image caption:

ਸੁਰਜੀਤ ਮਹਿਲਾ ਹਾਕੀ ਅਕੈਡਮੀ ਲਈ ਲੜਕੀਆਂ ਵਿਚ ਭਾਰੀ ਉਤਸ਼ਾਹ, ਪੰਜਾਬ ਭਰ ਤੋਂ ਕਰੀਬ 300 ਖਿਡਾਰਨਾਂ ਨੇ ਭਾਗ ਲਿਆ

ਜਲੰਧਰ- ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਦੇ ਉਪਰਾਲੇ ਸਦਕਾ ਪੰਜਾਬ ਖੇਡ ਵਿਭਾਗ ਵੱਲੋਂ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋਸਟਲ ਸੁਵਿਧਾ ਨਾਲ ਸੁਰਜੀਤ ਮਹਿਲਾ ਹਾਕੀ ਅਕੈਡਮੀ ਖੋਹਲਣ ਲਈ ਸਾਲ 2021-22 ਦੇ ਸੈਸ਼ਨ ਲਈ ਦਾਖਲੇ ਲਈ ਚੋਣ ਟਰਾਇਲ ਲਈ ਅੱਜ ਲੜਕੀਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਹੈ ।

ਸੁਰਜੀਤ ਹਾਕੀ ਸੁਸਾਇਟੀ ਤੇ ਸੁਰਜੀਤ ਹਾਕੀ ਅਕੈਡਮੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਅੱਜ ਸਥਾਨਕ ਲਾਇਲਪੁਰ ਖਾਲਸਾ ਫਾਰ ਵੂਮੈਨ ਵਿਖੇ ਹੋਏ ਅਤੇ ਟਰਾਇਲਾਂ ਵਿਚ ਲੜਕੀਆਂ ਵਿਚ ਭਾਰੀ ਉਤਸ਼ਾਹ ਦਾ ਸਬੂਤ ਇਸ ਗੱਲ੍ਹ ਤੋਂ ਮਿਲਦਾ ਹੈ ਕਿ ਅਕੈਡਮੀ ਵਿਚ ਦਾਖਲੇ ਲਈ ਪੰਜਾਬ ਭਰ ਤੋਂ ਕਰੀਬ 300 ਖਿਡਾਰਨਾਂ ਨੇ ਭਾਗ ਲਿਆ ।

ਉਹਨਾਂ ਅੱਗੇ ਕਿਹਾ ਕਿ ਓਲੰਪੀਅਨ ਰਾਜਿੰਦਰ ਸਿੰਘ, ਦ੍ਰੋਣਾਚਾਰੀਆ ਐਵਾਰਡੀ ਅਤੇ ਓਲੰਪੀਅਨ ਵਰਿੰਦਰ ਸਿੰਘ ਅਧਾਰਿਤ ਚੋਣ ਕਮੇਟੀ ਵੱਲੋਂ ਅੱਜ ਅੰਡਰ 14 ਸਾਲ, ਅੰਡਰ 17 ਸਾਲ ਅਤੇ ਅੰਡਰ 19 ਸਾਲ ਉਮਰ ਗਰੁੱਪ ਦੀਆਂ ਖਿਡਾਰਨਾਂ ਦੀ ਚੌਣ ਕੀਤੀ ਗਈ ।

ਇਸ ਮੌਕੇ ਉਪਰ ਓਲੰਪੀਅਨ ਸੰਜੀਵ ਕੁਮਾਰ, ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਸੁਰਜੀਤ ਹਾਕੀ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਪਾਲ ਸਿੰਘ ਖੈਹਰਾ, ਮੀਤ ਪ੍ਰਧਾਨ ਅਮਰੀਕ ਸਿੰਘ ਪਵਾਰ, ਜੁਆਇੰਟ ਸਕੱਤਰ ਰਣਬੀਰ ਸਿੰਘ ਟੁੱਟ, ਚੀਫ਼ ਪੀ.ਅਰ.ਉ. ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪਰਤਾਪ ਨੇ ਪੰਜਾਬ ਸਰਕਾਰ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋਸਟਲ ਸੁਵਿਧਾ ਨਾਲ ਸੁਰਜੀਤ ਮਹਿਲਾ ਹਾਕੀ ਅਕੈਡਮੀ ਖੋਹਲਣ ਨਾਲ ਪੰਜਾਬ ਵਿੱਚ ਮਹਿਲਾਵਾਂ ਦੀ ਹਾਕੀ ਭਾਰੀ ਉਤਸ਼ਾਹ ਮਿਲੇਗਾ ।