image caption:

ਸ਼ਹੀਦ ਉਧਮ ਸਿੰਘ ਦੇ ਕਿਰਾਦਰ ਵਿਚ ਨਜ਼ਰ ਆਉਣਗੇ ਵਿੱਕੀ ਕੌਸ਼ਲ

 ਮੁੰਬਈ: ਬਾਲੀਵੁੱਡ ਦੀ ਧੜਕਣ ਵਿੱਕੀ ਕੌਸ਼ਲ ਅੱਜ-ਕੱਲ੍ਹ ਆਪਣੀ ਪਹਿਲੀ ਫ਼ਿਲਮ &lsquoਮਸਾਨ&rsquo ਕਰਕੇ ਚਰਚਾ ਵਿੱਚ ਹਨ। ਇਸ ਫ਼ਿਲਮ ਨੇ ਜਿੱਥੇ ਆਲੋਚਕਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਦਰਸ਼ਕਾਂ ਨੇ ਵੀ ਇਸ ਨੂੰ ਪਸੰਦ ਕੀਤਾ ਹੈ। ਇਹ ਫ਼ਿਲਮ ਦਰਸ਼ਕਾਂ &rsquoਚ ਹੁਣ ਖ਼ੂਬ ਉਤਸੁਕਤਾ ਜਗਾਉਂਦੀ ਰਹੀ ਹੈ।

ਵਿੱਕੀ ਕੌਸ਼ਲ ਨੇ ਆਪਣੀ ਪ੍ਰਤਿਭਾ ਦੇ ਜਲਵੇ ਵਿਖਾਏ ਹਨ। ਉਹ ਦਿਲੋਂ ਸੱਚੇ ਪੰਜਾਬੀ ਹਨ ਤੇ ਇਸ ਬਾਰੇ ਕੋਈ ਦੋ ਰਾਇ ਨਹੀਂ ਹੋ ਸਕਦੀ। ਉਹ ਕਦੇ-ਕਦੇ ਪੰਜਾਬੀ ਗੀਤਾਂ ਵਿੱਚ ਵੀ ਵਿਖਾਈ ਦੇ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਪਹਿਲਾਂ ਵਾਂਗ ਹੀ ਕਰ ਵਿਖਾਇਆ ਹੈ।

ਵਿੱਕੀ ਕੌਸ਼ਲ ਦਾ ਪੰਜਾਬੀ ਖ਼ਾਸਾ ਅੰਦਰੋਂ ਬਾਹਰ ਆਉਣ ਲਈ ਬੇਤਾਬ ਵਿਖਾਈ ਦਿੰਦਾ ਹੈ ਤੇ ਇਸ ਵੇਲੇ ਉਹ ਆਪਣਾ ਫ਼ਿਲਮ ਨੂੰ ਹਰ ਤਰ੍ਹਾਂ ਪ੍ਰੋਮੋਟ ਕਰਨ ਲਈ ਤਿਆਰ ਹਨ। ਉਨ੍ਹਾਂ ਜੈਜ਼ੀ ਬੀ ਦਾ ਗੀਤ &lsquoਊਧਮ ਸਿੰਘ&rsquo ਵਰਤਦਿਆਂ ਆਪਣੀਆਂ ਵਧੀਆ ਫ਼ਿਲਮਾਂ ਵਿੱਚੋਂ ਇੱਕ ਸ਼ੇਅਰ ਕੀਤੀ ਹੈ। ਇਹ ਗੀਤ ਦੋ ਦਹਾਕੇ ਪਹਿਲਾਂ ਫ਼ਿਲਮ &lsquoਸ਼ਹੀਦ ਊਧਮ ਸਿੰਘ&rsquo ਵਿੱਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਤੇ ਗੀਤ ਦੋਵਾਂ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ।

ਇਸ ਫ਼ਿਲਮ ਦਾ ਟ੍ਰੇਲਰ ਵੇਖਣ ਤੋਂ ਬਾਅਦ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਇਸ ਰੋਲ ਲਈ ਚੁਣੇ ਗਏ ਉਹ ਪਰਫ਼ੈਕਟ ਅਦਾਕਾਰ ਹਲ। ਉਨ੍ਹਾਂ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਰੋਲ ਵਿੱਚ ਫ਼ਿੱਟ ਬੈਠ ਸਕਦੇ ਹਨ ਤੇ ਇੰਝ ਜਾਪਦਾ ਹੈ ਕਿ ਜਿਵੇਂ ਇਹ ਕਹਾਣੀ ਉਨ੍ਹਾਂ ਲਈ ਹੀ ਲਿਖੀ ਗਈ ਹੋਵੇ।