image caption:

ਈਕੋਸਿੱਖ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਗੁਰਦੁਆਰਾ ਸ਼੍ਰੀ ਗੁਰੁ ਨਾਨਕ ਦਰਬਾਰ ਰੋਮ ਹੋਏ ਨਤਮਸਤਕ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)""ਬੀਤੇ ਦਿਨੀ ਅਮਰੀਕਾ ਦੀ ਸੰਸਥਾ ਈਕੋਸਿੱਖ ਦੇ ਚੇਅਰਮੈਨ ਡਾ: ਰਾਜਵੰਤ ਸਿੰਘ ਇਟਲੀ ਦੇ ਸ਼ਹਿਰ ਰੋਮ ਦੇ ਗੁਰਦੁਆਰਾ ਸ਼੍ਰੀ ਗੁਰੁ ਨਾਨਕ ਦਰਬਾਰ ਰੋਮ ਵਿਖੇ ਮੱਥਾ ਟੇਕਣ ਪਹੁੰਚੇ,ਗੁਰਦੁਆਰਾ ਸ਼੍ਰੀ ਗੁਰੁ ਨਾਨਕ ਦਰਬਾਰ ਰੋਮ ਦੀ ਪ੍ਰਬੰਧਕ ਕਮੇਟੀ ਵੱਲੋਂ ਡਾ. ਰਾਜਵੰਤ ਸਿੰਘ ਦਾ ਗੁਰਦੁਆਰਾ ਪੁੱਜਣ ਤੇ ਸਵਾਗਤ ਕੀਤਾ, ਅਤੇ ਉਨ੍ਹਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ, ਇਸ ਮੌਕੇ ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਸਾਨੂੰ &ldquoਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ&rdquo ਦੇ ਵਾਕ ਅਨੁਸਾਰ ਵਾਤਾਵਰਨ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ,ਦੱਸ ਦਈਏ ਕਿ ਡਾ. ਰਾਜਵੰਤ ਸਿੰਘ ਇਟਲੀ ਦੀ ਵੈਟੀਕਨ ਸਿਟੀ ਵਿਖੇ 40 ਤੋਂ ਵੱਧ ਧਾਰਮਿਕ ਸ਼ਖਸੀਅਤਾਂ ਨਾਲ ਵਾਤਾਵਰਣ ਦੇ ਸੰਬੰਧ ਵਿੱਚ ਰੱਖੀ ਗਈ ਇਕੱਤਰਤਾ ਵਿੱਚ ਸਿੱਖ ਪੱਖ ਦੀ ਨੁਮਾਇੰਦਗੀ ਕਰਦਿਆ ਸ਼ਮੂਲੀਅਤ ਕੀਤੀ ਗਈ ਸੀ ਇਸ ਮੌਕੇ ਗੁਰਦੁਆਰਾ ਸ਼੍ਰੀ ਗੁਰੁ ਨਾਨਕ ਦਰਬਾਰ ਰੋਮ ਦੇ ਪ੍ਰਧਾਨ ਰਸ਼ਪਾਲ ਸਿੰਘ ਸਮਰਾ,ਬੌਬੀ ਅਟਵਾਲ, ਦਲਵਿੰਦਰ ਸਿੰਘ,ਪਰਮਜੀਤ ਸਿੰਘ, ਬੱਗਾ ਸਿੰਘ,ਸਸ਼ੀਲ ਕੁਮਾਰ, ਸੁਖਵਿੰਦਰ ਸਿੰਘ. ਭੁਪਿਦੰਰ ਸਿੰਘ,ਅਤੇ ਹੋਰ ਕਮੇਟੀ ਮੈੰਬਰ ਮੌਜੂਦ ਸਨ