image caption:

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੂੰ 7 ਦਿਨਾਂ ਦੇ ਰਿਮਾਂਡ ’ਤੇ ਭੇਜਿਆ

 ਮੁੰਬਈ,- ਪ੍ਰਸਿੱਧ ਫਿਲਮ ਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਅਦਾਲਤ ਨੇ ਡਰੱਗ ਕੇਸਵਿੱਚ 7 ਅਕਤੂਬਰਤੱਕਐੱਨ ਸੀ ਬੀ(ਨਾਰਕੋਟਿਕਸ ਕੰਟਰੋਲ ਬਿਊਰੋ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।ਐੱਨ ਸੀ ਬੀ ਨੇ ਅਦਾਲਤ ਤੋਂ 11 ਦਿਨਾਂ ਦੀ ਹਿਰਾਸਤ ਮੰਗੀ ਸੀ।ਅੱਜ ਕੇਸ ਦੀ ਸੁਣਵਾਈ ਦੌਰਾਨ ਸ਼ਾਹਰੁਖ ਖਾਨ ਦੇ ਮੈਨੇਜਰ ਅਤੇ ਉਨ੍ਹਾਂ ਦੇ ਗਾਰਡ ਵੀ ਅਦਾਲਤ ਵਿੱਚ ਮੌਜੂਦ ਸਨ।
ਇਸ ਤੋਂ ਪਹਿਲਾਂ ਐਡੀਸ਼ਨਲ ਮੈਟਰੋਪੋਲੀਟਨ ਮੈਜਿਸਟਰੇਟ ਆਰਕੇ ਰਾਜੇ ਨੇ ਆਰੀਅਨ ਖਾਨ ਨੂੰ ਐਤਵਾਰ ਇੱਕ ਦਿਨ ਲਈ ਐੱਨ ਸੀ ਬੀ ਦੀ ਹਿਰਾਸਤ ਵਿੱਚ ਭੇਜਿਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਐਤਵਾਰ ਦਾਅਵਾ ਕੀਤਾ ਸੀ ਕਿ ਆਰੀਅਨ ਖਾਨ ਸਮੇਤ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਅਤੇ ਨਸ਼ਾ ਤਸਕਰਾਂ ਵਿਚਾਲੇਇੱਕਸਮੁੰਦਰੀ ਜਹਾਜ਼ ਤੋਂ ਜ਼ਬਤ ਕੀਤੇ ਗਏ ਡਰੱਗ ਕੇਸਵਿੱਚ ਸਬੰਧ ਦਿਖਾਉਣ ਲਈ ਸਬੂਤ ਹਨ। ਆਰੀਅਨ ਖਾਨ ਅਤੇ ਦੋ ਹੋਰ, ਮੁਨਮੁਨ ਧਮੇਚਾ ਅਤੇ ਅਰਬਾਜ਼ ਵਪਾਰੀ ਨੂੰ ਐਤਵਾਰ ਸ਼ਾਮ ਗ੍ਰਿਫ਼ਤਾਰ ਕਰ ਕੇ ਐਡੀਸ਼ਨਲ ਮੈਟਰੋਪੋਲੀਟਨ ਮੈਜਿਸਟਰੇਟ ਆਰ ਕੇ ਰਾਜੇ ਭੋਸਲੇ ਦੀ ਸਪੈਸ਼ਲ ਵੇਕੇਸ਼ਨ ਕੋਰਟਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਨ੍ਹਾਂ ਨੂੰ 4 ਅਕਤੂਬਰਤੱਕਐੱਨ ਸੀ ਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਆਰੀਅਨ ਖਾਨ ਅਤੇ ਸੱਤ ਹੋਰਨਾਂ ਨੂੰ ਸ਼ਨੀਵਾਰ ਦੇਰ ਰਾਤ ਐੱਨ ਸੀ ਬੀ ਨੇ ਮੁੰਬਈ ਤੋਂ ਗੋਆ ਜਾਂਦੇ ਸਮੁੰਦਰੀ ਜਹਾਜ਼ ਉੱਤੇ ਛਾਪੇ ਵਿੱਚ ਫੜਿਆ ਸੀ।ਆਰੀਅਨ ਖਾਨ, ਧਮੇਚਾ ਅਤੇ ਵਪਾਰੀ ਦੀ ਹਿਰਾਸਤ ਦੀ ਬੇਨਤੀ ਉੱਤੇਐੱਨ ਸੀ ਬੀ ਨੇ ਕਿਹਾ ਸੀ ਕਿ ਉਸ ਕੋਲ ਮੌਜੂਦ ਸਬੂਤ ਦੱਸਦੇ ਹਨ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੇ ਪਾਬੰਦੀਸ਼ੁਦਾ ਦਵਾਈਆਂ ਦੀ ਲਗਾਤਾਰ ਸਪਲਾਈ ਕਰਨ ਵਾਲਿਆਂ ਦੇ ਸੰਬੰਧ ਸਨ।