image caption:

ਆਰਐਸਐਸ ਦੇ ਖਿਲਾਫ ਕਥਿਤ ਟਿੱਪਣੀ ਕਰਨ ਲਈ ਜਾਵੇਦ ਅਖਤਰ ਦੇ ਖਿਲਾਫ ਐਫਆਈਆਰ ਦਰਜ

 ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਖਿਲਾਫ ਕਥਿਤ ਟਿੱਪਣੀ ਕਰਨ ਦੇ ਲਈ ਮੁੰਬਈ ਪੁਲਿਸ ਨੇ ਗੀਤਕਾਰ ਜਾਵੇਦ ਅਖਤਰ   ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਉਸ ਨੇ ਕਥਿਤ ਤੌਰ 'ਤੇ ਆਰਐਸਐਸ ਅਤੇ ਤਾਲਿਬਾਨ ਨੂੰ ਇਕੋ ਜਿਹਾ ਦੱਸਿਆ ਸੀ।

ਇਕ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਵਕੀਲ ਸੰਤੋਸ਼ ਦੂਬੇ ਦੀ ਸ਼ਿਕਾਇਤ 'ਤੇ ਇਹ ਐਫਆਈਆਰ ਮੁੱਲਾਂਦ ਥਾਣੇ 'ਚ ਦਰਜ ਕੀਤੀ ਗਈ ਹੈ। ਅਧਿਕਾਰੀ ਦੇ ਅਨੁਸਾਰ, "ਭਾਰਤੀ ਦੰਡਾਵਲੀ ਦੀ ਧਾਰਾ 500 (ਮਾਣਹਾਨੀ ਦੀ ਸਜ਼ਾ) ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ।"