image caption:

ਟੌਹੜਾ ਕਬੱਡੀ ਕੱਪ ਨੂੰ ਲੈਕੇ ਤਿਆਰੀਆਂ ਜੋਰਾਂ ਤੇ - ਜਥੇਦਾਰ ਸਤਵਿੰਦਰ ਸਿੰਘ ਟੌਹੜਾ

 ਦਿੜ੍ਹਬਾ ਮੰਡੀ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ ) -ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਸਰਕਲ ਸਟਾਈਲ ਨੂੰ ਪ੍ਰਫੁੱਲਿਤ ਕਰਨ ਲਈ ਪਿਛਲੇ ਸਮੇਂ ਤੋਂ ਭਰਪੂਰ ਯੋਗਦਾਨ ਪਾ ਰਹੇ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਵਿੱਚ 5 ਅਕਤੂਬਰ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਅਗਜੈਕਟਿਵ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਸਾਲ ਟੂਰਨਾਮੈਂਟ ਰੱਦ ਕਰਨਾ ਪਿਆ। ਪਰ ਇਸ ਵਾਰ ਟੂਰਨਾਮੈਂਟ ਇੱਕ ਰੋਜਾ ਰੱਖਿਆ ਗਿਆ ਹੈ। ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਭਾਗ ਲੈਣਗੇ। ਇਸ ਦੇ ਨਾਲ ਹੀ ਕਬੱਡੀ ਕੱਪ ਦਾ ਪਹਿਲਾ ਇਨਾਮ ਇੱਕ ਲੱਖ ਰੁਪਏ ਉਪ ਜੇਤੂ ਨੂੰ ਪੰਝੱਤਰ ਹਜ਼ਾਰ ਰੁਪਏ ਬੈਸਟ ਜਾਫੀ ਰੇਡਰ ਨੂੰ ਇੱਕਤੀ ਹਜ਼ਾਰ-2  ਰੁਪਏ ਦਿੱਤੇ ਜਾਣਗੇ।
ਇਸ ਮੌਕੇ ਕੁਲਦੀਪ ਸਿੰਘ ਗੁਰਮੁੱਖ ਪ੍ਧਾਨ ਬਾਬਾ ਤੀਰਥਪੁਰੀ ਕਲੱਬ ਘਨੂੰੜਕੀ ਅਤੇ ਬੱਬਲੀ ਨਾਭਾ ਨੇ ਦੱਸਿਆ ਕਿ ਕਬੱਡੀ ਕੱਪ ਨੂੰ ਲੈਕੇ ਤਿਆਰੀਆਂ ਲਗਪਗ ਮੁਕੰਮਲ ਕਰ ਲਈਆਂ ਹਨ। ਕਬੱਡੀ ਆਲ ਓਪਨ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਦੁਪਿਹਰ ਇੱਕ ਵਜੇ ਸ਼ੁਰੂ ਕੀਤੇ ਜਾਣਗੇ। ਜਿਸ ਵਿੱਚ ਪੰਜਾਬ ਹਰਿਆਣਾ ਦੇ ਚੋਟੀ ਦੇ ਖਿਡਾਰੀ ਭਾਗ ਲੈਣਗੇ। ਇਸ ਦੌਰਾਨ ਭਲਵਾਨ ਮਟੌਰੜਾ ਦਾ ਉਹਨਾਂ ਦੇ ਪਰਵਾਸੀ ਸਾਥੀਆਂ ਵਲੋਂ ਮੋਟਰਸਾਇਕਲ ਨਾਲ ਸਨਮਾਨ ਕੀਤਾ ਜਾਵੇਗਾ। ਉਹਨਾਂ ਦਰਸਕਾ ਨੂੰ ਵੱਡੀ ਗਿਣਤੀ ਵਿੱਚ ਆਉਣ ਦੀ ਅਪੀਲ ਕੀਤੀ।