image caption:

ਕ੍ਰਿਕਟ ਮੈਦਾਨ ’ਚ ਸਭ ਦੇ ਸਾਹਮਣੇ ਗਰਲਫਰੈਂਡ ਨੂੰ ਕੀਤਾ ਪਰਪੋਜ਼

ਨਵੀਂ ਦਿੱਲੀ-  ਅੱਜਕੱਲ੍ਹ ਆਈਪੀਐਲ ਦੇ ਮੁਕਾਬਲੇ ਵਿਚ ਟੀ-20 ਕ੍ਰਿਕਟ ਮੈਚਾਂ ਦੇ ਮੁਕਾਬਲੇ ਹੋ ਰਹੇ ਹਨ। ਇਨ੍ਹਾਂ ਚਲ ਰਹੇ ਮੈਚਾਂ ਦੇ ਵਿਚਕਾਰ ਹੀ ਇੱਕ ਹੋਰ ਖ਼ਬਰ ਵੀ ਸਾਹਮਣੇ ਆਈ ਹੈ। ਇਸ ਖ਼ਬਰ ਦਾ ਸੋਸ਼ਲ ਮੀਡੀਆ &rsquoਤੇ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਖੇਡ ਦੌਰਾਨ ਅਪਣੀ ਗਰਲਫਰੈਂਡ ਨੂੰ ਪਰਪੋਜ਼ ਕਰ ਰਹੇ ਹਨ। ਹਾਲਾਂਕਿ ਇਸ ਮੈਚ ਵਿਚ ਚੇਨਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੰਤੂ ਦੀਪਕ ਚਾਹਰ ਨੇ ਦਿਲ ਜਿੱਤ ਲਿਆ। ਇਸ ਵੀਡੀਓ &rsquoਤੇ ਕਾਫੀ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਲੋਕ ਕਮੈਂਟਾਂ ਜ਼ਰੀਏ ਦੀਪਕ ਅਤੇ ਉਨ੍ਹਾਂ ਦੀ ਗਰਲਫਰੈਂਡ ਨੂੰ ਵਧਾਈ ਦੇ ਰਹੇ ਹਨ।
ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਮੈਚ ਤੋਂ ਬਾਅਦ ਅਪਣੀ ਗਰਲਫਰੈਂਡ ਨੂੰ ਪਰਪੋਜ਼ ਕੀਤਾ। ਦਰਅਸਲ ਜਦ ਪੰਜਾਬ ਤੋਂ ਚੇਨਈ ਦੀ ਟੀਮ ਮੈਚ ਹਾਰੀ ਤਾਂ ਦੀਪਕ ਦਰਸ਼ਕਾਂ ਵਿਚ ਬੈਠੀ ਅਪਣੀ ਗਰਲਫਰੈਂਡ ਦੇ ਕੋਲ ਗਏ ਅਤੇ ਉਨ੍ਹਾਂ ਗੋਡਿਆਂ ਦੇ ਭਾਰ ਬੈਠ ਕੇ ਪਰਪੋਜ਼ ਕੀਤਾ। ਸੋਸ਼ਲ ਮੀਡੀਆ &rsquoਤੇ ਉਨ੍ਹਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦੀਪਕ ਦੀ ਗਰਲਫਰੈਂਡ ਨੇ ਪ੍ਰਪੋਜ਼ਲ ਨੂੰ ਸਵੀਕਾਰ ਕਰ ਲਿਆ।