image caption:

ਚੀਨ ਵਿਚ ਭਿਆਨਕ ਹੜ੍ਹ, 1.76 ਮਿਲੀਅਨ ਲੋਕ ਪ੍ਰਭਾਵਤ

 ਬੀਜਿੰਗ- ਉਤਰੀ ਚੀਨ ਦੇ ਸ਼ਾਂਕਸੀ ਸੂਬੇ ਵਿਚ ਭਾਰੀ ਮੀਂਹ ਅਤੇ ਹੜ੍ਹ ਨੇ 1.76 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੁੂੰ ਪ੍ਰਭਾਵਤ ਕੀਤਾ ਹੈ। ਚੀਨ ਦੇ ਰਾਜ ਮੀਡੀਆ ਦੇ ਅਨੁਸਾਰ ਕੁਲ 1,20,100 ਨੂੰ ਹੋਰ ਥਾਵਾਂ &rsquoਤੇ ਲਿਜਾਇਆ ਗਿਆ ਅਤੇ 189,973 ਹੈਕਟੇਅਰ ਫਸਲ ਨੂੰ ਨੁਕਸਾਨ ਪੁੱਜਿਆ ਹੈ। ਇਸ ਵਿਚਾਲੇ ਸਮਾਚਾਰ ਏਜੰਸੀ ਸਿੰਹੁਆ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ 17 ਹਜ਼ਾਰ ਤੋਂ ਜ਼ਿਆਦਾ ਘਰ ਢਹਿ ਗਏ ਹਨ।

ਦੱਸਿਆ ਗਿਆ ਕਿ ਪਿਛਲੇ ਕੁਝ ਦਿਨਾਂ ਵਿਚ ਸੂਬੇ ਵਿਚ ਔਸਤਨ 1856 ਮਿਲੀਮੀਟਰ ਵਰਖਾ ਹੋਈ। ਇਸ ਦੀ ਤੁਲਨਾ ਵਿਚ 1981 ਤੋਂ 2010 ਤੱਕ ਅਕਤੂਬਰ ਵਿਚ ਤਾਈਯੁਆਨ ਦੀ ਔਸਤ ਮਾਸਿਕ ਵਰਖਾ ਲਗਭਗ 25 ਮਿਲੀਮੀਟਰ ਰਹੀ ਸੀ। ਲਿਨਫੇਨ, ਲੁਲਿਆਂਗ ਅਤੇ ਸ਼ਿਨਝੋਉ ਜਿਹੇ ਹੋਰ ਸ਼ਹਿਰਾਂ ਵਿਚ ਪਿਛਲੇ ਸਾਲਾਂ ਵਿਚ ਅਕਤੂਬਰ ਵਿਚ ਔਸਤ ਵਰਖਾ 50 ਮਿਲੀਮੀਟਰ ਤੋਂ ਘੱਟ ਦੇਖੀ ਗਈ।