image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪੰਜਾਬ ਨੂੰ ਦੋ ਮੁੱਖ ਮੰਤਰੀ ਚਾਹੀਦੇ ਦਲਿਤਾਂ ਨੂੰ ਮਿਲ ਗਿਆ ਹੈ, ਪਰ ਆਮ ਜਨਤਾ ਦੀ ਸਾਰ ਕੌਣ ਲਊ ?

ਦਿਲ ਖੁਸ਼ ਹੂਆ ਹੈ ਮਸਜਿਦੇ ਵੀਰਾਨ ਕੋ ਦੇਖ ਕਰ, ਮੇਰੀ ਤਰ੍ਹਾਂ ਖੁਦਾ ਕਾ ਭੀ ਖਾਨਾ ਖਰਾਬ ਹੈ
ਭਾਬੋ ਦੀਆਂ ਮੰਨ ਵੀਰਨਾ, ਕੱਚੇ ਆਟੇ ਦੀ ਲੋੜ ਨਾ ਕੋਈ
ਵਿਆਹ ਕਰਵਾ ਲੈ ਵੀਰਨਾ, ਤੈਨੂੰ ਨੱਤੀਆਂ, ਭਾਬੋ ਨੂੰ ਪਿੱਪਲ ਪਤੀਆਂ
ਚੰਨਾ ਮੈਂ ਤੇਰਾ ਨਉਂ ਭੁੱਲ ਗਈ, ਹਾਂ ਸੱਚ ਚਰਨਜੀਤ ਸਿੰਘ ਚੰਨੀ, ਉਪਰੋਕਤ ਬੋਲਾਂ ਦੇ ਆਧਾਰਤ ਮੈਂ ਆਪਣੀ ਲਿਖਤ ਉਕਰੂੰਗੀ
  ਪਹਿਲਾ, ਤਿੰਨ ਬਰਤਾਨਵੀ ਸਿੰਘ ਭਾਰਤ ਨੂੰ ਧੱਕਣ ਤੋਂ ਬਰੀ ਹੋਣ ਬਾਰੇ ਖੁਸ਼ੀ ਤੇ ਵਧਾਈ :-ਭਾਵੇਂ ਮਸਲਾ ਧਾਰਮਿਕ ਜਾਂ ਕੌਮੀ, ਜਮਾਤੀ ਨਹੀਂ ਸੀ ਪਰ ਨੀਹਾਂ ਇਹ ਹੀ ਸੀ, ਸਾਰ-ਅੰਸ਼ ਕਿ ਸਾਡੇ ਦੇਸ਼ ਦੇ ਜੋ ਭੀ ਨੌਜਵਾਨ ਕੌਮੀ ਜਜ਼ਬੇ ਤੇ ਕਹਿਰ &lsquoਤੇ ਬਰਭਾਂਤ ਕਾਂਡਾ ਨੂੰ ਲੈ ਕੇ ਕਈ ਵਾਰੀ ਭਾਵੁਕ ਹੋ ਕਰ ਕੁਝ ਅਜਿਹੀਆਂ ਬਿਆਨਬਾਜੀਆਂ ਅਤੇ ਢੰਗ ਤਰੀਕੇ ਵਰਤ ਲੈਂਦੇ ਹਨ ਕਿ ਦੁੱਖਾਂ ਦਾ ਕਾਰਨ ਬਣਦੇ ਹਨ । ਮੇਰਾ ਸੁਝਾਉ ਹੈ ਕਿ ਨਾ ਉਤਸ਼ਾਹਤ ਹੋਣ, ਨਾ ਹੀ ਉਕਸਾਹਤ, ਨਾ ਹੀ ਨਾਅਰੇ ਹੀ ਉਹ ਲਾਵੋ ਕਿ ਦੋਨੋਂ ਸਰਕਾਰਾਂ ਝੁਕਾ ਦਿੱਤੀਆਂ, ਖੁਫੀਆ ਏਜੰਸੀਆਂ ਤੱਤਪਰ ਹੁੰਦੀਆਂ ਹਨ, ਚੀਰ-ਪਾੜ ਕਰਕੇ ਭਵਿੱਖ ਲਈ ਚੁਣੌਤੀਆਂ ਦਾ ਵਿਸ਼ਾ ਬਨਣ, ਗੱਲ ਹੈ 22 ਨੂੰ ਲੰਡਨ ਵਿੱਚ ਇਕੱਠ ਦੀ, ਘੱਟ ਨਹੀਂ ਸੀ, ਪਰ ਜੋ ਮੈਂ ਭਾਂਪਿਆ ਕਿ ਇਸ ਦ੍ਰਿਸ਼ ਦੀ ਲਾਹੇਬੰਦੀ ਭੀ ਸੀ, ਜਾਤ-ਪਾਤ ਅਧਾਰਿਤ ਭੀ, ਸਿਆਸੀ ਪਾਸਾ ਭੀ ਭਾਰੂ ਸੀ, ਚੌਧਰ ਭੀ ਪਿੱਛੇ ਨਹੀਂ ਸੀ, ਜੋ ਮੈਂ ਸਮਝ ਨਹੀਂ ਸਕੀ, ਨੌਜਵਾਨ ਦੇ ਰਿਸ਼ਤੇਦਾਰ ਨੂੰ ਪੰਜ ਸਿਰੋਪੇ ਤੇ ਫੇਰ ਉਹ ਸਿਰੋਪੇ ਪੰਜ ਸਿੰਘਾਂ ਨੂੰ ਬਖਸ਼ੀਸ਼ ਕੀਤੇ ਗਏ, ਉਹ ਪੰਜ ਸਿੰਘਾਂ ਦੀ ਚੋਣ ਕਿਵੇਂ ਕੀਤੀ ਗਈ ? ਉਹ ਭੀ ਤਿਆਰ ਬਰ ਤਿਆਰ ਖੜ੍ਹੇ ਸਨ, ਇਹ ਭੀ ਸੁਣਿਆ ਗਿਆ ਕਿ ਪਾਸੇ ਹੱਟ ਜਾਵੋ ਯਾਨੀ ਇਕ ਸਭ ਤੋਂ ਵੱਧ ਆਵਾਜ਼ ਚੁੱਕਣ ਵਾਲੇ ਨੂੰ ਪਿਛਾਂਹ ਧੱਕਿਆ ਗਿਆ । ਕੋਈ ਭੀ ਦਿਆਨਤਦਾਰ ਸੂਝਵਾਨ ਬੰਦਾ ਉਥੇ ਲੱਗ ਰਹੇ ਨਾਅਰੇ ਭੀ ਹਰਮਨ ਪਿਆਰੇ ਨਹੀਂ ਸਨ, ਖਿੱਚੋਤਾਣ ਭੀ ਲੁਕੀ ਨਹੀਂ ਸੀ, ਕਈ ਲੋਕ ਉਥੇ ਨੌਜਵਾਨਾਂ ਦੇ ਵਤੀਰੇ ਤੋਂ ਖੁਸ਼ ਨਹੀਂ ਸਨ, ਚਲੋ ਨੌਜਵਾਨ ਆਪਣੇ ਘਰੀਂ ਆਪਣੇ ਆਪਣੇ ਪਰਿਵਾਰਾਂ ਵਿੱਚ ਸ਼ਾਮਿਲ ਹੋ ਗਏ, ਸ਼ੁਕਰ ਕਰੋ ਉਸ ਪ੍ਰਮੇਸ਼ਰ ਦਾ, ਹਾਂ ਸਹਿਯੋਗੀਆਂ ਦਾ ਭੀ ।
  ਦੂਜਾ ਵਿਸ਼ਾ ਸਾਡੇ ਦੇਸ਼ ਵਿੱਚ ਭੀ ਧਰਨਾਕਾਰੀਆਂ ਨਾਲ ਜੁੜਿਆ ਹੈ, ਇਥੇ ਕੁਝ ਲੋਕ ਵਾਤਾਵਰਣ ਨੂੰ ਲੈ ਕੇ ਨਾਕਾਬੰਦੀਆਂ ਕਰਨ ਲੱਗ ਪਏ, ਇਥੋਂ ਤੱਕ ਕਿ ਸ਼ਾਇਦ ਸੋਸ਼ਲ ਮੀਡੀਏ &lsquoਤੇ ਦੇਖ ਕਰ ਕਿ ਕਿਸਾਨ ਭਾਰਤ ਵਿੱਚ ਇਹ ਕੁਝ ਕਰ ਰਹੇ ਹਨ, ਅਸੀਂ ਭੀ ਕਰੀਏ, ਮੋਟਰਵੇਅ ਘੇਰ ਬੈਠੇ ਲੋਕੀ ਤੰਗ ਆ ਗਏ, ਪੁਲਸ ਪਹਿਲਾਂ ਥੋੜ੍ਹੀ ਢਿੱਲੀ ਸੀ, ਪਰ ਜਿਉਂ ਹੀ ਲੋਕਾਂ ਨੇ ਗੁੱਸਾ ਪ੍ਰਗਟਾਇਆ, ਸਰਕਾਰ ਨੇ ਸਖਤ ਨੋਟਿਸ ਲਿਆ, ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ, ਚਾਰ ਕੁ ਦਿਨ ਤਾਂ ਧਰਨੇ ਲੱਗੇ, ਪਰ ਸਰਕਾਰ ਨੇ ਕਚਹਿਰੀ ਦਾ ਰੁੱਖ ਕਰਿਆ ਅਤੇ ਅੰਤ ਕਾਨੂੰਨੀ ਕਾਰਵਾਈ ਵਿੱਚ ਜੇਲ੍ਹੀਂ ਡੱਕਣ ਦੀ ਪਰੇਆਗ ਕਰ ਦਿੱਤੀ, ਸਰਕਾਰ ਨੂੰ ਲੋਕਾਂ ਦੀ ਸਹੂਲਤ ਅਤੇ ਰੱਖਿਆ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ, ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ, ਭਾਰਤ ਵਾਂਗੂੰ ਔਥੇ ਜਾ ਕੇ ਛੱਡ ਦਿਉ, ਨਹੀਂ ਕੇਸ ਚੱਲਣਗੇ, ਇਸ ਦੇਸ਼ ਵਿੱਚ ਭਾਵੇਂ ਕੋਈ ਭੀ ਸਿਆਸੀ ਰਾਜ ਹੋਵੇ, ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਪਹਿਲ ਹਨ, ਨੰਬਰ ਇਕ ਹਨ, ਫਰਜ ਅਤੇ ਹੱਕ ਦੋਵੇਂ ਬਰਾਬਰ ਚੱਲਦੇ ਹਨ ਤਾਂ ਹੀ ਖੁਸ਼ ਸਮਾਜ ਚੱਲਦੇ ਹਨ ।
  ਸਿੰਘ ਸਾਹਿਬ ਨੂੰ ਮਾਰਨ-ਧਮਕੀ, ਕੱਲ੍ਹ ਇਕ ਗੱਲਬਾਤ ਵਿੱਚ ਵੀਰ ਨੇ ਕਿਹਾ ਕਿ ਦੱਸ ਧਮਕੀ ਕਿਵੇਂ ਮਿਲੀ ? ਈ-ਮੇਲ, ਟੈਕਸਟ, ਟੈਲੀਫੂਨ ਜਾਂ ਲਿਖਤੀ ਪੱਤਰ ? ਕਿਹੜੇ ਸਿਰਨਾਮੇ &lsquoਤੇ ਆਈ ? ਕੀ ਫੇਰ ਜੁਰਮਾਨੇ ਵਾਲੀ ਚਿੱਠੀ ਦੇ ਨਾਲ ਉਹਦੀ ਭੀ ਕਾਪੀ ਲਾ ਦੇਣੀ ਸੀ, ਮੈਂ ਕਿਹਾ ਜੀ ਮੈਨੂੰ ਕੋਈ ਇਲਮ ਨਹੀਂ । ਉਨ੍ਹਾਂ ਦੱਸਿਆ ਕਿ ਕੁਝ ਨੌਜਵਾਨ ਖੋਜਾਂ ਕਰ ਰਹੇ ਹਨ, ਮੈਂ ਕਿਹਾ ਜੀ ਧੰਨਵਾਦ ਉਨ੍ਹਾਂ ਦਾ, ਮੈਂ ਤਾਂ ਹਰ ਸਾਰਥਕ ਕਾਰਜ ਕਰਨ ਵਾਲੇ ਵਰਗ ਦੀ ਰਿਣੀ ਹਾਂ, ਅਡੰਬਰੀਆਂ ਦੀ ਅਲੋਚਕ ਹਾਂ, ਸਾਰੇ ਸਿੜ੍ਹੀ ਸਿਆਪੇ ਦੀ ਜੜ੍ਹ ਕੌਂਸਲਰ ਦੀ ਸਕੀਮ ਜੋ ਤਕਰੀਬਨ ਦੋ ਸਾਲ ਤੋਂ ਘੜੀ ਜਾ ਰਹੀ ਸੀ, ਪਰ ਗੁਪਤ ਰੱਖੀ ਤੇ ਸਿੰਘ ਸਾਹਿਬ ਨੂੰ ਭੀ ਜੂਨ ਵਿੱਚ ਨਿਮੰਤਰਨ ਦਿੱਤਾ, ਲੁਕਮਾਂ ਤਾਂ ਹਿਤੈਸ਼ੀ ਅਤੇ ਬੁੱਤ ਪ੍ਰਸਤੀ &lsquoਤੇ ਸਵਾਲ ਚੁੁੱਕਣੇ ਵਾਜਵ ਤੇ ਹੁਣ ਉਲਟੇ ਬਾਂਸ ਬਰੇਲੀ ਨੂੰ, ਵਿਰੋਧ ਸਭ ਧਾਰਮਿਕ ਧੁਰੇ ਦੇ ਸਪੱਸ਼ਟੀਕਰਨ &lsquoਤੇ ਚੁੱਕੇ ਜਾ ਰਹੇ ਹਨ, ਨਾਲ ਹੀ ਧਾਰਮਿਕ ਵਿਦਵਾਨ ਜਥੇਦਾਰ ਭੀ ਪੱਧਰੇ ਹੋ ਕੇ ਨਹੀਂ ਲਿਖ ਰਹੇ ਕਿ ਹਾਂ ਜੀ ਬੁੱਤ ਘੜਨੇ ਸਿੱਖੀ ਵਿੱਚ ਹੁਣ ਤੱਕ ਵਿਵਰਜਤ ਪ੍ਰਚਾਰੀ ਜਾਂਦੀ ਰਹੀ ਹੈ, ਹੁਣ ਨਵੇਂ ਧਰਮ ਵਿੱਚ ਪ੍ਰਮਾਣਤ, ਜਥੇਦਾਰ ਅਕਾਲ ਤਖ਼ਤ ਦੇ ਇਕਾਂਤਵਾਸ ਬਾਰੇ ! ਛੋਟ ਕਿਹੜੇ ਅਫ਼ਸਰ ਦਿੱਤੀ ਸੀ, ਉਹ ਭੀ ਨਸ਼ਰ ਕਰੋ, ਬੜਾ ਵਧੀਆ ਸੁਝਾਉ ਹੈ ਹਰਜਿੰਦਰ ਸਿੰਘ ਮੰਡੇਰ ਹੋਰਾਂ ਦਾ ਕਿ ਭੋਏਂ &lsquoਤੇ ਬੀਜਾਈ ਦੀ ਥਾਂ ਦਰਖਤ ਲਾਵੋ, ਮੇਰੇ ਵੀਰ ਅਸੀਂ ਉਥੇ ਕਿੰਨੀ ਦੇਰ ਰਹਿ ਸਕਦੇ ਹਾਂ ? ਫੇਰ ਠੇਕੇ ਤਾਂ ਨਹੀਂ ਲਵਾਂਗੇ, ਪਰ ਅਕਸਰ ਕੰਮ ਤਾਂ ਉਥੋਂ ਦੇ ਜ਼ਿੰਮੀਂਦਾਰ ਜਾਂ ਭਈਆਂ ਨੇ ਹੀ ਕਰਨਾ ਹੈ ? ਕੀ ਉਹ ਬਗੈਰ ਕਿਸੇ ਲਾਭ ਦੇ ਕਰਨਗੇ ? ਜਾਂ ਫੇਰ ਅਸੀਂ ਤਨਖਾਹਾਂ ਭੀ ਦੇਈਏ ? 
  ਵਿਸ਼ਾ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਫੇਰ ਜਿੱਤ ਗਏ, ਪਰ ਸਰਕਾਰ ਲਈ ਗਿਣਤੀ ਦੀ ਲੋੜ, ਖੱਬੇ-ਪੱਖੀ ਜਗਮੀਤ ਸਿੰਘ ਦੀ ਲੋੜ, ਹੋਰ ਕੀ ਲਿਖਾਂ ਬੁਰਾ ਨਾ ਮਨਾਇਉ ਭਾਈ, ਕੁਝ ਕੁ ਵਰੇ੍ਹ ਹੀ ਪਹਿਲਾਂ ਕੈਨੇਡਾ ਨੂੰ ਪਿੰਡ ਜਿਹਾ ਹੀ ਮੰਨਿਆ ਜਾਂਦਾ ਸੀ, ਅੱਜ ਭੀ ਕੋਈ ਬਹੁਤਾ ਫਰਕ ਨੀ ਪਿਆ, ਰਹਿਣੀ ਬਹਿਣੀ ਜਿਥੇ ਭੀ ਪੰਜਾਬੀ ਹਨ ਦੇਖ ਲਵੋ, ਹਾਂ ਪੈਸਾ ਜਰੂਰ ਵੱਧ ਕਮਾ ਰਹੇ ਹਨ, ਗੁਰੂ ਘਰ ਭੀ ਬੜੇ, ਉਹ ਤਾਂ 84 ਨੇ ਹਰ ਦੇਸ਼ ਵਿੱਚ ਹੀ ਰੰਗ ਲਾਏ ਹਨ, ਪਰ ਸਾਡੇ ਦੇਸ਼ ਵਾਂਗੂੰ ਐਨੂੰ ਲਾਹੋ, ਐਨੂੰ ਬਣਾਉ, ਸਰਕਾਰ ਵਿਰੁੱਧ ਨਾਅਰੇ ਘੱਟ ਹਨ, ਅਸੀਂ ਤਾਂ ਨਿੱਤ ਹੀ ਕਦੀ ਬੌਰਿਸ ਜੌਹਨਸਨ ਨੀ ਫਿੱਟ, ਕਦੀ ਪ੍ਰੀਤੀ ਪੇਟਲ ਅਸਤੀਫਾ ਦੇਵੇ ਯਾਨੀ ਸਾਡੀ ਦੇਸੀ ਨੀਤੀ ਚੱਲੇ, ਭਾਵੇਂ ਕਿ ਬਿਨਾਂ ਸ਼ੱਕ ਅਸੀਂ ਇਸ ਦੇਸ਼ ਦਾ ਢਾਂਚਾ ਵਿਗਾੜਨ ਵਿੱਚ ਚੋਖਾ ਯੋਗਦਾਨ ਪਾ ਰਹੇ ਹਾਂ, ਪੁਲਸ ਤਾਂ ਚੰਗੀ ਤਰ੍ਹਾਂ ਢਾਲ ਧਰੀ ਹੈ ।
  ਹੁਣ ਸਾਡਾ ਪਿੱਛਾ ਨੀ ਛੱਡਦੀ, ਪਿੱਛਾ ਨੀ ਛੱਡਦੀ ਲੀਹ ਅਸੀਂ ਮੇਰਾ ਖਿਆਲ ਹੈ ਸਿੱਖੀ ਦੇ ਜਨਮ ਤੋਂ ਹੀ ਬਾਗੀ ਤੇ ਅੰਦਰੋਂ ਤੌਖਲੇ ਨਾਲ ਹਰ ਦਮ ਭਖੇ ਹੀ ਰਹਿੰਦੇ ਹਾਂ, ਸ਼ਾਂਤੀ ਸ਼ਾਇਦ ਸਾਡੇ ਹਿੱਸੇ ਹੈ ਹੀ ਨਹੀਂ ਸੀ, ਤਵਾਰੀਖ &lsquoਤੇ ਝਾਤੀ ਮਾਰ ਲਵੋ, ਮੇਰੀ ਲਿਖਤ ਨਾ ਸਹੀ, ਹਰ ਥਾਂ, ਦੇਸ਼ ਅਤੇ ਭਾਈਚਾਰੇ ਵਿੱਚ ਖੁੰਦਕਾਂ ਵਿੱਚ ਘਿਰੇ ਹੀ ਰਹੀਦਾ ਹੈ, ਇਤਿਹਾਸ ਲਿਖੀ ਪੜ੍ਹੀ ਜਾਂਦੇ ਹਾਂ ਜੀ ਸਾਡਾ ਰਾਜ ਭਾਗ ਸੀ ਪਰ ਡੋਗਰਿਆਂ ਨੇ ਖੁਆਹਿਆ, ਅੰਗ੍ਰੇਜ਼ਾਂ ਨੇ ਖੋਹ ਲਿਆ, ਪਰ ਕਦੀ ਨਹੀਂ ਗੋਸ਼ਟੀਆਂ ਸੁਣੀਆਂ ਕਿ ਆਉ ਆਪਣੀਆਂ ਉਣਤਾਈਆਂ ਵੱਲ ਨਿਪਟੀਏ ਤੇ ਕੌਮੀ ਉੱਨਤੀ ਤੇ ਪ੍ਰਫੁੱਲਤਾ ਵੱਲ ਵਧੀਏ, ਐਮੇਂ ਨਿੱਕੀਆਂ ਨਿੱਕੀਆਂ ਘਨੋਤਰਾਂ ਵਿੱਚ ਫੱਸ ਕੇ ਤਾਕਤਾਂ ਨਸ਼ਟ ਨਾ ਕਰੀਏ, ਚੌਥੇ ਕੁ ਦਿਨ ਧਰਮ ਦੀ ਬੇਪਤੀ ਬੇਅਦਬੀ ਅਤੇ ਊਰਜਾ ਲਾਉਣ ਦੀ ਵਿਧੀ ਸਾਹਮਣੇ ਆ ਜਾਂਦੀ ਹੈ ਤੇ ਆਪਣੀ ਆਪਣੀ ਜਥੇਬੰਦੀ ਦੀ ਚੜ੍ਹਤ ਲਈ ਹੋਛੇ ਬਿਆਨ ਦੇਣੇ ਮਾਰ ਮੁਕਾਉ, ਵੱਢ ਟੁੱਕ ਦਿਉ, ਸੋਧੇ ਲਾਵੋ ਤੇ ਫੇਰ ਕਈ ਭਾਵੁਕ ਮਨ ਭੜਕ ਕੇ ਕਾਰੇ ਕਰ ਧਰਦੇ ਹਨ ਤਾਂ ਇਹ ਧਰਨੇ ਦੇ ਕੇ ਲੋਕਾਂ ਨੂੰ ਅਸ਼ਾਂਤ ਕਰਦੇ ਹਨ, ਕੌਮ ਨੂੰ ਤਾਂ ਕੋਈ ਲਾਭ ਨਹੀਂ ਹੁੰਦਾ ਇਨ੍ਹਾਂ ਮੁੱਠੀ ਭਰ ਲੋਕਾਂ ਨੂੰ ਜਰੂਰ, ਮੈਂ ਤਾਂ ਕਹਿੰਦੀ ਹਾਂ ਕਿ ਸ਼੍ਰੋਮਣੀ ਕਮੇਟੀ ਨੂੰ ਇਕ ਪਾਠ ਜੀਹਦਾ ਨਉਂ ਹੀ ਪਸ਼ਚਾਤਾਪ ਰੱਖ ਕੇ ਰੱਖੀ ਹੀ ਰੱਖਣਾ ਚਾਹੀਦਾ ਹੈ, ਕਿਉਂਕਿ ਨਿੱਤ ਤਾਂ ਕੋਈ ਨਾ ਕੋਈ ਅਣਸੁਖਾਵੀਂ ਕਾਰਵਾਈ ਹੁੰਦੀ ਹੀ ਹੈ, ਡੇਰੇ ਵਾਲੇ ਕਿਵੇਂ ਮੂਹਰੇ ਆ ਖੜ੍ਹਦੇ ਹਨ, ਆਪ ਭਾਵੇਂ ਮਰਿਯਾਦਾ ਅਪਣੀ ਵੱਖਰੀ ਲਾਗੂ ਕਰਦੇ ਹਨ, ਰਾਮ ਹੀ ਰਾਖਾ ਹੈ ਸਿੱਖਾਂ ਦਾ । ਨਾਲ ਲੱਗਦੀ ਗੱਲ ਜੋ ਮੈਨੂੰ ਬੜੀ ਅਚਵੀ ਲਾਈ ਰੱਖਦੀ ਹੈ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਮਿਟਾ ਦਿੱਤੀ ਸੀ, ਖਫ਼ਾ ਨਾ ਹੋਣਾ ਜੀ, ਸਾਢੇ ਤਿੰਨ ਸੌ ਸਾਲ ਹੋ ਗਏ ਤੇ ਜਾਤ-ਪਾਤ ਪਰ੍ਹਾਂ ਕੀਤੀ ਨੂੰ, ਕੀ ਉਸ ਤੋਂ ਪਹਿਲਾਂ ਸੀ, ਰਾਮਗੜ੍ਹੀਆ ਬਰਾਦਰੀ, ਭਟੜਾ ਕਬੀਰ, ਫਰੀਦ ਮਹਿਰਾ, ਸੈਣ, ਰਵਿਦਾਸੀ, ਬਾਲਮੀਕ  ਅੱਗੋਂ ਚਲੋ ਖੱਤਰੀ ਤੇ ਅਫ਼ਗਾਨੀ ਭਾਈਚਾਰਾ ਨਿਵੇਕਲੇ ਬਹੁਤੇ ਇਸ ਬਾਰੇ ਨਹੀਂ ਬੋਲਦੇ, ਕਿਉਂਕਿ ਮੱੁਦੇ ਚੁੱਕਣੇ ਔਹ ਉੱਪਰ ਲਿਖੇ ਸਭ ਭਾਈਚਾਰੇ ਇਹ ਉਨ੍ਹਾਂ ਦੀ ਤਾਂ ਕਹਾਣੀ ਨੀ ਪਉਂਦੇ, ਸ਼ਾਇਦ ਕਿ ਇਹ ਉਸ ਭਾਈਚਾਰੇ ਵਿੱਚ ਬਹੁਤੇ ਵਿਚਰਦੇ ਨਹੀਂ, ਬੱਸ ਡੱਗੇ &lsquoਤੇ ਚੋਟ ਕੇਵਲ ਜੱਟ ਬਰਾਦਰੀ ਨਾਲ ਹੈ, ਹਾਲਾਂਕਿ ਜੱਟਾਂ ਦੀ ਕੋਈ ਅੱਡਰੀ ਜਥੇਬੰਦੀ ਨਹੀਂ, ਗੁਰੂ ਘਰ ਨਹੀਂ ਤੇ ਨਾ ਹੀ ਸੰਸਥਾ ।
  ਹੁਣ ਪੰਜਾਬ ਵਿੱਚ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਜੋ ਕਿ ਰਵਿਦਾਸ ਭਾਈਚਾਰੇ ਵਿੱਚੋਂ ਹਨ, ਨੂੰ ਮੋਹਰਾ ਬਣਾ ਕੇ ਮੁੱੁਖ ਮੰਤਰੀ ਬਣਾਇਆ ਹੈ, ਮੈਂ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮਰਥੱਕ ਹਾਂ, ਪਰ ਮੈਂ ਖੁਸ਼ ਹਾਂ ਕਿ ਚਲੋ ਨੌਜਵਾਨ ਹੈ, ਪੜ੍ਹਿਆ ਹੈ, ਕੱਲ੍ਹ ਮੈਂ ਖੁਸ਼ ਹੋਈ ਦੇਖਕੇ ਉਹ ਭੰਗੜਾ ਗਰੁੱਪ ਨਾਲ ਨੱਚਿਆ, ਖੁਸ਼ ਹੋਇਆ ਤੇ ਉਹ ਗਰੁੱਪ ਭੀ ਖੁਸ਼ ਕਿ ਇਹ ਸਾਡੇ ਵਿੱਚੋਂ ਹੀ ਹੈ, ਪਰ ਜੋ ਕਾਂਗਰਸ ਦੀ ਮੰਨਭਾਵਨਾ ਹੈ ਕਿ ਜਾਤ-ਪਾਤ ਕਰਕੇ ਜੀ ਮਹਾਰਾਜੇ ਨੂੰ ਲਾਹ ਕੇ ਆਮ ਸਾਧਾਰਨ ਪ੍ਰਣਾਲੀ ਵਿੱਚੋਂ ਲਿਆਂਦਾ ਹੈ, ਇਹ ਅਸਲੀਅਤ ਨਹੀਂ ਹੈ, ਮੁੱਖ ਮੰਤਰੀ ਬਣਾ ਕੇ ਸਿੱਧੂ ਨੂੰ ਤਣਾਮਾਂ, ਕਪਤਾਨ ਸਾਹਿਬ ਨੂੰ ਨਮੋਸ਼ੀ ਅਤੇ ਜਾਤੀ ਵੰਡ ਦੇ ਕੰਡੇ ਬੀਜੇ, ਹਾਂ ਚੋਣਾਂ ਹੁੰਦੀਆਂ, ਚੰਨੀ ਸਾਹਿਬ ਜਿੱਤਦੇ, ਕਪਤਾਨ ਸਾਹਿਬ ਮੁਕਟ ਪਾਉਂਦੇ ਤਾਂ ਪਰੰਪਰਾ ਹੁੰਦੀ, ਹੁਣ ਤਾਂ ਘਰ ਬਾਰ ਤੇਰਾ, ਕੋਠੀ ਜਿੰਦਾ ਮੇਰਾ, ਰਾਜ ਤਾਂ ਸਿੱਧੂ ਕਰੇ, ਹਾਲੇ ਤਾਂ ਦਿਨ ਹੀ ਹੋਏ ਹਨ, ਹਫ਼ਤੇ ਭੀ ਨਹੀਂ, ਸਾਧਾਰਨ ਘਰਾਣੇ ਵਿੱਚੋਂ ਗਰੀਬ ਦਾ ਨਾਅਰਾ ਦੇ ਕੇ ਲੋਕੀ ਭਰਮ ਲਏ, ਭਾਵੇਂ ਚੰਨੀ ਸਾਹਿਬ ਹੁਣ ਗਰੀਬ ਨਹੀਂ ਤੇ ਕਿਵੇਂ ਦਿੱਲੀ ਸਿੱਧੂ ਦੀ ਹਕੂਮਤ &lsquoਤੇ ਪ੍ਰਾਈਵੇਟ ਜਹਾਜ਼ ਕਰਕੇ ਢੂਹਣੇ ਲੈਣੇ ਕਿ ਲਾੜਾ ਕੱਢੇ ਦੰਦ ਬਾਪੂ ਬੂੰਦੀ ਆਈ ਭਾਵੇਂ ਕਿ ਹੈਲੀਕਾਪਟਰ ਖੜ੍ਹਾ ਸੀ ਝਾ੍ਹਟੀ ਦੇਣ ਲਈ, ਪਰ ਗੱਲ ਕਿ ਦੱਸਣਾ ਸੀ ਕਿ ਚੰਨੀ ਕੌਣ ਹੈ ਆਖਣ ਵਾਲਾ ਕਿ ਮੈਂ ਸਾਧਾਰਨ ਲੋਕਾਂ ਦੀ ਸੁਣੂ ? ਆਖ ਜਲੇ ਸਿੱਧੂ, ਥਲੇ ਸਿੱਧੂ, ਇਕ ਗੱਲ ਹੈ ਜੇਕਰ ਤਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੀ ਸਟੈਂਪ ਸਿੱਧੂ ਦੀ ਬੋਝੇ ਵਿੱਚ ਪਾ ਕੇ ਆਪਣਾ ਪੀ।ਐੱਚ।ਡੀ। ਦਾ ਇਮਤਿਹਾਨ ਦੇਣ ਲਈ ਪੜ੍ਹੀ ਜਾਣ ਤੇ ਕੰਮਕਾਜ ਸਿੱਧੂ ਦੇ ਹਵਾਲੇ ਤਾਂ ਦਿਨ ਕੱਟ ਲੈਣਗੇ ਨਹੀਂ ਤਾਂ ਸਿੱਧੂ ਦੀ ਹੁਣ ਤੱਕ ਤਾਂ ਕਿਧਰੇ ਬਣੀ ਨਹੀਂ, ਨਿਕਲ ਸੱਸੜੀਏ ਘਰੇ ਮੇਰਾ ਤੇਰਾ ਰੂੜੀ ਉੱਤੇ ਡੇਰਾ, ਫੇਰ ਜਾਤ-ਪਾਤ ਦਾ ਡਰ ਭੀ ਨਹੀਂ ਮਾਰਨਾ ਕਾਂਗਰਸ ਨੂੰ, ਭਾਵੇਂ ਜਾਤ-ਪਾਤ ਦਾ ਡੌਰੂ ਤਾਂ ਇਹ ਜਾਤਾਂ ਭੀ ਜੱਟਾਂ ਦੇ ਵਿਰੁੱਧ ਹੀ ਚੱਕਦੀਆਂ ਹਨ ਤੇ ਜੱਟ ਡਾਂਗਾਂ ਚੱਕਣ ਨੂੰ ਸ਼ੇਰ, ਪਰ ਇਸ ਅਨਿਆਏ ਦੇ ਲਈ ਕਦੀ ਨਹੀਂ ਬੋਲਣਗੇ, ਸਗੋਂ ਕਈ ਡਰਪੋਕ ਮਗਰੇ ਲੱਗ ਤੁਰਦੇ ਨੇ, ਹਾਂ ਜੀ ਹੋਣੀ ਨੀ ਚਾਹੀਦੀ, ਫੇਰ ਤੁਸੀਂ ਤਿਆਗੋ ਜੱਟ ਧੁਰਾ ਆਖੋ ਕਿ ਤੁਸੀਂ ਜੱਟ ਨਹੀਂ, ਘੱਟੋ ਘੱਟ ਜੱਟ ਜਾਣ ਤਾਂ ਜਾਣ ਕਿ ਆਹ ਜੱਟ ਨਹੀਂ ਹਨ, ਇਕ ਪਾਸੇ ਹੋਵੋ,
ਹਰ ਬਰਾਦਰੀ ਨੂੰ ਆਪਣੀ ਹੋਂਦ &lsquoਤੇ ਮਾਣ ਹੈ, ਪਰ ਆਹ ਲਮਕਦੇ ਜੱਟ ਸਾਡੀ ਬਰਾਦਰੀ ਲਈ ਧੱਬਾ, ਸੰਦਰਭ ਦੱਸਾਂ ਪਿਛਲੇ ਹਫਤੇ ਕਿਸੇ ਸਥਾਨਕ ਮੁੱਦੇ &lsquoਤੇ ਮੈਂ ਰੇਡੀਉ &lsquoਤੇ ਬੋਲੀ, ਤੁਸੀਂ ਸੋਚ ਹੀ ਸਕੋਗੇ ਕਿ ਮੈਂ ਡਰਪੋਕ ਤਾਂ ਨਹੀਂ ਦਿਖਾਈ ਹੋਊ ਤਾਂ ਮਗਰੋਂ ਰੇਡੀਉ ਨੇ ਗੀਤ ਲਾ ਤਾ ਜਿਗਰਾ ਚਾਹੀਦਾ ਤਾਂ ਮੈਨੂੰ ਕਿਸੇ ਨੇ ਕਿਹਾ ਫਿਰ ਤਾਂ ਤੇਰੇ ਲਈ ਹੀ ਲਾਇਆ ਲੱਗਦਾ ਭਾਈ ਜਿਗਰਾ ਹੁੰਦਾ ਹੈ ਕੋਈ ਨੁਕਤਾ ਚੁੱਕਣ ਲਈ :- ਨਾਲ ਲੱਗਦੀ ਇਕ ਚੈਨਲ &lsquoਤੇ ਮੈਂ ਸੁਣ ਕੇ ਹੈਰਾਨ ਤਾਂ ਹੋਈ ਪਰ ਇਹ ਜਰੂਰ ਖੁਸ਼ੀ ਸੀ ਕਿ ਖਾਲਿਸਤਾਨੀ ਕਾਰਕੁੰਨਾਂ ਨੂੰ ਸਮਰਥੱਕ ਚੰਨੀ ਸਾਹਿਬ ਦੇ ਮੁੱਖ ਮੰਤਰੀ ਅਹੁਦੇ ਲਈ ਵਧਾਈਆਂ ਦੇਣ ਤੇ ਉਹ ਸਵੀਕਾਰਨ, ਸਾਬਤ ਕਰ ਦਿੱਤਾ ਕਿ ਖਾਲਿਸਤਾਨੀ ਕਾਂਗਰਸੀ ਹੀ ਸਨ, ਦੂਜਾ ਆਖਣ ਜੀ ਦਲਿਤ ਕਿਉਂ ਆਖਦੇ ਹੋ ? ਸੁਣੋ ਮਿਹਰਬਾਨੋ ਦਲਿਤ ਫਾਰਮਾਂ ਤੇ ਭਰਨੇ, ਚੋਣਾਂ ਇਸੇ ਅੱਖਰ ਨਾਲ ਲੜਨੀਆਂ, ਭੱਤੇ ਲੈਣੇ, ਵਜ਼ੀਫੇ ਲੈਣੇ, ਨੌਕਰੀਆਂ ਲੈਣੀਆਂ, ਸਭ ਸ਼੍ਰੇਣੀ ਗਰਦਾਨਗੀ ਹੈ, ਕਿਉਂ ਫੇਰ ਦਲਿਤ ਅੱਖਰ ਤੋਂ ਵਾਬਰੋਲਾ, ਨਾਲੇ ਇਹ ਕਾਂਗਰਸ ਦੇ ਵਿਧਾਨ ਬਣਾਏ ਅਨੁਸਾਰ ਹੀ ਹਨ, ਹੈਰਾਨੀ ਹੈ ਕਿ ਇਹ ਚੋਣ ਭੀ । ਕੀ ਕੇਵਲ ਕਪਤਾਨ ਸਾਹਿਬ ਦੀ ਹੇਠੀ ਕਰਨ ਵਿੱਚ ਸਭ ਤੋਂ ਮੋਹਰੀ ਭੂਮਿਕਾ ਚੰਨੀ ਨੇ ਹੀ ਨਿਭਾਈ, ਸਿੱਧੂ ਦਾ ਗੋਡਾ ਬਣਕੇ ਤੇ ਇਨਾਮ ਮਿਲਿਆ ਹੈ, ਕੀ ਇਹ ਫੇਰ ਕਾਂਗਰਸ ਨੇ ਦਲਿਤ ਤੇ ਪੱਗ ਵਾਲਾ ਚਿਹਰਾ ਨਹੀਂ ਚੁਣਿਆ ? ਸਾਡੇ ਭੀ ਸਿੱਖ ਵਾਂਬਰੇ ਹਨ, ਆਖੀ ਜਾਂਦੇ ਹਨ ਜੀ ਸਿੱਖੀ ਜੀ ਜਾਤ-ਪਾਤ ਨਹੀਂ ਹੈ ਇਹ ਸੱਚ ਹੈ ? ਕਿਉਂ ਫੇਰ ਰਿਜ਼ਰਵ ਸੀਟਾਂ ਤੋਂ ਸਿੱਖ ਖੜਨ? ਕੀ ਹੁਣ ਫੇਰ ਚੰਨੀ ਸਾਹਿਬ ਚਮਕੌਰ ਸਾਹਿਬ ਛੱਡ ਹੋਰ ਥਾਂ ਤੋਂ ਖੜ੍ਹਨਗੇ, ਕਿਸੇ ਦਲਿਤ ਨੂੰ ਚਮਕੌਰ ਸਾਹਿਬ ਛੱਡਣ ? ਕੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਸਭ ਥਾਈਂ ਜਾਤ-ਪਾਤ ਆਧਾਰ ਨਹੀਂ ? ਸਾਡੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਭੀ ਉਸੇ ਰਾਹ ਤੁਰ ਪਏ, ਦਲਿਤ ਕੀ ? ਕੀ ਉਨ੍ਹਾਂ ਨੂੰ ਹਾਲੇ ਦਲਿਤ ਪੁਣੇ ਦਾ ਇਲਮ ਨਹੀਂ ? ਸਭ ਤੋਂ ਮਹੱਤਵਪੂਰਨ ਗੱਲ ਕਿ ਇਹ ਮੁੱਦਾ ਸਿੱਖੀ ਨਾਲ ਕਿਵੇਂ ਜੁੜਿਆ, ਜੀ ਕਾਂਗਰਸ ਨੇ ਮੁੱਖ ਮੰਤਰੀ ਥਾਪਿਆ, ਉਹ ਧਰਮ ਨੂੰ ਮੰਨਣ ਵਾਲੀ ਸਿਆਸੀ ਪਾਰਟੀ ਨਹੀਂ ਹੈ ਹਾਂ ਉਹਦੇ ਵਿੱਚ ਜੋ ਐੱਮ।ਐੱਲ।ਏ।, ਐੱਮ।ਪੀ। ਹਨ, ਉਹ ਸਿੱਖ ਹਨ ਨਾ ਕਿ ਉਹ ਧਰਮ ਕਰਕੇ ਉਥੇ ਹਨ, ਕਈ ਵਾਰੀ ਇਹ ਚੈਨਲ ਵਾਲੇ ਪ੍ਰੋੋਗਰਾਮ ਜੱਟਾਂ ਨੂੰ ਨੀਮਾਂ ਦਿਖਾ ਕੇ ਆਖਦੇ ਹਨ ਜੀ ਜੱਟ ਭੀ ਦਲਿਤ ਹਨ, ਕੀ ਇਹ ਹੁਣ ਫੇਰ ਵਫਦ ਲੈ ਕੇ ਜਾਣਗੇ ਤੇ ਜੱਟਾਂ ਨੂੰ ਕਾਂਗਰਸ ਤੋਂ ਦਲਿਤਾਂ ਦੇ ਸਾਰੇ ਲਾਭ, ਭੱਤੇ ਤੇ ਰਿਜ਼ਰਵ ਸੀਟਾਂ ਦਿਵਾਉਣਗੇ ? ਜੇਕਰ ਜੱਟ ਦਲਿਤ ਹਨ ਤਾਂ ਫੇਰ 75 ਸਾਲਾਂ ਤੋਂ ਜੱਟ ਕਿਉਂ ਇਸ ਲਾਹੇ ਤੋਂ ਵਾਂਝੇ ਰੱਖੇ, ਬੱਸ ਜੱਟਾਂ ਨਾਲ ਖਾਰ ਕੱਢਣੀ ਹੈ, ਆਪਣੀ ਜਾਤ ਨੂੰ ਨਹੀਂ ਦੱਸਣਾ ਕਿ ਤੁਸੀਂ ਕਿਹੜੀ ਸ਼੍ਰੇਣੀ ਵਿੱਚੋਂ ਹੋ, ਦਲਿਤ ਅਖਵਾ ਕੇ ਲਾਭ ਤਾਂ ਲਈ ਜਾਵੋ ਪਰ ਆਖ ਕੇ ਹੇਠੀ ਨਾ ਕਰੋ, ਚੋਪੜੀਆਂ ਨਾਲੇ ਦੋ ਦੋ, ਦਲਿਤ ਇਨ੍ਹਾਂ ਨੂੰ ਸਿੱਖ ਧਰਮ ਨੇ ਨਹੀਂ ਗਰਦਾਨਿਆ, ਕਾਂਗਰਸੀ ਵਿਧਾਨ ਨੇ ਥਾਪਿਆ, ਨਾਲੇ ਇਹ ਕੋਈ ਘਟੀਆ ਦਰਜਾ ਨਹੀਂ, ਹਰ ਦੇਸ਼ ਵਿੱਚ ਹਰ ਵਰਗ ਲਈ ਕੋਈ ਨਾ ਕੋਈ ਨਉਂ ਹਨ, ਬਰਾਦਰੀ (ਬੜੂਥੋੲੜੂਞ) ਹਰ ਕਿੱਤੇ ਵਿੱਚ ਭੀ ਪ੍ਰਚੱਲਤ ਹਨ, ਕੀ ਪੇਸ਼ਾਵਰ, ਵਕੀਲ, ਡਾਕਟਰ, ਟੀਚਰ, ਮਜ਼ਦੂਰ ਯਾਨੀ ਸਭ ਧਿਰਾਂ ਆਪਣੇ ਆਪਣੇ ਥਾਈਂ ਬਰਾਦਰੀ ਬਣਾ ਕੇ ਆਪਣੇ ਹੱਕ ਮੰਗਦੀਆਂ ਹਨ । ਮੇਰੇ ਦਲੇਰੀ ਦੇ ਬਿਆਨ ਨੂੰ ਗੁਰਦੇ &lsquoਤੇ ਹੱਥ ਰੱਖ ਕੇ ਪੜੋ੍ਹ, ਚੰਨੀ ਨਾ ਤਾਂ ਭੋਲਾ ਹੈ, ਨਾ ਹੀ ਦਿਆਨਤਦਾਰ ਪਰ ਸਿਆਸਤਦਾਨ ਸ਼ੈਤਾਨ ਹੈ, ਕਪਤਾਨ ਸਾਹਿਬ ਨੂੰ ਲਾਹੁਣ ਲਈ ਅੱਡੀ ਚੋਟੀ ਦਾ ਤਾਣ ਫੇਰ ਚੁੱਪ, ਹੁਣ ਸਾਰੇ ਦੇ ਸਾਰੇ ਕੈਪਟਨ ਖੇਮੇ ਰੱਦ, ਉਪਰੋਂ ਹੇਠਾਂ ਤੱਕ ਅਫਸਰ ਬਦਲ, ਹੁਣ ਵੇਰਕਾ ਦੀ ਸਿਆਸਤ ਦੇਖੋ ਜੀ ਹਮ ਤੋਂ ਸਾਰੇ ਕਪਤਾਨ ਸਾਹਿਬ ਤੋਂ ਮੁਆਫੀ ਮੰਗਾਂਗੇ, ਕਾਹਦੀ ਕਿ ਅਸੀਂ ਤਾਂ ਤੁਹਾਡੀ ਤਵਾਰੀਖ ਵਿੱਚ ਜੱਖ੍ਹਣਾ ਪੁੱਟ ਤੀ ਪਰ ਤੁਸੀਂ ਸਾਡੇ &lsquoਤੇ ਕ੍ਰਿਪਾ ਕਰਕੇ ਸੁਹਾਗਾ ਨਾ ਫੇਰਿਉ, ਉਧਰ ਧਰਮ ਰਹਿਤ ਪਾਰਟੀ ਚੰਨੀ ਸਾਹਿਬ ਕਿਵੇਂ ਤੜਕੇ ਦਰਬਾਰ ਸਾਹਿਬ ਪਾਲਕੀ ਛੂਹਣ ਜਾਂਦੇ ਹਨ, ਮੰਦਿਰ ਤਾਂ ਚਲੋ ਕੋਈ ਨਾ ਪਰ ਸਿੱਖ ਜਾਤ ਦੀ ਕਥਾ ਨਾ ਕਰਨ, ਪਰ ਮੁੱਖ ਮੰਤਰੀ ਸਾਹਿਬ ਆਪਣੀ ਬਰਾਦਰੀ ਦੇ ਡੇਰੇ ਲਈ ਚੋਖਾ ਧੰਨ ਵੰਡਣਗੇ, ਡੇਰਾ ਬੱਲਾਂ ਇਕੋ ਹੀ ਡੇਰਾ ਹੈ ? ਭਾਵੇਂ ਸਾਰੇ ਡੇਰੇ ਹੈ ਹੀ ਕਾਂਗਰਸ ਦੀ ਖੇਤੀ, ਗੱਲ ਕੀ ਕਾਂਗਰਸ ਸਦਾ ਹੀ ਪੰਜਾਬ ਵਿੱਚ ਫਿਰਕੂ ਸੀਰਨੀ ਵੰਡਦੀ ਹੈ, ਪਰ ਸਾਡੇ ਸਿੱਖ ਇਸ ਨੂੰ ਵੰਗਾਰ ਨਹੀਂ ਸਮਝਦੇ, ਬੱਸ ਆਪਣੀ ਖੇਤਰੀ ਪਾਰਟੀ ਦੇ ਹੀ ਵੈਰੀ ਬਨਣਗੇ । ਦੱਸੋ ਕਿਵੇਂ ਮੰਨੀਏ ਕਿ ਇਹ ਕੌਮੀ ਘਰ ਦੀ ਭਾਲ ਵਿੱਚ ਹਨ ? ਇੰਗਲੈਂਡੀ ਚੈਨਲਾਂ &lsquoਤੇ ਕਈ ਬੁਲਾਰੇ ਦਲੀਲੋਂ ਰਹਿਤ ਬੋਲੀ ਹੀ ਬੋਲੀ ਜਾਂਦੇ ਹਨ, ਮੁੱਦਾ ਸੀ ਕੀ ਸਿੱਧੂ ਤੋਂ ਪੰਜਾਬ ਨੂੰ ਖਤਰਾ ? ਵਿਸ਼ਾ ਕਪਤਾਨ ਸਾਹਿਬ ਦਾ, ਬੱਸ ਜੀ ਮੋਟਰਸਾਈਕਲਾਂ ਦੀ ਭੜੀਂ ਭੜੀਂ ਕਰਦੇ ਆਏ ਬੁਲਾਰੇ, ਜੀ ਸਿੱਧੂ ਨੇ ਨਨਕਾਣਾ ਸਾਹਿਬ ਲਾਂਘਾ ਖੁੱਲ੍ਹਵਾ ਕੇ ਦੁਨੀਆਂ ਨੂੰ ਦਰਸ਼ਣ ਕਰਵਾ ਤੇ, ਭਾਈ ਕਿਹੜੀ ਦੁਨੀਆਂ ਉਥੇ ਗਈ ? ਸਿੱਖਾਂ ਨੇ ਜਾਣਾ ਸੀ ਜਾਂ ਦੁਨੀਆਂ ਨੇ ? ਦੂਜਾ ਇਮਰਾਨ ਖਾਨ ਤੇ ਬਾਜਵੇ ਨੇ ਦੋ ਤੀਰ ਵਿੰਨੇ੍ਹ, ਮੰਗ ਤਾਂ ਚਰੋਕਣੀ ਸੀ, ਹੁਣ ਸਿੱਧੂ ਨੂੰ ਭੀ ਸਾਢੇ ਚਾਰ ਸਾਲ ਸਰਕਾਰ ਵਿੱਚ ਹੋ ਗਏ, ਪ੍ਰਾਪਤੀ ਦੱਸੋ ? ਕਿਉਂ ਹੁਣ ਤੱਕ ਨਹੀਂ ਬੋਲਿਆ, ਦੁਸ਼ਿਹਰੇ &lsquoਤੇ ਜੋ ਰੰਗ ਲਾਇਆ ਸੀ ਭੁੱਲ ਗਿਆ ? ਦੂਜੇ ਜੋ ਸਾਰੇ ਵਜੀਰ ਸਨ, ਉਹ ਆਪਣੇ ਝੋਲੇ ਭਰਨ ਵਿੱਚ ਮਸ਼ਰੂਫ ਸਨ, ਹੁਣ ਖੱਚਰੀ ਸਿਆਸਤ ਖੇਡੀ ਕਿ ਝੰਡਾ ਚੁੱਕ ਕੇ ਮੁੱਖ-ਮੰਤਰੀ ਸਿਰ ਭਾਂਡਾ ਭੰਨੋ, ਕੀ ਚੰਨੀ ਮੰਤਰੀ ਨਹੀਂ ਸੀ ? ਦੱਸੇ ਪ੍ਰਾਪਤੀ ਜਿਹੜੀ ਲੋਕਤੰਤਰਤਾ ਵਿੱਚ ਵਿਧਾਨ ਇਨ੍ਹਾਂ ਨੂੰ ਹੱਕ ਦਿੰਦਾ ਸੀ, ਮੁੱਖ ਮੰਤਰੀ ਦੇ ਵਿਰੁੱਧ ਬਗਾਵਤ ਦਾ, ਕੀ ਹੁਣ ਕੈਪਟਨ ਸਾਹਿਬ ਨਾਲ ਦੁਰਕਾਰੇ ਮੰਤਰੀ ਤੇ ਵਿਧਾਇਕ ਉਹ ਹੀ ਹੱਕ ਨਹੀਂ ਰੱਖਦੇ ਕਿ ਉਹ ਭੀ ਮੁੱਖ-ਮੰਤਰੀ ਚੰਨੀ ਦੇ ਉਲਟ ਬੋਲਣ, ਚੰਨੀ ਸਾਹਿਬ ਕਿਹੜਾ ਰਹਿਬਰ ਹਨ ਕਿ ਰੱਬ ਰੁੱਸ ਜੂ ਗਾ, ਰਹੀ ਗੱਲ ਮੇਰੇ ਪ੍ਰਤੀਕਰਮ ਦੀ, ਮੈਂ ਤਾਂ ਜੀਹਦੇ ਨਾਲ ਅਨਿਆਂ ਹੋਵੇ ਉਹਦੇ ਵੱਲ ਖੜ੍ਹਨਾ ਹੀ ਹੁੰਦਾ ਹੈ, ਮੈਂ ਤਾਂ ਮੰਨਦੀ ਹਾਂ ਕਿ ਕੈਪਟਨ ਸਾਹਿਬ ਨਾਲ ਜਹਾਲਤ ਕੀਤੀ ਹੈ, ਉਨ੍ਹਾਂ ਨੂੰ ਹੱਕ ਹੈ ਭਾਜੀ ਮੋੜਨ ਦਾ, ਹੁਣ ਚੰਨੀ ਸਾਹਿਬ ਆਪਣੀ ਕੀਤੀ ਵੱਲ ਝਾਤੀ ਮਾਰਨ, ਕਿਵੇਂ ਮੋਹਰੀ ਬਣੇ ਸਨ ਅਸਤੀਫਾ ਮੰਗਣ ਲਈ, ਧੀਰੇ ਰਹੇ ਪਾਣੀ ਪੁਲਾਂ ਦੇ ਹੇਠੋਂ ਹੀ ਵਗਣਾ ਹੈ । ਆਉ ਹੁਣ ਕਿਸਾਨਾਂ ਦੇ ਰੰਗ ਵੱਲ ਬਲਵੀਰ ਸਿੰਘ ਰਾਜੇਵਾਲ ਦਾ ਹੰਕਾਰ ਸਿਰ ਚੜ੍ਹ ਬੋਲ ਰਿਹਾ ਹੈ, ਬਾਰਡਰ &lsquoਤੇ ਅਕਾਲੀ ਜੱਥਿਆਂ ਜੋ ਦਿੱਲੀ ਜਾ ਰਹੇ ਸਨ, ਜੋ ਜੱਗੋਂ ਅੱਡਰੀ ਕੀਤੀ, ਦਾੜ੍ਹੀ ਪੱਟ ਕੇ ਟੰਗ ਕੇ ਆਖਣ ਆਹ ਜਥੇਦਾਰਾਂ ਦੀ ਦਾਹੜੀ ਹੈ ਤੇ ਰਾਜੇਵਾਲ ਕਹਿੰਦਾ ਲੋਕਾਂ ਵਿੱਚ ਗੁੱਸਾ ਹੈ ਤਾਂ ਕਰਕੇ ਜਿਸ ਦਿਨ ਇਹਦੇ ਵਿਰੁੱਧ ਗੁੱਸਾ ਬੁੜਕਿਆ, ਫੇਰ ਭਾਅ ਪਤਾ ਲੱਗੂ, ਬੀਬੀਆਂ ਨੂੰ ਬਾਦਲ ਦੀਆਂ ਗੱਡੀਆਂ, ਡੇਡ ਡੇਡ ਸੌ &lsquoਤੇ ਲਿਆਂਦੀਆਂ ਅਤੇ ਅਸ਼ਲੀਲ ਗਾਲ੍ਹਾਂ ਕੱਢੀਆਂ, ਵੀਡੀਉ ਨਸ਼ਰ ਕੀਤੀਆਂ, ਹਾਲੇ ਸ਼ਾਂਤ-ਮਈ ਹਨ ਬਾਰਡਰਾਂ &lsquoਤੇ ਕਿਸਾਨ, ਹੁਣ ਮੋਦੀ ਦੀ ਅਮਰੀਕਾ ਫੇਰੀ &lsquoਤੇ ਐੱਨ। ਆਰ। ਆਈ। ਨੂੰ ਸੁਨੇਹੇ ਦਿੰਦੇ ਹਨ ਕਿ ਤੁਸੀਂ ਮੋਦੀ ਦਾ ਜਾ ਕੇ ਵਿਰੋਧ ਕਰੋ, ਇਹ ਸਭ ਕਾਮਰੇਡ ਸਕੀਮ ਹੈ, 27 ਨੂੰ ਭਾਰਤ ਬੰਦ ਪਹਿਲਾਂ ਹੀ ਕੰਮਕਾਰਾਂ ਤੋਂ ਵਾਂਝਾਂ ਕਰ ਧਰਿਆ, ਖਾਣੀਆਂ ਡਬਲ ਰੋਟੀਆਂ ਹਨ ? ਆਹ ਇਥੇ ਦੇਖੋ ਸਾਲੋਂ ਉੱਪਰ ਬੈਠਣ ਕਰਕੇ ਹੁਣ ਬਾਹਰ ਜਾਣ ਨੂੰ ਦਿਲ ਨੀ ਕਰਦਾ, ਵਿਹਲੇ ਕਿਸਾਨ ਕਿਵੇਂ ਕੰਮਾਂ &lsquoਤੇ ਰੁਚੀ ਲਾਉਣਗੇ, ਉਧਰ ਨਰਮੇ &lsquoਤੇ ਸੁੰਡੀ ਪੈ ਗਈ, ਕਿਵੇਂ ਪ੍ਰਮਾਤਮਾ ਸੁਨੇਹੇ ਦਿੰਦਾ ਹੈ, ਪਰ ਇਹ ਖੱਬੂ ਲਾਣਾ ਪ੍ਰਮਾਤਮਾਂ ਨੂੰ ਮੰਨਦਾ ਹੋਵੇ ਤਾਂ ਸਿੱਖ ਭੀ ਆਪਣੀਆਂ ਮਨਆਈਆਂ ਬੋਲਕੇ ਕਿ ਸਿੱਖ ਪਰੰਪਰਾ ਹੈ ਬੰਦੇ ਨੂੰ ਮਾਰ ਕੇ ਸਜ਼ਾ ਦੇਣੀ ਸੰਦਰਭ ਕੇਸਗੜ੍ਹ ਸਾਹਿਬ ਦੀ ਦੁਰਭਾਗੀ ਘਟਨਾ &lsquoਤੇ ਐਸੀਆਂ ਬੋਲੀਆਂ ਲੋਕਾਂ ਦਾ ਸਗੋਂ ਸਿੱਖ ਰਾਜ ਤੋਂ ਮੂੰਹ ਮੋੜ ਰਹੀਆਂ ਹਨ, ਕਾਨੂੰਨ ਤੇ ਧਰਮ ਦੋਵੇਂ ਅੱਡਰੇ ਹਨ, ਸੱਭਿਅਕ ਸਿੱਖ ਬਨਣਾ ਸਿੱਖੀ ਦਾ ਪਸਾਰਾ ਹੈ, ਇਹ ਜਥੇਬੰਦੀਆਂ ਆਪਣੀ ਹੈਂਕੜ ਨਾਲ ਚੱਲ ਰਹੀਆਂ ਹਨ, ਸਾਰੇ ਸਿੱਖ ਅਜਿਹੀ ਸੋਚ ਦੇ ਨਹੀਂ ਹਨ, ਉਧਰ ਦਿੱਲੀ ਵਿੱਚ ਸਰਨਾ ਭਰਾ ਮੰਨੇ ਕਾਂਗਰਸੀ ਰੱਲ ਗਿਆ ਮਨਜੀਤ ਸਿੰਘ ਜੀ।ਕੇ, ਮਨਜਿੰਦਰ ਸਿੰਘ ਸਿਰਸੇ ਨਾਲ ਨਿੱਜੀ ਕਿੜਾਂ ਕੱਢ ਕੇ ਕੋਰਟਾਂ ਕਚਹਿਰੀਆਂ ਵਿੱਚ ਸਿੱਖੀ ਕਲੰਕਤ ਕਰ ਰਹੇ ਹਨ, ਪ੍ਰਬੰਧਕ ਗ੍ਰੰਥੀ ਨਹੀਂ ਹੁੰਦੇ ਕਿ ਸਭ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਜਰੂਰੀ ਹੋਵੇ, ਅੱਗੋਂ ਤਾਂ ਫੇਰ ਗ੍ਰੰਥੀ ਹੀ ਪ੍ਰਬੰਧਕ ਹੋਣਗੇ, ਇਹ ਭੀ ਲਾਜ਼ਮੀ ਨਹੀਂ ਹੁੰਦਾ ਕਿ ਬਹੁਤਾ ਪੜ੍ਹਿਆ ਚੰਗਾ ਪ੍ਰਬੰਧਕ ਭੀ ਹੋਵੇ, ਕਰਦਾਰੀ ਹੋਣ ਅਤੇ ਪ੍ਰਚਾਰ ਵੱਲ ਧਿਆਨ ਦੇਵੋ, ਨੌਜਵਾਨ ਸੁਣ ਦੇਖ ਕੇ ਉਤਸ਼ਾਹਿਤ ਹੋ ਮੁਸੀਬਤਾਂ ਸਹੇੜ ਲੈਂਦੇ ਹਨ, ਗੁਰੂ-ਘਰ ਆਪਣੀ ਜ਼ਿੰਮੇਵਾਰੀ ਨਿਭਾਉਣ, ਸ਼੍ਰੋਮਣੀ ਕਮੇਟੀ ਨੂੰ ਸੁਝਾਉ ਦੇਣ ਕਿ ਪ੍ਰਚਾਰਕਾਂ ਨੂੰ ਧਾਰਮਿਕ ਪਰੰਪਰਾਵਾਂ ਤੋਂ ਜਾਣੂ ਕਰਵਾਉਣ ਨਾ ਕਿ ਕਹਾਣੀਆਂ ਘੜਨ ਤੇ ਪੈਸਾ ਕਮਾਉਣ, ਇਸ ਤਰ੍ਹਾਂ ਲੀਹਾਂ ਤੋਂ ਉੱਤਰ ਜਾਵੇਗਾ, ਹੰਕਾਰ ਭਾਰੂ ਹੈ ਸਿੱਖਾਂ &lsquoਤੇ, ਥਾਂ ਨਹੀਂ ਇਸ ਨੂੰ, ਮਨ ਦਾ ਮਾਣ ਤਿਆਗੋ, ਰਜ਼ਾ ਵਿੱਚ ਰਹੀਏ, ਸਰਬੱਤ ਦੇ ਭਲੇ ਦੇ ਮਾਅਨੇ ਸਮਝੀਏ, ਸਰਬ ਬਿਆਪੀ ਅੰਦਰ ਹੀ ਬਾਹਰ ਭਾਲਣ ਨਾ ਜਾਈਏ, ਰੱਬ ਰਾਖਾ ।
ਬਲਵਿੰਦਰ ਕੌਰ ਚਾਹਲ