image caption:

ਨਵੰਬਰ ’ਚ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਪੰਜਾਬੀ ਫਿਲਮ ਫੁੱਫੜ ਜੀ

 ਚੰਡੀਗੜ੍ਹ-  ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਬੀਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਦੀ ਫ਼ਿਲਮ &lsquoਫੁੱਫੜ ਜੀ&rsquo ਨਵੰਬਰ ਮਹੀਨੇ ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਰਾਹੀਂ ਇਹ ਦੋਵੇਂ ਅਦਾਕਾਰ ਪਹਿਲੀ ਵਾਰ ਵੱਡੇ ਪਰਦੇ &rsquoਤੇ ਨਜ਼ਰ ਆਉਣਗੇ।
ਬੰਬੂਕਾਟ ਤੇ ਗੋਰਿਆਂ ਨੂੰ ਦਫ਼ਾ ਕਰੋ ਵਰਗੀਆਂ ਹਿੱਟ ਫ਼ਿਲਮਾਂ ਦੇ ਡਾਇਰੈਕਟਰ ਪੰਕਜ ਬਤਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਫਿਲਮ ਦੀ ਖਾਸ ਗੱਲ ਹੀ ਇਹ ਹੈ ਪੰਜਾਬੀ ਇੰਡਸਟਰੀ ਦੇ ਦੋ ਵੱਡੇ ਚੇਹਰੇ ਬੀਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਇਕੱਠੇ ਕੰਮ ਕਰਨ ਵਾਲੇ ਹਨ। ਬੀਨੂੰ ਤੇ ਗੁਰਨਾਮ ਦਾ ਇਕੱਠੇ ਸਕਰੀਨ &rsquoਤੇ ਨਜ਼ਰ ਆਉਣਾ ਫੈਨਜ਼ ਲਈ ਵੱਡਾ ਸਰਪ੍ਰਾਈਜ਼ ਹੋਣ ਵਾਲਾ ਹੈ।