ਮੈਂ ਵਾਪਸੀ ਲਈ ਅਜੇ ਸਭ ਤੋਂ ਖ਼ਰਾਬ ਸਥਿਤੀ ‘ਚ ਹਾਂ : ਰੋਜਰ ਫੈਡਰਰ

ਰੋਜਰ ਫ਼ੈਡਰਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੱਟ ਤੋਂ ਬਾਅਦ ਵਾਪਸੀ ਉਨ੍ਹਾਂ ਨੂੰ ਅਜੇ ਤਕ ਨਜ਼ਰ ਨਹੀਂ ਆ ਰਹੀ ਹੈ ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਭ ਤੋਂ ਖ਼ਰਾਬ ਸਥਿਤੀ &lsquoਚ ਹਨ। ਫੈਡਰਰ ਇਸ ਸਾਲ ਦੌਰੇ &lsquoਤੇ ਵਾਪਸ ਆਉਣ ਤੋਂ ਪਹਿਲਾਂ ਆਪਣੇ ਸੱਜੇ ਗੋਡੇ ਦੀ ਦੋ ਸਰਜਰੀ ਦੇ ਨਾਲ ਇਕ ਸਾਲ ਤੋਂ ਵਧ ਸਮੇਂ ਤੋਂ ਬਾਹਰ ਹਨ। ਉਨ੍ਹਾਂ ਨੇ ਇਸ ਸਾਲ ਸਿਰਫ 13 ਮੈਚ ਖੇਡੇ ਹਨ। ਜੁਲਾਈ &lsquoਚ ਵਿੰਬਲਡਨ &lsquoਚ ਕੁਆਰਟਰ ਫਾਈਨਲ &lsquoਚ ਹਾਰ ਦੇ ਬਾਅਦ ਉਨ੍ਹਾਂ ਨੇ ਤੀਜਾ ਆਪਰੇਸ਼ਨ ਕਰਾਇਆ ਸੀ। ਸਵਿਸ ਸਟਾਰ ਨੇ ਜਿਊਰਿਕ &lsquoਚ ਆਯੋਜਿਤ ਇਕ ਪ੍ਰੋਗਾਰਮ &lsquoਚ ਕਿਹਾ ਕਿ ਮੈਂ ਬਹੁਤ ਚੰਗਾ ਕਰ ਰਿਹਾ ਹਾਂ। ਰਿਹੈਬਲੀਟੇਸ਼ਨ ਵਲ ਤੇਜ਼ੀ ਨਾਲ ਕਦਮ ਵਧਾ ਰਿਹਾ ਹਾਂ। ਮੈਂ ਆਉਣ ਵਾਲੀ ਹਰ ਚੀਜ਼ ਦਾ ਇੰਤਜ਼ਾਰ ਕਰ ਰਿਹਾ ਹਾਂ। ਜਦੋਂ ਤੁਸੀਂ ਸੱਟ ਤੋਂ ਬਾਹਰ ਆਉਂਦੇ ਹੋ ਤਾਂ ਹਰ ਦਿਨ ਬਿਹਤਰ ਹੁੰਦਾ ਹੈ। ਇਸ ਲਈ ਇਹ ਇਕ ਰੋਮਾਂਚਕ ਸਮਾਂ ਹੈ।