image caption: -ਰਜਿੰਦਰ ਸਿੰਘ ਪੁਰੇਵਾਲ

ਸਿੱਧੂ ਦਾ ਅਸਤੀਫ਼ਾ ਕਾਂਗਰਸ ਲਈ ਮਹਾਂ ਸੰਕਟ

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸੂਬੇ ਦੀ ਸਿਆਸਤ ਵਿਚ ਫਿਰ ਅਸਥਿਰਤਾ ਦਾ ਮਾਹੌਲ ਪੈਦਾ ਹੋ ਗਿਆ ਹੈ| ਲਗਭਗ 10 ਹਫ਼ਤੇ ਪਹਿਲਾਂ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਵਿਚ ਤਬਦੀਲੀ ਦਾ ਮਾਹੌਲ ਦੇਖਿਆ ਜਾ ਰਿਹਾ ਸੀ|  ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਸੂਬੇ ਦੀ ਸਿਆਸਤ ਵਿਚ ਉਹ ਪਸਾਰ ਉੱਭਰੇ ਜਿਨ੍ਹਾਂ ਬਾਰੇ ਸਿਆਸੀ ਆਗੂਆਂ ਨੇ ਪਹਿਲਾਂ ਨਹੀਂ ਸੀ ਸੋਚਿਆ| ਕੁਝ ਹੀ ਦਿਨਾਂ ਵਿਚ ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਚੰਨੀ ਦਾ ਮੁੱਖ ਮੰਤਰੀ ਬਣਨਾ ਇਕ ਇਤਿਹਾਸਕ ਤਬਦੀਲੀ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਚੰਨੀ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਪਵੇਗਾ| ਅਸਲ ਵਿਚ ਕਾਂਗਰਸ ਹਾਈਕਮਾਨ ਕੋਲ ਪੰਜਾਬ ਤੇ ਸਿਖ ਮੁਦਿਆਂ ਬਾਰੇ ਸਮਝ ਦੀ ਘਾਟ ਹੈ ਜਿਸ ਕਰਕੇ ਇਹ ਸੰਕਟ ਉਭਰ ਰਹੇ ਹਨ|  ਕਾਂਗਰਸ ਭਾਜਪਾ ਵਾਂਗ ਪੰਜਾਬ ਦਲਿਤ ਹਿੰਦੂ ਸਿਆਸਤ ਖੇਡਣਾ ਚਾਹੁੰਦੀ ਸੀ| ਬਾਬਾ ਕਾਸ਼ੀ ਰਾਮ ਦਲਿਤ ਸਿਖ ਸਿਆਸਤ ਕਰਨਾ ਚਾਹੁੰਦੇ ਸਨ| ਇਸੇ ਕਰਕੇ ਉਹਨਾਂ ਬਹੁਜਨ ਨਾਮ ਦਿਤਾ| ਹਿੰਦੂ ਮੂਲਨਿਵਾਸੀ ਗਠਜੋੜ ਇਕ ਤਰਾਂ ਮਨੂਵਾਦੀ ਸਿਆਸਤ ਹੈ ਤਾਂ ਜੋ ਪੰਜਾਬੀ  ਤੇ ਪੰਥਕ ਮੁੁਦਿਆਂ ਨੂੰ ਵਿਸਾਰਿਆ ਜਾ ਸਕੇ| ਜਦਕਿ ਦਲਿਤ ਪੰਥ ਗਠਜੋੋੜ  ਸੰਗਤੀ ਤੇ ਸਰਬਤ ਦੇ ਭਲੇ ਦੀ ਸਿਆਸਤ ਹੈ| ਜੇਕਰ ਅਕਾਲੀ ਦਲ ਪੰਥਕ ਹਿਤਾਂ ਲਈ ਤਬਦੀਲੀ ਲਿਆਵੇ ਤਾਂ ਪੰਜਾਬ ਦਾ ਉਭਾਰ ਹੋ ਸਕਦਾ ਹੈ| ਗੁੁੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮੁਦੇ ਉਪਰ ਜਿਵੇ ਅਕਾਲੀ ਰੁਲੇ ਉਂਝ ਕਾਂਗਰਸ ਵੀ ਰੁਲੇਗੀ| ਕਾਂਗਰਸ ਦੀ ਪਹੁੁੰਚ ਇਸ ਬਾਰੇ ਲੰਗੜੀ ਹੈ| ਗਾਂਧੀਵਾਦੀ ਸਿਆਸਤ ਇਹੀ ਹੈ ਕਿ ਸਿਖਾਂ ਨਾਲ ਨਿਆਂ ਕਰਨ ਉਪਰ ਤੁਸੀਂ ਚੁਪ ਕਰ ਜਾਵੋ| ਸਿੱਖਾਂ ਨਾਲ ਬੇਇਨਸਾਫੀ ਕਰਨ ਵਾਲਿਆਂ ਦੇ ਗਲ ਵਿਚ ਹਾਰ ਪਾਵੋ ਸਿਆਸੀ ਅਹੁਦੇ ਦੇਵੋ| ਇੰਦਰਾ ਦੀ  ਨੀਤੀ ਤੋਂ ਕਾਂਗਰਸ ਟਸ ਮਸ ਨਹੀਂ ਹੋਈ| ਇਸੇ ਕਰਕੇ ਉਹ ਮੋਦੀ ਸਿਆਸਤ ਦਾ ਬਦਲ ਨਹੀਂ ਬਣ ਸਕੀ| ਜੇ ਕਾਂਗਰਸ ਕੋਲੋਂ ਪੰਜਾਬ ਗਵਾਚਿਆ ਤੇ ਸਿਖਾਂ ਦਾ ਵਿਰੋਧ ਹੋਇਆ ਤਾਂ ਕਾਂਗਰਸ ਨੂੰ ਸਿਆਸੀ ਤੌਰ ਉਪਰ ਰਾਸ ਨਹੀਂ ਆਵੇਗਾ| ਸਿੱਖਾਂ ਵਿਚ ਗੁਰੂ ਮਾਡਲ ਸਰਬਤ ਦਾ ਭਲਾ ਹੈ ਜੋ ਉਸਨੂੰ ਭਾਰਤ ਦੀ ਅਗਵਾਈ ਕਰਨ ਦੀ ਸਮਰਥਾ ਦੇ ਰਿਹਾ| ਸਿੱਖ ਲੀਡਰਸ਼ਿਪ ਥੋਥੀ ਹੋਵੇ ਪਰ ਗੁਰੂ ਦੀ ਸੰਗਤ ਪੂਰੀ ਤਰਾਂ ਸੁਚੇਤ ਹੈ ਆਪਣੇ ਪੰਜਾਬ  ਆਪਣੀ ਹਸਤੀ ਤੇ ਪੰਜਾਬੀ ਭਾਈਚਾਰੇ ਪ੍ਰਤੀ| ਐਵੇ ਨਹੀਂ ਹਿੰਦੂ ਸਿਖ ਤਣਾਅ ਖਤਮ ਹੋਇਆ| ਪਠਾਨਕੋੋੋਟ ਜਲੰਧਰ ਬੈਲਟ ਉਪਰ ਹਿੰਦੂ ਭਾਈਚਾਰਾ ਭਾਰੂ ਹੈ| ਇਥੇ ਕਿਸਾਨ ਮੋਰਚੇ ਦਾ ਸਮਰਥਨ ਕਰਕੇ ਸਿਖ ਪੰਥ ਨਾਲ ਸਾਂਝ ਪਾਈ ਹੈੈ| ਪਹਿਲ ਕਦਮੀ ਗੁਰੂ ਪੰਥ ਦੀ ਹੈ| ਇਹ ਸਮਝਣ ਵਾਲਾ ਨੁਕਤਾ ਹੈ ਕਿ ਜੇ ਪੰਜਾਬ ਵਿਚ ਬਤੀ ਪ੍ਰਤੀਸ਼ਤ ਦਲਿਤ ਹਨ ਤਾਂ ਉਹਨਾਂ ਵਿਚੋਂ ਵੀਹ ਪ੍ਰਤੀਸ਼ਤ ਸਿੱਖ ਧਰਮ ਵਾਲੇ ਹਨ| ਜਦੋਂ ਇਹ ਨਰੇਟਿਵ ਕੋਈ ਰਾਜਨੀਤਕ ਪਾਰਟੀ ਸਮਝੇਗੀ ਉਹੀ ਕਾਮਯਾਬ ਹੋਵੇਗੀ| ਗੁਰੂ ਗਰੰਥ ਸਾਹਿਬ ਦੇ ਕਾਂਡ ਬਾਰੇ ਅਨਿਆਂ ਕਰਨ ਵਾਲੀ ਪਾਰਟੀਆਂ ਦਾ ਪੰਜਾਬ ਵਿਚ  ਭਵਿੱਖ ਨਹੀਂ| ਇਹ ਵਖਰੀ ਗਲ ਹੈ ਕਿ ਸਿਧੂ ਇਸ ਸਟੈਂਡ ਉਪਰ ਟਿਕੇ ਜਾਂ ਨਾ| ਪਰ ਕਾਂਗਰਸ ਆਪਣਾ ਵਾਜੂਦ ਗੁਆ ਚੁਕੀ ਹੈ| ਕੋਈ ਵੀ ਚਮਤਕਾਰ ਉਹਨਾਂ ਨਹੀਂ ਬਚਾ ਸਕੇਗਾ| ਨਵਜੋਤ ਸਿੱਧੂ ਦੀ ਸਿਆਸੀ ਔਖ ਦਾ ਮੁੱਢ ਮੁੱਖ ਮੰਤਰੀ ਚੰਨੀ ਵੱਲੋਂ ਸਿੱਧੂ ਦੀ ਸਲਾਹ ਤੋਂ ਬਿਨਾਂ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਨ ਤੋਂ ਹੀ ਬੱਝ ਗਿਆ ਸੀ| ਸਿੱਧੂ ਦਾ ਤਰਕ ਹੈ ਕਿ ਅਜਿਹੇ ਸ਼ਖ਼ਸ ਨੂੰ ਡੀਜੀਪੀ ਲਾਇਆ ਗਿਆ ਹੈ ਜਿਸ ਦੀ ਅਗਵਾਈ ਵਿਚ ਬਰਗਾੜੀ ਕਾਂਡ ਵਿਚ ਪਹਿਲੀ ਸਿਟ ਬਣੀ ਸੀ ਅਤੇ ਦੋ ਨੌਜਵਾਨਾਂ ਨੂੰ ਨਿਹੱਥੇ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਸੀ| ਇਸੇ ਤਰ੍ਹਾਂ ਸਿੱਧੂ ਅੰਦਰੋਂ ਇਸ ਗੱਲੋਂ ਵੀ ਔਖੇ ਸਨ ਕਿ ਪੰਜਾਬ ਦਾ ਐਡਵੋਕੇਟ ਜਨਰਲ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਨੂੰ ਬਣਾਇਆ ਗਿਆ ਹੈ| ਨਵਜੋਤ ਸਿੱਧੂ ਆਪਣੀ ਪਸੰਦ ਦਾ ਐਡਵੋਕੇਟ ਜਨਰਲ ਨਿਯੁਕਤ ਕਰਾਉਣਾ ਚਾਹੁੰਦੇ ਸਨ, ਪਰ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ| ਜੇਕਰ ਰਾਜਨੀਤੀ ਕੈਪਟਨ ਵਾਲੀ ਕਰਨੀ ਸੀ ਤਾਂ ਅਜਿਹੇ ਖਿਲਾਰੇ ਪਾਉਣ ਦੀ ਕੀ ਲੋੜ ਸੀ|
ਕਾਂਗਰਸ ਹਾਈ ਕਮਾਨ ਸਾਹਮਣੇ ਵੱਡੀ ਚੁਣੌਤੀ ਹੈ ਕਿ ਉਹ ਇਸ ਵਿਵਾਦ ਨੂੰ ਕਿਵੇਂ ਸਮੇਟੇ : ਕੀ ਉਹ ਸਿੱਧੂ ਤੋਂ ਅਸਤੀਫ਼ਾ ਵਾਪਸ ਦਿਵਾ ਕੇ ਪੰਜਾਬ ਦੇ ਕਾਂਗਰਸੀ ਆਗੂਆਂ ਵਿਚ ਆਪਸੀ ਸੁਲ੍ਹਾ-ਸਫ਼ਾਈ ਕਰਵਾ ਲਵੇਗੀ ਜਾਂ ਫਿਰ ਕਿਸੇ ਨਵੇਂ ਆਗੂ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇਗਾ| ਇਸ ਕਦਮ ਨਾਲ ਸਿੱਧੂ ਦਾ ਸਿਆਸੀ ਜੀਵਨ ਦਾਅ ਤੇ ਲੱਗ ਗਿਆ ਹੈ ਅਤੇ ਉਸ ਦੇ ਵਿਰੋਧੀ ਕਹਿ ਰਹੇ ਹਨ ਕਿ ਉਹ ਅਸਥਿਰ ਸੁਭਾਅ ਦਾ ਵਿਅਕਤੀ ਹੈ| ਸਿੱਧੂ ਦੇ ਅਸਤੀਫ਼ੇ ਕਾਰਨ ਲੋਕਾਂ ਵਿਚ ਇਹ ਪ੍ਰਭਾਵ ਵੀ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ ਜਿਸ ਦੀ ਅਗਵਾਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਕਰ ਰਹੇ ਹਨ ਕੋਲ ਸਿਆਸੀ ਵਿਅਕਤੀਆਂ ਦੀਆਂ ਸ਼ਖ਼ਸੀਅਤਾਂ ਨੂੰ ਸਮਝਣ ਅਤੇ ਮਾਮਲਿਆਂ ਨੂੰ ਸੁਲਝਾਉਣ ਦੀ ਸਮਰੱਥਾ ਨਹੀਂ ਹੈ| ਪੰਜਾਬ ਕਾਂਗਰਸ ਕੋਲ ਸਮਾਂ ਬਹੁਤ ਘੱਟ ਹੈ ਅਤੇ ਸਮੱਸਿਆਵਾਂ ਦੇ ਵਧਣ ਨਾਲ ਸਰਕਾਰ ਦੀ ਕੰਮ ਕਰਨ ਦੀ ਸਮਰੱਥਾ &rsquoਤੇ ਵੀ ਅਸਰ ਪਵੇਗਾ|
-ਰਜਿੰਦਰ ਸਿੰਘ ਪੁਰੇਵਾਲ