image caption:

ਨਵਜੋਤ ਸਿੰਘ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ

 ਲਖੀਮਪੁਰ ਗਿਰੀ- ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਤੇ ਟਿਕੂਨਿਆ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਮੋਨੂੰ ਅਪਰਾਧ ਸ਼ਾਖਾ ਦੇ ਦਫਤਰ ਪਹੁੰਚੇ ਹਨ। ਅਪਰਾਧ ਸ਼ਾਖਾ ਦੀ ਟੀਮ ਨੇ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇੱਥੇ ਲਖੀਮਪੁਰ ਵਿੱਚ ਹਿੰਸਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਘਰ ਨਿਗਾਹਣ ਪਹੁੰਚੇ ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣਾ ਵਰਤ ਤੋੜ ਦਿੱਤਾ ਹੈ।

ਪੱਤਰਕਾਰ ਰਮਨ ਕਸ਼ਯਪ ਦੀ ਭੈਣ ਦੇ ਹੱਥੋਂ ਸਿੱਧੂ ਨੂੰ ਦੁੱਧ ਪੀ ਕੇ ਆਪਣਾ ਵਰਤ ਤੋੜ ਦਿੱਤਾ। ਸਿੱਧੂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਸੀ। ਇਸਦੇ ਨਾਲ ਹੀ ਕੁੜੀ ਨੇ ਵਿਜੇਂਦਰ ਸਿੰਗਲਾ ਅਤੇ ਰਾਜਕੁਮਾਰ ਚੱਬੇਵਾਲ ਨੂੰ ਜੂਸ ਵੀ ਪਿਲਾਇਆ ਅਤੇ ਆਪਣਾ ਮਰਨ ਵਰਤ ਸਮਾਪਤ ਕਰ ਲਿਆ। ਵਰਤ ਖਤਮ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਬੱਚੇ ਦੇ ਪੈਰਾਂ ਉਤੇ ਹੱਥ ਰੱਖ ਕੇ ਉਸ ਤੋਂ ਅਸ਼ੀਰਵਾਦ ਲਿਆ ਕਿਉਂਕਿ ਅੱਜ ਕੱਲ੍ਹ ਨਵਰਾਤਰੇ ਚੱਲ ਰਹੇ ਹਨ, ਇਸ ਲਈ ਉਸ ਨੇ ਕੰਜਕ ਨਾਲ ਆਪਣਾ ਵਰਤ ਤੋੜਿਆ ਹੈ।