image caption:

ਮੁੱਖ ਮੰਤਰੀ ਚੰਨੀ ਦੇ ਪੁੱਤਰ ਦੇ ਵਿਆਹ ਵਿਚ ਸ਼ਾਮਲ ਨਹੀਂ ਹੋਏ ਨਵਜੋਤ ਸਿੰਘ ਸਿੱਧੂ

 ਚੰਡੀਗੜ੍ਹ, -  ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚ ਦੂਰੀਆਂ ਲਗਾਤਾਰ ਵਧ ਰਹੀਆਂ ਹਨ। ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਐਤਵਾਰ ਨੂੰ ਵਿਆਹ ਸੀ ਅਤੇ ਇਸ ਵਿਚ ਪੰਜਾਬ ਕਾਂਗਰਸ ਦੀ ਵੱਡੀ ਹਸਤੀਆਂ ਸ਼ਾਮਲ ਹੋਈਆਂ। ਪ੍ਰੰਤੂ ਇਸ ਵਿਚ ਦੋ ਵੱਡੇ ਚਿਹਰੇ ਗਾਇਬ ਰਹੇ, ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ। ਸਿੱਧੂ ਤਾਂ ਅਜੇ ਪਾਰਟੀ ਵਿਚ ਹੀ ਹਨ ਤੇ ਪੰਜਾਬ ਕਾਗਰਸ ਦੇ ਪ੍ਰਧਾਨ ਵੀ ਹਨ। ਪ੍ਰੰਤੂ ਕਦੇ ਚਰਨਜੀਤ ਚੰਨੀ , ਕੈਪਟਨ ਅਮਰਿੰਦਰ ਦੇ ਖ਼ਾਸ ਰਹੇ ਹਨ। ਲੇਕਿਨ ਇਨ੍ਹਾਂ ਦਿਨਾਂ ਉਹ ਪਾਰਟੀ ਦੇ ਕਾਰਨ ਉਨ੍ਹਾਂ ਤੋਂ ਦੂਰ ਹੋ ਗਏ ਹਨ। ਲੇਕਿਨ ਮੁੱਖ ਮੰਤਰੀ ਦੇ ਬੇਟੇ ਦਾ ਸਾਦਗੀ ਭਰਿਆ ਵਿਆਹ ਚਰਚਾ ਵਿਚ ਰਿਹਾ, ਇਨ੍ਹਾਂ ਦੋਵੇਂ ਵੱਡੇ ਨੇਤਾਵਾਂ ਦਾ ਵਿਆਹ ਵਿਚ ਨਾ ਪੁੱਜਣਾ ਓਨਾ ਹੀ ਵਿਵਾਦ ਵਿਚ ਰਿਹਾ। ਖ਼ਾਸ ਗੱਲ ਇਹ ਵੀ ਹੈ ਕਿ ਸਿੱਧੂ ਦੇ ਨਾਲ ਵਿਜੈ ਇੰਦਰ ਸਿੰਗਲਾ ਵੀ ਵਿਆਹ ਤੋਂ ਦੂਰ ਰਹੇ ਹਨ। ਵਿਆਹ ਤੋਂ ਬਾਅਦ ਕਾਂਗਰਸ ਦੀ ਅਗਲੀ ਰਣਨੀਤੀ &rsquoਤੇ ਵੀ ਸਵਾਲ ਉਠ ਰਹੇ ਹਨ ਕਿ ਕਿਤੇ ਕਾਂਗਰਸ ਵਿਚ ਤਿੰਨ ਮਹੀਨੇ ਪਹਿਲਾਂ ਵਾਲੇ ਹਾਲਾਤ ਤਾਂ ਨਹੀਂ ਬਣਨ ਜਾ ਰਹੇ। ਸਿੱਧੂ ਜਦ ਲਖੀਮਪੁਰ ਜਾ ਰਹੇ ਸੀ ਤਦ ਉਨ੍ਹਾਂ ਵਲੋਂ ਮੁੱਖ ਮੰਤਰੀ ਚੰਨੀ ਅਤੇ ਕਾਂਗਰਸ ਪਾਰਟੀ ਨੂੰ ਬੁਰਾ ਭਲਾ ਬੋਲਿਆ ਗਿਆ ਸੀ। ਜਿਸ ਦੀ ਕਾਫੀ ਚਰਚਾ ਹੋਈ ਸੀ।