image caption:

ਹਾਈਕੋਰਟ ਨੇ ਗੁਰਦਾਸ ਮਾਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਦਿੱਤੀ ਰਾਹਤ

 ਚੰਡੀਗੜ੍ਹ,- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੁਰਦਾਸ ਮਾਨ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ &rsquoਚ ਰਾਹਤ ਦਿੱਤੀ ਹੈ। ਗੁਰਦਾਸ ਮਾਨ ਨੂੰ ਇਸ ਮਾਮਲੇ &rsquoਚ ਪਹਿਲਾਂ ਅਗਾਊ ਜ਼ਮਾਨਤ ਮਿਲੀ ਸੀ। ਅੱਜ ਅਦਾਲਤ ਨੇ ਜ਼ਮਾਨਤ ਨੂੰ ਰੈਗੂਲਰ ਜ਼ਮਾਨਤ &rsquoਚ ਬਦਲ ਦਿੱਤਾ ਹੈ ਗੁਰਦਾਸ ਮਾਨ ਕੋਰੋਨਾ ਕਾਰਨ ਜਾਂਚ &rsquoਚ ਸ਼ਾਮਲ ਨਹੀਂ ਹੋ ਸਕੇ ਪਰ ਅਦਾਲਤ ਨੇ ਉਸ ਨੂੰ ਜਾਂਚ &rsquoਚ ਸ਼ਾਮਲ ਹੋਣ ਲਈ 5 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਦੱਸਣਯੋਗ ਹੈ ਕਿ ਮਾਨ ਵਿਰੁੱਧ ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿਕੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਦੇਠ ਕੇਸ ਦਰਜ ਕੀਤਾ ਗਿਆ ਹੈ।