ &lsquoਤੇ ਪਲੂਕੀਆਂ ਮਾਰਨੀਆਂ ਬੰਦ ਕਰੋ ਜਾਂ ਫੇਰ ਅਕਾਲ ਤਖ਼ਤ ਦੇ ਹੁਕਮ ਉਡੀਕੋ ? ਮੇਰਾ ਤਾਂ ਸੁਝਾਅ ਹੈ ਕਿ ਜਥੇਦਾਰ ਸਾਹਿਬ ਪਹਿਲਾਂ ਸਭ ਦੇ ਸਭ ਤਖ਼ਤਾਂ ਦੇ ਜਥੇਦਾਰਾਂ ਦੇ ਫਰਜਾਂ ਦਾ ਆਦੇਸ਼ ਦੇਣ, ਪ੍ਰਚਾਰਕਾਂ ਨੂੰ ਸਖ਼ਤ ਹਦਾਇਤਾਂ, ਧਰਮ ਦੇ ਮੁੱਢਲੇ ਉਪਦੇਸ਼ ਵੱਲ ਕੇਂਦਰਿਤ ਹੋਣ, ਸਭ ਰਲਾਵਟਾਂ ਨੂੰ ਛਾਣ ਕੇ ਨਿਰੋਲ ਧਰਮ ਤੇ ਸਾਦਾ ਧਰਮ ਤੇ ਸੌਖਾ ਪਾਲਣ ਵਾਲਾ ਲਾਗੂ ਕਰਨ ।
  ਮੇਰੇ ਖਦਸ਼ੇ :- ਕੀ ਹੁਣ ਚਿੱਤਰਕਾਰ ਗੁਰੂ ਸਾਹਿਬਾਂ ਅਤੇ ਪਰਿਵਾਰਾਂ ਜਾਂ ਸਾਹਿਬਜ਼ਾਦਿਆਂ ਦੇ ਬੁੱਤ ਬਨਾਉਣ ਲੱਗਣਗੇ ? ਕੀ ਸਿੱਖ ਫੇਰ ਮੂਰਤਾਂ ਦੀ ਥਾਂ ਬੁੱਤ ਘਰੀਂ ਰੱਖ ਕੇ ਸਤਿਕਾਰ ਕਰਨਗੇ ? ਕੀ ਜਥੇਬੰਦੀਆਂ ਆਪਣੇ ਸ਼ਹੀਦਾਂ ਦੇ ਬੁੱਤ ਬਣਵਾ ਕੇ ਕਾਬਜ਼ ਗੁਰੂ-ਘਰਾਂ ਵਿੱਚ ਲਾ ਸਕਣਗੇ ? ਯਾਨੀ ਇਹ ਸਭ ਕੁਝ ਹੋਣ ਦੀ ਸੰਭਾਵਨਾ ਹੈ ? ਕਿਉਂਕਿ ਜਦੋਂ ਚਿੱਤਰਕਾਰ ਸੋਭਾ ਸਿੰਘ ਨੇ ਗੁਰੂ ਮੂਰਤਾਂ ਬਨਾਉਣ ਦੀ ਹਿੰਮਤ ਕੀਤੀ ਸੀ, ਵਰਜਣਾ ਬਣਦਾ ਸੀ ਪਰ ਨਹੀਂ ਹੋਇਆ ਤਾਂ ਮੂਰਤੀ ਤੇ ਮੂਰਤੀ ਵਿੱਚ ਫਰਕ ਕੇਵਲ ਕਾਗਜ਼ ਅਤੇ ਮਿੱਟੀ ਦਾ ਹੀ ਹੈ । ਸਹੇ ਤੇ ਪਹੇ ਵਾਲੀ ਵਾਰਤਾ, ਸਿੰਘ ਸਾਹਿਬ ਅੱਗੇ ਚੁਣੌਤੀ :- ਭਾਵੇਂ ਇਸ ਫੇਰੀ ਨੇ ਉਨ੍ਹਾਂ ਦੀ ਦਸ਼ਾ ਲੱਥੀ ਹੱਥ ਨਾ ਆਂਵਦੀ, ਦਾਨਸ਼ਮੰਦਾ ਦੀ ਪੱਤ, ਕਰਨੇ ਵਾਲੇ ਤਾਂ ਸੁਰਖਰੂ ਪਰ ਸਿੱਖ ਸੋਮੇ ਤਾਂ ਤੰਦੂਰ ਵਿੱਚ, ਧਰਮ ਵਿੱਚ ਹਿੱਲ-ਜੁੱਲ, ਉਧਰ ਕਿਸਾਨ ਅੰਦੋਲਣ ਲਈ ਭੀ ਹੁਣ ਕਮਿਸ਼ਨ, ਅਦਾਲਤਾਂ ਅਤੇ ਸਰਕਾਰਾਂ ਭੀ ਸਰਗਰਮ, ਮੋਰਚਾ ਦੁਫਾੜ, ਲੱਖਾ ਸਿਧਾਣਾ ਐੱਮ। ਐੱਲ। ਏ। ਦੇ ਰਾਹ, ਕਾਂਗਰਸ ਭੀ ਭੱਦੀ, ਅਕਾਲੀ ਭੀ ਲੁਟੇਰੇ, ਆਪ ਤਾਂ ਚੱਲ ਹੂੰਝੀ ਹੀ ਗਈ ਹੈ, ਦੀਪ ਸਿੱਧੂ ਸਭ ਪਾਸੇ ਘੁਸਰਾ, ਚੜੂਨੀ ਪੰਜਾਬ ਦਾ ਰਾਖਾ ਤੇ ਸੰਯੁਕਤ ਵਾਲੇ ਦਮਗਜ਼ੇ ਕਹਿੰਦੇ ਸਿਆਸੀ ਪਾਰਟੀਆਂ ਸਾਡੇ ਅਧੀਨ ਹੁਕਮ ਮੰਨਣ, ਕਪਤਾਨ ਸਾਹਿਬ ਦੇ ਬਿਆਨ &lsquoਤੇ ਵਵੇਲਾ ਪਰ ਹਨ ਤਾਂ ਸਹੀ, ਪੰਜਾਬ ਦਾ ਘਾਣ, ਨੌਜਵਾਨਾਂ ਨੇ ਨੌਕਰੀਆਂ ਕੀ ਕਰਨੀਆਂ ਹਨ ? ਕੰਮ ਤਾਂ ਕਰਨਾ ਨਹੀਂ, ਜੱਟਾਂ ਦੇ ਪੁੱਤ ਤਾਂ ਪਹਿਨ ਉੜ ਕੇ ਫੇਰੇ ਪਾਉਣ ਦੇ ਆਦੀ, ਰਹਿੰਦੀ ਕਸਰ ਧਰਨਿਆਂ ਨੇ ਕੱਢ ਦਿੱਤੀ, ਬੱਸ ਚੜ੍ਹ ਕੇ ਟਰੈਕਟਰ, ਟਰਾਲੀਆਂ &lsquoਤੇ ਜਿਵੇਂ ਜਗਰਦੇ ਮੇਲੇ ਜਾਂਦੇ ਨੇ, ਤਮਾਸ਼ੇ ਕਰਨੇ ਨੇ, ਸਾਲ ਵਿੱਚ ਖੱਟਿਆ ਕੀ ? ਸੂਬੇ ਵਿੱਚੋਂ ਤਾਂ ਕੰਮਕਾਰ ਠੱਪ ਕਰਵਾ ਧਰੇ, ਕਹਿੰਦੇ ਜੀ ਅਸੀਂ ਰਾਹ ਨੀ ਰੋਕੇ, ਬੱਸ ਟੋਲਾਂ &lsquoਤੇ ਹੀ ਬੀਬੀਆਂ ਬਿਠਾ ਕੇ ਫਰੀ ਲੰਘੀ ਜਾਵੋ, ਭਾਈ ਧਨਾਢ ਬਹੁਤੇ ਲੰਘਦੇ ਹਨ, ਗਰੀਬ ਕਿਥੋਂ ਕਾਰਾਂ ਲਈ ਫਿਰਦੇ ਹਨ, ਹਾਂ ਜੋ ਟੋਲ &lsquoਤੇ ਕੰਮਕਾਰ ਕਰਦੇ ਸਨ, ਉਹ ਤਾਂ ਘਰੀਂ ਭੇਜਤੇ, ਫੇਰ ਜੋ ਆਮਦਨ ਸੀ, ਸੜਕਾਂ ਤਾਂ ਟੁੱਟ ਹੀ ਰਹੀਆਂ ਹਨ, ਪਰ ਕੌਣ ਫੇਰ ਬਣਾਊ ? ਕੀ ਆਰਥਿਕ ਪੱਖ ਕਦੀ ਇਨ੍ਹਾਂ ਭੱਦਰਪੁਰਸ਼ਾਂ ਵਿਚਾਰਿਆ ਹੈ ? ਬੱਸ ਯੂਨੀਅਨਾਂ ਦੀ ਜੈ: ਦੇਵਾ, ਕਾਮਰੇਡ ਸੋਚ ਕਿ ਭੜਥੂ ਪਾਵੋ, ਹੜਤਾਲਾਂ ਕਰਾਵੋ, ਕਦੀ ਘਰ, ਸੂਬਾ ਅਤੇ ਦੇਸ਼ ਇਨ੍ਹਾਂ ਦਿਸ਼ਾਵਾਂ ਵਿੱਚ ਤਰੱਕੀ ਕਰਦੇ ਦੇਖੇ ਹਨ ? ਆਹ ਵਿਦੇਸ਼ੀ ਚੈਨਲਾਂ ਦੀਆਂ ਰੌਣਕਾਂ ਵਾਲੇ ਕੰਮਕਾਰ ਤੋਂ ਵਾਂਝੇ ਹੁੰਦੇ ਹਨ, ਘੰਟਾ ਉਵਰ ਟਾਈਮ ਨਹੀਂ ਛੱਡਣਾ, ਪਰ ਦੂਜਿਆਂ ਨੂੰ ਉਕਸਾਊ ਤੇ ਤਮਾਸ਼ਾ ਦੇਖੋ, ਪੈਨਸ਼ਨ ਲੈਣੇ ਖਾਮਖਾਹ ਝੰਡੀਆਂ ਦੇਈ ਜਾਂਦੇ ਨੇ, ਗੁਰਦੁਆਰੇ ਜਾ ਕੇ ਧਰਮ ਵੱਲ ਨਿਸ਼ਾਨਾ ਰੱਖਿਆ ਕਰੋ, ਸਿਆਸਤ ਨੇ ਮਾਰ ਲਿਆ, ਕੋਈ ਕੌਂਸਲਰ ਜਾਂ ਸਿਆਸੀ ਬੰਦਾ ਪ੍ਰਬੰਧ ਵਿੱਚ ਨਾ ਵਾੜੋ ਜੇ ਧਰਮ ਪਾਲਣਾ ਹੈ, ਬਚਾਉਣਾ ਹੈ, ਜੀਊਂਦੇ ਰਹੋ, ਦਿਉ ਅਸੀਸਾਂ ।
  ਪੜੋ੍ਹ ਜੀ ਜਮੀਮੀ :- 18 ਸਤੰਬਰ ਦਿਨ ਸ਼ਨੀਵਾਰ 2021 ਕਾਂਗਰਸ &lsquoਤੇ ਤਾਂ ਸ਼ਨੀ ਦੇਵਤਾ ਦਾ ਗਰੌਹ ਮੰਦਭਾਗਾ ਜਾਂ ਸ਼ੁੱਭ ਭਾਗਾ, ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਅਸਤੀਫਾ ਦੇ ਗਏ, ਤੱਤਾ ਤੱਤਾ ਖਾ ਕੇ ਮੂੰਹ ਸਾੜਨ ਵਾਲੀ ਆਦਤ ਨੇ ਕਿ ਝੱਟ ਪ੍ਰਵਾਨ ਕਰਕੇ ਫਾਥੀ ਗੱਲ ਪਾ ਲਈ, ਕਾਟੋ ਤਾਂ ਮਰ ਗਈ ਪਰ ਕਲੇਸ਼ ਤਾਂ ਸਗੋਂ ਗੁਥਮ-ਗੁੱਥਾ ਵੱਲ ਵੱਧ ਚੱਲਿਆ, ਕੈਪਟਨ ਹੋਰੀਂ ਕਹਿੰਦੇ, ਅੰਦਰ ਅੰਦਰ ਘੁੱਟਣ ਵਿੱਚ ਰਹਿਣ ਨਾਲੋਂ ਹੁਣ ਅਖਾੜੇ ਵਿੱਚ ਦੇਖਾਂਗੇ । ਮਹੱਤਵਪੂਰਨ ਪਹਿਲੂ ਇਹ ਭੀ ਹੈ ਕਿ ਹੁਣ ਜਜਮਾਨ ਤਾਂ ਤੁਰ ਗੇ ਪਰ ਪ੍ਰੋਹਤ ਭੀ ਜਾਣਗੇ, ਯਾਨੀ ਹੁਣ ਗਾਂਧੀ ਤਿਕੜੀ ਦੀ ਵਾਰੀ, ਕਾਂਗਰਸ ਨੂੰ ਕੀ ਕਪਤਾਨ ਸਾਹਿਬ ਬਖ਼ਸ਼ਣਗੇ ? ਸਿੱਧੂ ਖਿਡਾਰੀ ਸੀ, ਸਿਆਸਤਦਾਨ ਨਹੀਂ, ਨਾਲ ਰਲ੍ਹਾ ਲਿਆ ਪ੍ਰਗਟ ਸਿੰਘ, ਅੰਤ ਨੂੰ ਝੰਡਾ ਚੁਕਾ ਦਿੱਤਾ ਮੁੱਖ ਮੰਤਰੀ ਨੂੰ ਲਾਹੁਣ ਦਾ ਹੁਣ ਤਾਂ ਜੀਹਨੂੰ ਮਰਜ਼ੀ ਲਿਆਉ, ਕਿਸ਼ਤੀ ਡਾਂਵਾਡੋਲ ਹੀ ਹੈ, ਦਿਨੇ ਦਿਖਾ ਦਊ ਤਾਰੇ। ਰਾਜੇਵਾਲ ਦੇ ਤੇਲ ਦੇ ਲੱਡੂ ਜੜ੍ਹੀਂ ਬੈਠ ਗਏ, ਮਨਹੂਸ ਸਾਬਤ ਹੋਏ, ਅੱਗੋਂ ਤੋਂ ਕੋਈ ਭੀ ਸਿਆਸੀ ਪਾਰਟੀ ਇਹੋ ਜਿਹੇ ਲੱਡੂ ਨਾ ਮੂੰਹ ਲਾਵੇ, ਪਰ ਹੁਣ ਵੇਲਾ ਹੈ ਜੋ ਭੀ ਕਿਸੇ ਸਿਆਸੀ ਪਾਰਟੀ ਦੇ ਟਿਕਟ ਤੋਂ ਪਿੱਛੇ ਰਹਿ ਗਿਆ ਭਾਜੋ ਭਾਜੋ ਕਰੇ ਕਪਤਾਨ ਸਾਹਿਬ ਦੇ ਗੋਡੀਂ ਲੱਗੇ, ਪਾਰਟੀ ਹੋਰ ਬਨਣੀ ਹੀ ਹੈ, ਦਿੱਲੀ ਦਾ ਜੂਲਾ ਗਲੋਂ ਲਾਹ ਪੰਜਾਬ ਕਾਂਗਰਸ ਬਣਾ ਇਤਿਹਾਸ ਰੱਚ ਦੇਣਗੇ, ਆਪੇ ਹੋਸ਼ ਟਿਕਾਣੇ ਆ ਜਾਣਗੇ, ਚਲੋ ਹੁਣ ਕੁਝ ਘੰਟੇ ਦੀ ਚੀਫ ਮਨਿਸਟਰੀ ਦਾ ਡੰਕਾ ਸੁੱਖਜਿੰਦਰ ਸਿੰਘ ਰੰਧਾਵਾ ਮਾਣਕੇ ਠੱੁਠ ਦਿਖਾ ਕੇ ਟਿਕਾਣੇ ਲਾ ਧਰੇ, ਲੱਡੂ ਵੰਡੇ ਐਮੇ ਗਏ, ਭੰਗੜੇ-ਬਾਜੇ ਪਰ ਕਿਧਰੇ ਚੀਫ ਮਨਿਸਟਰੀ ਦੀ ਕਾਰ ਨਾ ਸੀ ਸੱਦ ਕੇ ਬੂਹੇ ਮੂਹਰੇ ਖੜ੍ਹੀ ਕਰਵਾ ਲਈ, ਸਿੱਧੂ ਨੇ ਸੋਚਿਆ ਕਿ ਜੇ ਮੈਂ ਜੱਟ ਨਹੀਂ ਬਣ ਸਕਦਾ ਤਾਂ ਹੇਠੀ ਬਚਾਉ ਦਲਿਤ ਵਾਲਾ ਟਾਂਕਾ ਲਾ ਕੇ, ਪੁੰਨ ਤੇ ਫਲੀਆਂ, ਨਹੀਂ ਤਾਂ ਚੰਨੀ ਕਿੰਨਾ ਕੁ ਕਾਬਲ ਹੈ ? ਇਕ ਗੱਲ ਕਿ ਰੰਧਾਵਾ ਦੇ ਲਈ - ਤੇਰੇ ਪਿੱਪੜੇ ਰਾਸ ਨਾ ਆਏ ਕੁੜਮਾਂ ਦਿਆ ਵੇ ਬਾ੍ਹਹਮਣਾਂ, ਵਿੱਚੋਂ ਸਿਧੂ ਦੀ ਹੀ ਸ਼ਰਾਰਤ ਨਿਕਲੂ, ਭਾਵੇਂ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ, ਪਰ ਕੀ ਨਹੀਂ ਕੀਤਾ ਅਸੀਂ ਤੇਰੇ ਲਈ ਵਾਲੀ ਗੱਲ ਕਿ ਕਪਤਾਨ ਸਾਹਿਬ ਨੇ ਕਿਵੇਂ ਤੂਹਮਤਾਂ ਲਾ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਭੰਡਿਆ, ਝੂਠੀਆਂ ਸਹੂਆਂ ਚੁੱਕ ਆਪਣੀ ਆਤਮਾਂ ਦਾਗੀ ਕੀਤੀ, ਅਖੀਰ ਆਹ ਹੀ ਇਨਾਮ ? ਕੀ ਹੋਰ ਛੇ ਮਹੀਨੇ ਨਹੀਂ ਸਨ ਕੱਟ ਹੁੰਦੇ ਸਜ਼ਾ ਤਾਂ ਮਿਲਣੀ ਹੀ ਸੀ, ਹੁਣ ਅੱਗੋਂ ਕਾਂਗਰਸ ਨੂੰ ਮਿਲੂਗੀ, ਹਨੇਰੀ ਹੂੰਝੇ ਫੇਰਦੀ ਹੀ ਹੁੰਦੀ ਹੈ ।
  ਅੰਤ ਨੂੰ ਮੇਰੇ ਕੁਝ ਕੁ ਕਾਂਗਰਸੀ ਵੀਰ ਜੋ ਲੰਮੇਰੇ ਸਮੇਂ ਤੋਂ ਕਪਤਾਨ ਸਾਹਿਬ ਤੇ ਪਾਰਟੀ ਦੇ ਵਫ਼ਾਦਾਰ ਹਨ ਨਾਲ ਸੁਖਾਵੇਂ ਸਬੰਧ ਹਨ, ਮੈਂ ਉਨ੍ਹਾਂ ਨਾਲ ਹਮਦਰਦੀ ਜਰੂਰ ਪ੍ਰਗਟ ਕਰਦੀ ਹਾਂ, ਮੈਂ ਕਪਤਾਨ ਸਾਹਿਬ ਦੀ ਇੱਜ਼ਤ ਭੀ ਕਰਦੀ ਹਾਂ, ਮੈਂ ਸਿੱਧੂ ਦੀਆਂ ਖੜਦੁੰਭੀਆਂ ਦੀ ਹਮਾਇਤਣ ਨਹੀਂ ਹਾਂ, ਕਲਾਬਾਜੀਆਂ ਦਾ ਬੋਲ ਬਾਲਾ ਹੈ, ਲੋਕੀ ਸੁਹਿਰਦ ਨਹੀਂ ਹਨ, ਸੁਝਾਉ ਹੈ ਕਿ ਰਾਜੇਵਾਲ ਤੋਂ ਲੱਡੂ ਨਾ ਕਿਤੇ ਹੋਰ ਕੋਈ ਖਾ ਲਵੇ, ਨਹੀਂ ਤਾਂ ਇਸੇ ਤਰ੍ਹਾਂ ਦੇ ਹਵਾਲ ਹੋਏਂਗੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ