image caption:

ਪੰਜਾਬ ਦੀ ਸੁੰਦਰੀ ਹਰਨਾਜ਼ ਸੰਧੂ ਬਣੀ ਮਿਸ ਡਿਵਾ ਮਿਸ ਯੂਨੀਵਰਸ ਇੰਡੀਆ-2021’

 ਨਵੀਂ ਦਿੱਲੀ-  ਕੋਰੋਨਾ ਮਹਾਂਮਾਰੀ ਦੇ ਚਲਦਿਆਂ ਵਰਚੁਅਲੀ ਢੰਗ ਨਾਲ ਕਰਵਾਏ ਗਏ ਸੁੰਦਰਤਾ ਮੁਕਾਬਲਿਆਂ ਦੌਰਾਨ &lsquoਮਿਸ ਡਿਵਾ ਮਿਸ ਯੂਨੀਵਰਸ ਇੰਡੀਆ-2021&rsquo ਨੂੰ ਆਪਣੀ ਕਵੀਨ ਮਿਲ ਗਈ ਹੈ। ਪੰਜਾਬ ਦੀ ਸੁੰਦਰੀ ਹਰਨਾਜ਼ ਸੰਧੂ ਨੇ ਇਸ ਮੁਕਾਬਲੇ ਨੂੰ ਜਿੱਤ ਲਿਆ ਹੈ। ਹੁਣ ਹਰਨਾਜ਼ ਸੰਧੂ ਇਜ਼ਰਾਈਲ ਵਿੱਚ ਇਸ ਸਾਲ ਦਸੰਬਰ ਮਹੀਨੇ ਵਿੱਚ ਹੋਣ ਵਾਲੇ 70ਵੇਂ ਮਿਸ ਯੂਨੀਵਰਸ ਸੁੰਦਰਤਾ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਹਰਨਾਜ਼ ਸੰਧੂ ਤੋਂ ਬਾਅਦ ਫਸਟ ਰਨਰਅਪ ਦਾ ਸਥਾਨ ਸੋਨਲ ਕੁਕਰੇਜਾ ਅਤੇ ਸੈਕਿੰਡ ਰਨਰਅਪ ਦਾ ਸਥਾਨ ਡੀਵਿਤਾ ਰਾਏ ਨੂੰ ਦਿੱਤਾ ਗਿਆ ਹੈ। ਪੰਜਾਬੀ ਮਾਡਲ ਹਰਨਾਜ਼ ਸੰਧੂ ਨੇ ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਪੜ੍ਹਾਈ ਕਰਨ ਉਪਰੰਤ ਪੋਸਟ ਗਰੈਜੂਏਟ ਗਵਰਮੈਂਟ ਕਾਲਜ ਫਾਰ ਗਰਲਜ਼ ਤੋਂ ਗਰੈਜੂਏਸ਼ਨ ਕੀਤੀ ਸੀ।