image caption:

ਲੰਡਨ ਵਿਚ ਨੀਲਾਮ ਹੋਣਗੇ 17ਵੀਂ ਸਦੀ ਦੇ ਦੁਰਲੱਭ ਚਸ਼ਮੇ

 ਭਾਰਤ ਦੇ ਇਕ ਅਗਿਆਤ ਸ਼ਾਹੀ ਖਜ਼ਾਨੇ ਦੇ ਮੁਗਲ ਕਾਲ ਦੇ 17ਵੀਂ ਸਦੀ ਦੇ ਦੁਰਲੱਭ ਰਤਨਾਂ ਵਾਲੇ ਦੋ ਚਸ਼ਮਿਆਂ ਨੂੰ ਪਹਿਲੀ ਵਾਰ ਨਿਲਾਮੀ ਦੇ ਲਈ ਰੱਖਿਆ ਜਾਵੇਗਾ। ਲੰਡਨ ਸੌਥਬੀਜ ਨੇ ਇਸ ਨਿਲਾਮੀ ਦਾ ਐਲਾਨ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ। ਇਨ੍ਹਾਂ ਦੋਵੇਂ ਚਸ਼ਮਿਆਂ ਦੀ ਕੀਮਤ ਕਰੀਬ 15 ਲੱਖ ਪਾਊਂਡ ਤੇ 25 ਲੱਖ ਪਾਊਂਡ ਹੋਵੇਗੀ।

ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਮੁਗਲਕਾਲ ਦੇ ਇਨ੍ਹਾਂ ਦੋਵਾਂ ਚਸ਼ਮਿਆਂ ਦੇ ਨਾਂਅ ਵੀ ਇਨ੍ਹਾਂ ਦੀ ਕੀਮਤ ਜਿਹੇ ਹੀ ਕਾਫੀ ਦਿਲਚਸਪ ਹਨ ਤੇ ਹੀਰੇ ਲੱਗੇ ਚਸ਼ਮੇ ਨੂੰ ਹਲੋ ਆਫ ਲਾਈਟ ਤੇ ਉੱਥੇ ਹੀ ਪੰਨਾ ਵਾਲੇ ਚਸ਼ਮੇ ਨੂੰ 'ਗੇਰ ਆਫ ਪੈਰਾਡਾਇਜ਼' ਨਾਂਅ ਦਿੱਤਾ ਗਿਆ ਹੈ। ਇਨ੍ਹਾਂ ਦੋਵੇਂ ਕੀਮਤੀ ਚਸ਼ਮਿਆਂ ਨੂੰ 26 ਅਕਤੂਬਰ ਨੂੰ ਲੰਡਨ ਸੋਥਬੀਜ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਦੀ ਨਿਲਾਮੀ 27 ਅਕਤੂਬਰ ਨੂੰ ਹੋਵੇਗੀ।