image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਜਾਤ-ਪਾਤ ਆਧਾਰਿਤ ਰਾਜਸੀ ਚਿਹਰਿਆਂ ਦੀ ਸਿਆਸਤ ਭਾਰਤ ਤੇ ਪੰਜਾਬ ਨੂੰ ਲੈ ਡੁੱਬੇਗੀ

ਦਲਿਤ ਵਰਗ ਹਿੰਦੂ ਧਰਮ ਦਾ ਹਿੱਸਾ ਹੈ ਸਿੱਖ ਧਰਮ ਦਾ ਨਹੀਂ
ਦਾੜ੍ਹੀ ਰੱਖ ਕੇ ਪੱਗ ਬੰਨਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ
 ਪਿਛਲੇ ਹਫ਼ਤੇ ਪੰਜਾਬ ਟਾਈਮਜ਼ ਦੇ ਅੰਕ ਨੰ: 2895 ਦੇ ਸਫ਼ਾ 17 ਉੱਤੇ ਖ਼ਬਰ ਛਪੀ ਹੈ : ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ   &lsquoਤੇ ਯੂ।ਪੀ। ਵਿੱਚ ਹਲਚਲ, ਪੰਜਾਬ ਦੇ ਪਹਿਲੇ ਦਲਿਤ ਭਾਈਚਾਰੇ ਵਿੱਚੋਂ ਮੁੱਖ ਮੰਤਰੀ, ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬੀ ਦਲਿਤ ਮੂਲ ਦੇ ਸਿੱਖ ਹੋਣ ਕਾਰਨ ਚੰਨੀ ਸਿਆਸਤ ਦਾ ਸਰਵ ਪ੍ਰਵਾਨਿਤ ਨੇਤਾ ਬਣ ਸਕਦਾ ਹੈ । ਇਸ ਵਿੱਚ ਦੋ ਰਾਵਾਂ ਨਹੀਂ ਹਨ ਕਿ ਜੇ ਪੰਜਾਬ ਦਾ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਵਿੱਚੋਂ ਡੇਰਾਵਾਦ ਤੇ ਭ੍ਰਿਸ਼ਟਾਚਾਰ ਖਤਮ ਕਰਕੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀਆਂ ਤੇ ਨੌਕਰੀ ਪੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਦਿੰਦਾ ਹੈ ਤਾਂ ਨਿਰਸੰਦੇਹ ਉਹ ਪੰਜਾਬ ਦੇ ਸਮੂਹ ਭਾਈਚਾਰਿਆਂ ਦਾ ਹਮਦਰਦ ਮੰਨਿਆ ਜਾਵੇਗਾ । ਪੰਜਾਬ ਵਿੱਚ ਸਿੱਖੀ ਸਿਧਾਂਤਾਂ ਦੇ ਉਲਟ ਇਹ ਧਾਰਨਾ ਬਣਾਈ ਜਾ ਰਹੀ ਹੈ ਕਿ ਦਾੜ੍ਹੀ ਪੱਗ ਵਾਲਾ ਦਲਿਤ ਵੀ ਸਿੱਖ ਹੈ । ਇਸ ਵਿੱਚ ਵੀ ਦੋ ਰਾਵਾਂ ਨਹੀਂ ਹਨ ਦਲਿਤਾਂ ਅਤੇ ਸਿੱਖਾਂ ਵਿੱਚਕਾਰ ਕੜੀ ਗੁਰੂ ਗ੍ਰੰਥ ਸਾਹਿਬ ਜੀ ਹਨ, ਅਤੇ ਗੁਰੂ ਗ੍ਰੰਥ, ਗੁਰੂ ਪੰਥ ਦਾ ਸਿੱਖੀ ਸਿਧਾਂਤ ਵੀ ਸਾਰੀ ਦੁਨੀਆਂ ਲਈ ਸਾਂਝਾ ਹੈ । ਜੋ ਖੰਡੇ ਬਾਟੇ ਦੀ ਪਹੁਲ ਛਕੇ ਸੋ ਪੰਥ ਵਿੱਚ ਸ਼ਾਮਿਲ ਹੋਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਦਸ਼ਮੇਸ਼ ਪਿਤਾ ਦੀ ਨਿਰਧਾਰਿਤ ਕੀਤੀ ਗੁਰ-ਮਰਿਯਾਦਾ ਅਨੁਸਾਰ ਖੰਡੇ ਬਾਟੇ ਦੀ ਪਹੁਲ (ਅੰਮ੍ਰਿਤਪਾਨ ਕਰਕੇ) ਛੱਕ ਕੇ ਹੀ ਤੁਹਾਡੀ ਪਿਛਲੀ, ਕੁਲ ਕਿਰਤ, ਕਰਮ, ਧਰਮ ਤੇ ਜਾਤ-ਪਾਤ ਦਾ ਭਿੰਨ-ਭੇਦ ਨਾਸ਼ ਹੋ ਜਾਂਦਾ ਹੈ ਅਤੇ ਤੁਸੀਂ ਗੁਰੂ ਕੇ ਸਿੱਖ ਅਖਵਾਉਂਦੇ ਹੋ । ਗੁਰੂ ਨਾਨਕ ਦੀ ਚਰਨ ਪਹੁਲ ਲੈਣ ਤੋਂ ਬਾਅਦ ਹਰ ਕੋਈ ਨਾਨਕ ਨਾਮ ਲੇਵਾ ਸਿੱਖ ਸੀ । ਗੁਰੂ ਗ੍ਰੰਥ ਸਾਹਿਬ ਵਿੱਚ ਗੁਰਸਿੱਖ ਅਤੇ ਸਿੱਖੀ ਦੇ ਲੱਛਣ ਬਹੁਤ ਥਾਂਈ ਵਿਸਥਾਰੇ ਹੋਏ ਹਨ ਜਿਹਾ ਕਿ: (ਅੰਗ 601) ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚਿ ਆਵੇ ॥ ਅਤੇ ਤਿਸ ਗੁਰਸਿੱਖ ਕੰਉ ਹੰਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੇ ਗੁਰਸਿਖ ਚਲਿਆ (ਅੰਗ 593) ਭਾਵ ਜਿਸ ਨੇ ਗੁਰੂ ਦੀ ਦੱਸੀ ਮਰਿਯਾਦਾ &lsquoਤੇ ਪਹਿਰਾ ਦਿੱਤਾ ਗੁਰ ਬਚਨਿ ਮਾਰਗ ਜਿਉ ਪੰਥ ਚਾਲੈ ॥ ਤਿਨ ਜਮ ਜਗਾਤੀ ਨੇੜ ਨਾ ਆਇਆ ॥ (ਅੰਗ 1116) ਗੁਰੂ ਨਾਨਕ ਦੀ ਚਰਨ ਪਉ ਲੈਣ ਤੋਂ ਬਾਅਦ ਹਰ ਕੋਈ ਨਾਨਕ ਨਾਮ ਲੇਵਾ ਸਿੱਖ ਸੀ ਗੁਰੂ ਨਾਨਕ ਦੀ ਸੰਗਤ ਲਈ ਦਰਵਾਜੇ ਸਾਰਿਆਂ ਲਈ ਖੁੱਲੇ੍ਹ ਸਨ, ਪਰ ਇਹ ਚੌਖਟ ਨਹੀਂ ਸਨ ਭਾਵ ਜਿਥੇ ਰੰਗ ਨਸਲ ਜਾਤ ਅਤੇ ਧਰਮ ਦਾ ਕੋਈ ਭੇਦ ਭਾਵ ਨਹੀਂ ਸੀ । ਉਥੇ ਸਿੱਖੀ ਦੀ ਵਿਚਾਰਧਾਰਾ ਵਿੱਚ ਕੋਈ ਛੋਟ ਨਹੀਂ ਸੀ । ਭਾਈ ਕਾਨ੍ਹ ਸਿੰਘ ਨਾਭਾ ਗੁਰਮਤਿ ਮਾਰਤੰਡ ਦੇ ਪੰਨਾ 466 &lsquoਤੇ ਲਿਖਦੇ ਹਨ : ਜਾਤਿ ਅਭਿਮਾਨ ਦੂਰ ਕਰਨ ਅਤੇ ਨੇਮ੍ਰਤਾ ਦੇ ਪ੍ਰਚਾਰ ਲਈ ਚਰਨਾਮ੍ਰਿਤ ਦੀ ਰੀਤ ਚਲਾਈ ਸੀ । ਇਸੇ ਤਰ੍ਹਾਂ ਆਪ ਮਹਾਨਕੋਸ਼ (1981 ਸੰਸਕਰਣ) ਦੇ ਪੰਨਾ 457 &lsquoਤੇ ਲਿਖਦੇ ਹਨ : ਨੌਂ ਸਤਿਗੁਰਾਂ ਵੇਲੇ ਸਿੱਖ ਧਰਮ ਵਿੱਚ ਲਿਆਉਣ ਲਈ ਚਰਣਾਮ੍ਰਿਤ ਪਿਲਾਇਆ ਜਾਂਦਾ ਸੀ । ਇਸ ਦਾ ਨਾਮ ਚਰਣ ਪਾਹੁਲ ਅਤੇ ਪਗਪਾਹੁਲ ਵੀ ਲਿਖਿਆ ਹੈ । 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਨੇ ਚਰਨ ਪਹੁਲ ਨੂੰ ਖੰਡੇ ਦੀ ਪਹੁਲ ਵਿੱਚ ਬਦਲ ਦਿੱਤਾ । ਇਹ ਸ਼ੂਦਰ ਤੋਂ ਸਰਦਾਰ ਤੱਕ ਦਾ ਸਫ਼ਰ ਸੀ । ਸੰਤ ਜਰਨੈਲ ਸਿੰਘ ਨੇ ਦਲਿਤ ਵਰਗ ਦੀਆਂ ਸਮੱਸਿਆਵਾਂ ਪ੍ਰਤੀ ਡੂੰਘੀ ਰੀਝ ਨਾਲ ਤੱਕਕੇ ਉਨ੍ਹਾਂ ਨੂੰ ਸਿੱਖੀ ਵੱਲ ਪ੍ਰੇਰਿਤ ਕੀਤਾ। ਉਸ ਨੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਤੇ ਰਾਜਸੀ ਅਤੇ ਕਿਸਾਨ ਵਰਗ ਦੀਆਂ ਸਮੱਸਿਆਵਾਂ ਦੀ ਡੱਟ ਕੇ ਵਕਾਲਤ ਕਰਦਿਆਂ ਕੇਂਦਰ ਸਰਕਾਰ ਦੇ ਲੋਕਤੰਤਰੀ ਲਿਬਾਸ ਵਿੱਚ ਫਿਰਕਾ ਪ੍ਰਸਤ ਚਿਹਰੇ ਨੂੰ ਨੰਗਾ ਕੀਤਾ । ਸੰਤ ਜਰਨੈਲ ਸਿੰਘ ਨੇ ਸਿੱਖ ਲਹਿਰ ਨੰੂ ਜਿਹੜਾ ਇਨਕਲਾਬੀ ਰੰਗ ਗੁਰਬਾਣੀ ਨੂੰ ਸਿੱਖ ਜੀਵਨ ਵਿੱਚ ਢਾਲ ਕੇ ਦਿੱਤਾ, ਉਸ ਨਾਲ ਦਲਿਤ ਵਰਗ ਸਿੱਖੀ ਵੱਲ ਪ੍ਰੇਰਿਤ ਹੋਇਆ । ਬਹੁਤ ਸਾਰੇ ਦਲਿਤ ਨੌਜੁਆਨ ਅੰਮ੍ਰਿਤ ਛਕ ਕੇ ਖ਼ਾਲਸਾ ਪੰਥ ਵਿੱਚ ਸ਼ਾਮਿਲ ਹੋ ਗਏ, ਜਿਸ ਨਾਲ ਜਾਤ-ਪਾਤ ਰਹਿਤ ਸਿੱਖ ਸਮਾਜ ਦੀ ਖ਼ਾਲਸ ਨੁਹਾਰ ਵਾਲੀ ਸਿਰਜਣਾ ਪ੍ਰਗਟ ਹੋ ਰਹੀ ਸੀ, ਪਰ ਦਿੱਲੀ ਦੀ ਸਥਾਪਤੀ ਦੇ ਰਾਜਸੀ ਸੱਤਾ ਉੱਤੇ ਕਾਬਜ਼ ਰਹਿਣ ਲਈ ਮਨੁੱਖਤਾ ਵਿੱਚਲੀਆਂ ਜਾਤ-ਪਾਤ ਆਧਾਰਿਤ ਵੰਡੀਆਂ ਦਾ ਹੋਣਾ ਜਰੂਰੀ ਸੀ । ਜਾਤ-ਪਾਤ ਰਹਿਤ ਖ਼ਾਲਸਾ ਪੰਥ ਸਥਾਪਤੀ ਦੀ ਸੱਤਾ ਨੂੰ ਢਾਹ ਲਾਉਣ ਵਾਲੀ ਮੁੱਖ ਸ਼ਕਤੀ ਸੀ, ਜਿਸ ਨੇ ਸਥਾਪਤ ਨਿਜ਼ਾਮ ਦੇ ਜਾਤ-ਪਾਤ ਆਧਾਰਿਤ ਪ੍ਰਬੰਧ ਨੂੰ ਚਕਨਾਚੂਰ ਕਰ ਦੇਣਾ ਸੀ ।
  ਇਸ ਲਈ ਜਾਤ-ਪਾਤ ਦੇ ਬੰਧਨਾਂ ਦੀ ਮੁਥਾਜ ਅੰਦਰੂਨੀ ਤੇ ਬਹਿਰੂਨੀ ਮਾਨਸਿਕਤਾ ਨੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਵਾ ਦਿੱਤਾ । ਭਾਰਤ ਵਿੱਚ ਹਿੰਦੂ ਰਾਸ਼ਟਰ ਦਾ ਏਜੰਡਾ ਕੇਵਲ ਭਾਜਪਾ ਅਤੇ ਆਰ। ਐੱਸ। ਐੱਸ। ਦਾ ਨਹੀਂ ਜੋ ਖੁੱਲ੍ਹਮ ਖੁੱਲ੍ਹਾ ਹੈ । ਇਹੀ ਏਜੰਡਾ ਕਾਂਗਰਸ ਦਾ ਵੀ ਹੈ, ਕਿਉਂਕਿ ਇਨ੍ਹਾਂ ਦੋਹਾਂ ਦਾ ਵੋਟ ਬੈਂਕ ਹਿੰਦੂ ਹੀ ਹੈ ਅਤੇ ਹਿੰਦੂਆਂ ਦੀ ਗਿਣਤੀ ਭਾਰਤ ਵਿੱਚ 80 ਫੀਸਦੀ ਤੋਂ ਵੀ ਉੱਤੇ ਦੱਸੀ ਜਾਂਦੀ ਹੈ ਅਰਥਾਤ ਹਿੰਦੂ ਵੋਟ ਨਾਲ ਹੀ ਬਹੁਮੱਤ ਹਾਸਲ ਕੀਤੀ ਜਾ ਸਕਦੀ ਹੈ । ਭਾਰਤ ਵਿੱਚ ਦਲਿਤ ਹਿੰਦੂ ਅਬਾਦੀ ਇਕ ਵੱਡਾ ਵੋਟ ਬੈਂਕ ਹੈ । ਜਿਸ ਵਿੱਚ ਸੰਨ੍ਹ ਲਾਉਣ ਲਈ ਬੀ।ਜੇ।ਪੀ। ਨੇ ਮਨੂੰਵਾਦ ਵਿੱਚ ਯਕੀਨ ਰੱਖਣ ਵਾਲੇ ਆਪਣੇ ਇਕ ਦਲਿਤ ਸਮਰਥੱਕ ਰਾਮ ਨਾਥ ਕੋਵਿੰਦ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਇਆ ਹੈ । ਠੀਕ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਵਾਜਪਾਈ ਨੇ ਇਕ ਹਿੰਦੂਤਵੀ ਮੁਸਲਮਾਨ ਅਬਦੁੱਲ ਕਲਾਮ ਨੂੰ ਰਾਸ਼ਟਰਪਤੀ ਬਣਾਇਆ ਸੀ ਤਾਂ ਕਿ ਬੀ।ਜੇ।ਪੀ। ਦੇ ਮੁਸਲਮਾਨ ਵਿਰੋਧੀ ਕਰੂਪ ਚਿਹਰੇ ਨੂੰ ਢਕਿਆ ਜਾ ਸਕੇ । ਇਥੇ ਵੀ ਦੱਸਣਯੋਗ ਹੈ ਕਿ ਭਾਰਤ ਦੇ ਦਲਿਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਉਸ ਦੀ ਪੁਸ਼ਕਰ ਯਾਤਰਾ ਦੌਰਾਨ ਹਿੰਦੂ ਮੰਦਿਰ ਦੇ ਅੰਦਰ ਜਾਣ ਦੀ ਇਜਾਜ਼ਤ ਉੱਚ ਜਾਤੀ ਦੇ ਪੁਜਾਰੀਆਂ ਨੇ ਨਹੀਂ ਸੀ ਦਿੱਤੀ । ਭਾਰਤ ਦੇ ਦਲਿਤ ਰਾਸ਼ਟਰਪਤੀ ਹੁੰਦਿਆਂ ਹੋਇਆਂ ਵੀ ਪੰਜਾਬ ਤੋਂ ਬਾਹਰ ਦਲਿਤਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਹ ਕਿਸੇ ਕੋਲੋਂ ਲੁਕੀ ਛੁਪੀ ਨਹੀਂ ਹੈ । ਹਾਥਰਸ ਵਾਲੀ ਦਲਿਤ ਬੱਚੀ ਦੇ ਬਲਾਤਕਾਰ ਦੀ ਦਰਦਨਾਕ ਘਟਨਾ ਤੋਂ ਬਾਅਦ ਕਈ ਹੋਰ ਐਸੀਆਂ ਘਟਨਾਵਾਂ ਦਲਿਤ ਪਰਿਵਾਰਾਂ ਨਾਲ ਵਾਪਰ ਚੁੱਕੀਆਂ ਹਨ । ਐਸੀਆਂ ਖਬਰਾਂ ਵੀ ਛਪੀਆਂ ਹਨ ਕਿ ਜੇ ਕੋਈ ਦਲਿਤ ਨੌਜੁਆਨ ਘੋੜੀ &lsquoਤੇ ਚੜ੍ਹ ਕੇ ਵਿਆਹ ਕਰਾਉਣ ਲਈ ਤੁਰਿਆ ਤਾਂ ਉੱਚ ਜਾਤੀ ਵਾਲਿਆਂ ਨੇ ਵਿਆਂਹਦੜ ਸਮੇਤ ਸਾਰੀ ਜਨੇਤ ਨੂੰ ਬੇਰਹਿਮੀ ਨਾਲ ਜਲੀਲ ਕਰਕੇ ਕੁੱਟਿਆ ਮਾਰਿਆ । ਐਸੀਆਂ ਖਬਰਾਂ ਵੀ ਛਪੀਆਂ ਸਨ ਕਿ ਇਕ ਦਲਿਤ ਨੌਜੁਆਨ ਨੇ ਵਿਆਹ ਵੇਲੇ ਪਗੜੀ ਬੰਨ ਲਈ ਸੀ, ਤਾਂ ਉੱਚ ਜਾਤੀ ਵਾਲਿਆਂ ਨੇ ਉਸ ਦੇ ਸਿਰ ਦੀ ਚਮੜੀ ਹੀ ਉਚੇੜ ਦਿੱਤੀ ਸੀ । ਦਲਿਤ ਵਰਗ ਹਿੰਦੂ ਧਰਮ ਦਾ ਹੀ ਹਿੱਸਾ ਹੈ ਦੇ ਤੱਥ ਨੂੰ ਸਪੱਸ਼ਟ ਕਰਨ ਲਈ ਬੀਬੀ ਮਾਇਆਵਤੀ ਦਾ ਸਮਾਜ ਵੀਕਲੀ ਵਿੱਚ ਛਪਿਆ ਬਿਆਨ ਲਿਖਣਾ ਕੁਥਾਂ ਨਹੀਂ ਹੋਵੇਗਾ । ਬੀਬੀ ਮਾਇਆਵਤੀ ਨੇ ਸਰਕਾਰ ਨੂੰ ਧਮਕੀ ਦਿੱਤੀ ਸੀ ਕਿ ਉਹ ਸਾਰੇ ਸਮਰਥੱਕਾਂ ਸਮੇਤ ਹਿੰਦੂ ਧਰਮ ਤਿਆਗ ਕੇ ਬੋਧੀ ਧਰਮ ਅਪਣਾ ਲਵੇਗੀ । ਮਾਇਆਵਤੀ ਨੇ ਪਾਰਟੀ ਰੈਲੀ ਵਿੱਚ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਹਿੰਦੂ ਧਰਮ ਦੀ ਵਰਣ ਵਿਵਸਥਾ ਤਹਿਤ ਦਲਿਤਾਂ ਤੇ ਦੱਬੇ-ਕੁਚਲੇ ਲੋਕਾਂ ਨਾਲ ਭੇਦ-ਭਾਵ ਖਤਮ ਕਰਨ ਲਈ ਤੱਤਕਾਲੀ ਧਰਮ ਗੁਰੂਆਂ ਨੂੰ ਬੇਨਤੀ ਕੀਤੀ ਸੀ ਜੋ ਨਹੀਂ ਹੋਇਆ । ਇਸੇ ਕਾਰਣ ਉਨ੍ਹਾਂ ਨੇ ਹਿੰਦੂ ਧਰਮ ਤਿਆਗ ਕੇ ਬੁੱਧ ਧਰਮ ਅਪਣਾ ਲਿਆ ਸੀ, ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਹਿੰਦੂ ਧਰਮ ਨੇ ਆਪਣੀਆਂ ਕਮੀਆਂ ਨੂੰ ਦੂਰ ਨਹੀਂ ਕੀਤਾ। (ਸਮਾਜ ਵੀਕਲੀ ਅਖ਼ਬਾਰ ਵਿੱਚ ਛੱਪੀ ਬੀਬੀ ਮਾਇਆਵਤੀ ਦੀ ਖਬਰ ਦੀ ਕਾਪੀ ਸਬੂਤ ਵਜੋਂ ਨਾਲ ਭੇਜ ਰਿਹਾ ਹਾਂ ।)
  ਇਥੇ ਵੀ ਦੱਸਣਯੋਗ ਹੈ ਕਿ ਡਾ: ਭੀਮ ਰਾਉ ਅੰਬੇਡਕਰ ਨੇ ਕਿਹਾ ਸੀ ਕਿ ਮੈਂ ਅਛੂਤ ਹਿੰਦੂ ਜੰਮਿਆ ਜਰੂਰ ਹਾਂ ਪਰ ਮੈਂ ਹਿੰਦੂ ਮਰੂੰਗਾ ਨਹੀਂ, ਤੇ ਉਨ੍ਹਾਂ ਨੇ ਹਿੰਦੂ ਧਰਮ ਦਾ ਤਿਆਗ ਕਰਕੇ ਬੁੱਧ ਧਰਮ ਅਪਣਾ ਲਿਆ ਸੀ । ਬਾਬਾ ਸਾਹਿਬ ਅੰਬੇਡਕਰ ਨੇ ਸਾਰਿਆਂ ਅਛੂਤਾਂ ਨੂੰ ਹਿੰਦੂ ਧਰਮ ਦਾ ਤਿਆਗ ਕਰ ਕੇ ਨਵਾਂ ਧਰਮ ਅਪਨਾਉਣ ਲਈ ਕਿਹਾ ਸੀ, ਪਰ ਹਿੰਦੂ ਦਲਿਤਾਂ ਦੀ ਬਹੁਗਿਣਤੀ ਨੇ ਡਾ: ਭੀਮ ਰਾਉ ਅੰਬੇਡਕਰ ਜੀ ਦਾ ਸੁਝਾਅ ਨਹੀਂ ਮੰਨਿਆ । ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ ਨੇ ਹਾਸੋ ਹੀਣੀ ਖੇਡ ਖੇਡੀ ਹੈ । ਮੁੱਖ ਮੰਤਰੀ ਦੇ ਨਾਲ ਦੋ ਉੱਪ ਮੁੱੁਖ ਮੰਤਰੀ ਬਣਾ ਦਿੱਤੇ । ਮੁੱਖ ਮੰਤਰੀ ਦਲਿਤ, ਇਕ ਉੱਪ ਮੁੱਖ ਮੰਤਰੀ ਅੰਮ੍ਰਿਤਧਾਰੀ ਸਿੱਖ ਤੇ ਦੂਜਾ ਉਪ ਮੁੱਖ ਮੰਤਰੀ ਹਿੰਦੂ, ਕਾਂਗਰਸ ਦਾ ਪ੍ਰਧਾਨ ਸ਼ਿਵ-ਲਿੰਗ ਦਾ ਪੁਜਾਰੀ ਨਵਜੋਤ ਸਿੱਧੂ, ਜਿਸ ਦੇ ਗੁੱਟ &lsquoਤੇ ਖੂਹ ਵਿੱਚ ਲਜ ਲਮਕਾਉਣ ਜਿਨੇ ਲਾਲ ਧਾਗੇ ਬੰਨੇ ਹੋਏ ਹੁੰਦੇ ਹਨ । ਪੰਥ ਤੇ ਪੰਜਾਬ ਦਾ ਰੱਬ ਰਾਖਾ, ਵਾਹਿਗੁਰੂ ਭਲੀ ਕਰੇ । 
ਭੁੱਲਾਂ ਚੁੱਕਾਂ ਦੀ ਖਿਮਾ
* * * * * * * * * *