image caption:

ਅਜੇ ਮਿਸ਼ਰਾ ਦੇ ਬੇਟੇ ਨੇ ਪੁਲਿਸ ਅੱਗੇ ਕਰ ਦਿਤਾ ਸਰੰਡਰ

 ਲਖੀਮਪੁਰ ਖੀਰੀ, -  ਭਾਰਤ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਨੇ ਪੁਲਿਸ ਅੱਗੇ ਸਰੰਡਰ ਕਰ ਦਿਤਾ ਅਤੇ ਉਸ ਦੀ ਗ੍ਰਿਫ਼ਤਾਰੀ ਤੈਅ ਮੰਨੀ ਜਾ ਰਹੀ ਹੈ। ਲਖੀਮਪੁਰ ਵਿਖੇ ਕਿਸਾਨਾਂ ਦੇ ਕਤਲੇਆਮ ਮਾਮਲੇ ਵਿਚ ਅਸ਼ੀਸ਼ ਮਿਸ਼ਰਾ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ ਗਿਆ ਸੀ ਪਰ ਬਿਮਾਰੀ ਦਾ ਬਹਾਨਾ ਬਣਾ ਕੇ ਉਹ ਨਾ ਆਇਆ ਅਤੇ ਚਿੱਠੀ ਲਿਖ ਕੇ ਸ਼ਨਿੱਚਰਵਾਰ ਨੂੰ ਪੇਸ਼ ਹੋਣ ਦੀ ਗੱਲ ਕਹੀ। ਅੱਜ ਸਵੇਰੇ 11 ਵਜੇ ਤੋਂ 20 ਮਿੰਟ ਪਹਿਲਾਂ ਹੀ ਉਹ ਕ੍ਰਾਈਮ ਬਰਾਂਚ ਦੇ ਦਫ਼ਤਰ ਪਹੁੰਚਿਆ ਅਤੇ ਉਸ ਨੂੰ ਮੁੱਖ ਗੇਟ ਦੀ ਬਜਾਏ ਪਿਛਲੇ ਦਰਵਾਜ਼ੇ ਤੋਂ ਲਿਜਾਇਆ ਗਿਆ।