image caption:

ਤਿੰਨ ਦਿਨ ਦੇ ਭਾਰਤ ਦੌਰੇ ’ਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ

 ਨਵੀਂ ਦਿੱਲੀ: ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਆਪਣੇ ਤਿੰਨ ਦਿਨੀਂ ਦੌਰੇ ਦੇ ਲਈ ਸ਼ੁੱਕਰਵਾਰ ਦੇਰ ਰਾਤ ਭਾਰਤ ਪਹੁੰਚੀ। ਦਿੱਲੀ ਪਹੁੰਚਣ 'ਤੇ ਫਰੈਡਰਿਕਸਨ ਦਾ ਹਵਾਈ ਅੱਡੇ' ਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਸਵਾਗਤ ਕੀਤਾ। ਆਪਣੀ ਯਾਤਰਾ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗੀ ਅਤੇ ਪੀਐਮ ਮੋਦੀ ਨਾਲ ਦੁਵੱਲੀ ਗੱਲਬਾਤ ਕਰੇਗੀ। ਦਿੱਲੀ &rsquoਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ &rsquoਚ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਦਾ ਸਵਾਗਤ ਕੀਤਾ। ਪਿਛਲੇ ਮਾਰਚ ਤੋਂ COVID-19 ਨਿਯਮਾਂ ਪਾਬੰਦੀਆਂ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਰਾਜ ਦੇ ਮੁਖੀ ਦੀ ਇਹ ਭਾਰਤ ਦੀ ਪਹਿਲੀ ਫੇਰੀ ਹੈ। ਉਹ ਤਿੰਨ ਦਿਨੀਂ ਭਾਰਤ ਦੇ ਦੌਰੇ 'ਤੇ ਹਨ।