image caption:

ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿਤਾਉਣ ਵਾਲੇ ਨੀਰਜ ਚੋਪੜਾ ਦੇ ਭਾਲੇ ਦੀ ਨੀਲਾਮੀ ਵਿਚ ਲੱਗੀ ਡੇਢ ਕਰੋੜ ਕੀਮਤ

 ਨਵੀਂ ਦਿੱਲੀ,-  ਟੋਕਿਓ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਦੇ ਭਾਲੇ ਦੀ ਨਿਲਾਮੀ &rsquoਚ ਸਭ ਤੋਂ ਵੱਧ ਬੋਲੀ ਡੇਢ ਕਰੋੜ ਰੁਪਏ ਲੱਗੀ ਹੈ। ਉੱਥੇ ਹੀ ਭਵਾਨੀ ਦੇਵੀ ਦੇ ਆਟੋਗ੍ਰਾਫ਼ ਕੀਤੀ ਗਈ ਫੈਂਸਿੰਗ ਦੀ ਤਲਵਾਰ ਵੀ ਸਵਾ ਇੱਕ ਕਰੋੜ &rsquoਚ ਨਿਲਾਮ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫ਼ਿਆਂ ਵਿੱਚ ਮਿਲੀਆਂ ਚੀਜ਼ਾਂ ਦੀ ਨਿਲਾਮੀ ਦੀ ਆਖਰੀ ਤਰੀਕ ਬੀਤੇ ਦਿਨ ਖਤਮ ਹੋ ਗਈ ਵੈਬਸਾਈਟ &rsquoਤੇ ਈ-ਔਕਸ਼ਨ ਦੇ ਮਾਧਿਅਮ ਨਾਲ ਚੀਜ਼ਾਂ ਦੀ ਨਿਲਾਮੀ ਕੀਤੀ ਗਈ।
ਨੀਰਜ ਚੋਪੜਾ ਨੇ ਟੋਕਿਓ &rsquoਚੋਂ ਗੋਲਡ ਮੈਡਲ ਜਿੱਤਣ ਮਗਰੋਂ ਭਾਰਤ ਪਰਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਆਪਣਾ ਭਾਲਾ ਤੋਹਫ਼ੇ ਵਿੱਚ ਦਿੱਤਾ ਸੀ। ਇਸ ਤੋਂ ਇਲਾਵਾ ਪੀਵੀ ਸਿੰਧੂ ਅਤੇ ਪਹਿਲੀ ਵਾਰ ਓਲੰਪਿਕ ਵਿੱਚ ਤਲਵਾਰਬਾਜ਼ੀ &rsquoਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਭਵਾਨੀ ਦੇਵੀ ਸਣੇ ਕਈ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵਿੱਚ ਉਨ੍ਹਾਂ ਨੂੰ ਤੋਹਫ਼ੇ ਭੇਂਟ ਕੀਤੇ ਸਨ।