image caption:

ਭੁੱਖ ਹੜਤਾਲ ਤੇ ਬੈਠੇ ਨਵਜੋਤ ਸਿੱਧੂ, ਆਰੋਪੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ

 ਲਖੀਮਪੁਰ: ਲਖੀਮਪੁਰ ਪਹੁੰਚੇ ਪੰਜਾਬ ਕਾੰਗਰਸ ਦੇ ਪ੍ਰਧਾਨ ਨਵਜੋਤ ਸਿੱਧੂ। ਨਵਜੋਤ ਸਿੱਧੂ ਨੇ ਕਿਹਾ ਕਿ ਪੂਰਾ ਦੇਸ਼ ਇਨਸਾਫ ਦੀ ਮੰਗ ਕਰ ਰਿਹਾ ਹੈ।ਮਨੁਖੀ ਜੀਵਨ ਦੀ ਪੈਸਿਆ ਨਾਲ ਭਰਪਾਈ ਨਹੀਂ ਹੋ ਸਕਦੀ।

ਮ੍ਰਿਤਕ ਕਿਸਾਨ ਲਵਪ੍ਰੀਤ ਦੇ ਪਰਿਵਾਰ ਨੂੰ ਮਿਲੇ ਸਿੱਧੂ।ਸਿੱਧੂ ਨੇ ਕਿਹਾ ਕਿ ਲਵਪ੍ਰੀਤ ਸਿੰਘ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।ਐਫਆਈਆਰ 'ਚ ਆਰੋਪੀਆਂ ਦਾ ਨਾਮ ਹੈ ਪਰ ਗ੍ਰਿਫ਼ਤਾਰੀ ਇਸ ਲਈ ਨਹੀਂ ਹੋ ਰਹੀ ਕਿਉਂਕਿ ਮੰਤਰੀ ਦਾ ਪੁਤਰ ਹੈ।ਵੀਡੀਓ ਸਬੂਤ ਵੀ ਹਨ ਪਰ ਫਿਰ ਵੀ ਕਾਰਵਾਈ ਨਹੀਂ ਹੋ ਰਹੀ।

ਕਿਸਾਨ ਭਰਾਵਾਂ ਦਾ ਇਸ ਸਿਸਟਮ ਤੋਂ ਵਿਸ਼ਵਾਸ ਚੁੱਕਿਆ ਗਿਆ ਹੈ।ਪੁਲਿਸ ਜੇਕਰ ਚਾਹੇ ਤਾਂ ਬਾਲ ਦੀ ਖਾਲ ਵੀ ਉਖਾੜ ਸਕਦੀ ਹੈ।ਪਰ ਇਹ ਸਬ ਕਿਉਂ ਨਜ਼ਰ ਅੰਦਾਜ਼ ਹੋ ਰਿਹਾ ਹੈ।ਇਹ ਸਭ ਕੁਝ ਸਮਝ ਨਹੀਂ ਆ ਰਿਹਾ।600 ਕਿਸਾਨਾਂ ਦੀ ਹੁਣ ਤਕ ਮੋਤ ਹੋ ਚੁਕੀ ਹੈ। ਸਿੱਧੂ ਨੇ ਕਿਹਾ ਕਿ "ਇਨਸਾਨੀਅਤ ਮਰ ਚੁੱਕੀ ਹੈ।ਇਹ ਜੋ ਕਾਰਾ ਕੀਤਾ ਗਿਆ ਹੈ ਇਹ ਇਨਸਾਨੀਅਤ ਨਹੀਂ ਹੈ,ਇਹ ਤਾਂ ਕੋਈ ਹੈਵਾਨ ਹੀ ਕਰ ਸਕਦਾ ਹੈ।ਕਿਸਾਨਾਂ ਦਾ ਇਹ ਜੋ ਪਵਿਤਰ ਸੰਘਰਸ਼ ਹੈ ਇਸ ਵਿੱਚ ਕਿਸੇ ਲੀਡਰ ਦੀ ਵੀ ਆਹੁਤੀ ਹੋਣੀ ਚਾਹੀਦੀ ਹੈ।ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ।"