image caption:

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ

ਪੰਚਕੁਲਾ- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਸਜ਼ਾ ਦਾ ਐਲਾਨ 12 ਅਕਤੂਬਰ ਨੂੰ ਕੀਤਾ ਜਾਵੇਗਾ।  ਪੰਚਕੁਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਬਲਾਤਕਾਰੀ ਸਾਧ ਤੋਂ ਇਲਾਵਾ ਚਾਰ ਹੋਰਨਾਂ ਵੀ ਕਤਲ ਦੇ ਇਸ ਮਾਮਲੇ ਵਿਚ ਦੋਸ਼ੀ ਠਹਿਰਾਇਆ। ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ ਚਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ ਸੀ। ਬਲਾਤਕਾਰੀ ਸਾਧ ਨੂੰ ਸ਼ੱਕ ਸੀ ਕਿ ਕੁਰੂਕਸ਼ੇਤਰ ਦਾ ਵਸਨੀਕ ਰਣਜੀਤ ਸਿੰਘ ਹੀ ਉਸ ਵਿਰੁੱਧ ਗੁਮਨਾਮ ਚਿੱਠੀਆਂ ਲਿਖ ਰਿਹਾ ਹੈ ਜਿਨ੍ਹਾਂ ਵਿਚ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦਾ ਖ਼ਾਸ ਤੌਰ  ਤੇ ਜ਼ਿਕਰ ਕੀਤਾ ਗਿਆ। ਇਸ ਮਗਰੋਂ ਸੌਦਾ ਸਾਧ ਨੇ ਰਣਜੀਤ ਸਿੰਘ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਘੜੀ ਅਤੇ ਉਸ ਦੇ ਇਸ਼ਾਰੇ  ਤੇ ਰਣਜੀਤ ਸਿੰਘ ਕਤਲ ਕਰ ਦਿਤਾ ਗਿਆ। ਸੌਦਾ ਸਾਧ ਨੂੰ ਦੋਸ਼ੀ ਠਹਿਰਾਉਣ ਵਿਚ ਉਸ ਦੇ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਬੇਹੱਦ ਅਹਿਮ ਸਾਬਤ ਹੋਈ।