image caption:

ਮੁੱਖ ਮੰਤਰੀ ਚੰਨੀ ਵੱਲੋਂ ਪੁੱਤਰ ਦੇ ਗੁਰਮਰਿਯਾਦਾ ਅਨੁਸਾਰ ਸਾਦਾ ਵਿਆਹ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਵੱਲੋਂ ਸ਼ਲਾਘਾ

 ਚੰਡੀਗੜ੍ਹ: ਬੀਤੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੁੰਡਾ ਨਵਜੋਤ ਸਿੰਘ ਨੇ ਆਪਣੇ ਵਿਆਹ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਚਰਨਜੀਤ ਸਿੰਘ ਚੰਨੀ ਆਪਣੇ ਵੱਡੇ ਮੁੰਡੇ ਦੇ ਵਿਆਹ ਨਾਲ ਬਹੁਤ ਹੀ ਖੁ਼ਸ਼ ਹਨ।ਮੁੱਖ ਮੰਤਰੀ ਵੱਲੋਂ ਇਸ ਵਿਆਹ ਦੌਰਾਨ ਕੋਈ ਵੱਡਾ ਸਮਾਗਮ ਜਾਂ ਸ਼ਾਨੋ-ਸ਼ੌਕਤ ਨਹੀਂ ਵਿਖਾਈ ਗਈ, ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਲਾਘਾ ਕੀਤੀ ਗਈ ਹੈ ਅਤੇ ਚੰਨੀ ਨੂੰ ਸਨਮਾਨਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਆਹ ਸਮਾਗਮ ਵਿੱਚ ਸਿਰਫ਼ ਥੋੜ੍ਹੇ-ਬਹੁਤ ਰਾਜਨੀਤਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਹੀ ਵਿਆਹ ਵਿੱਚ ਸ਼ਾਮਲ ਹੋ ਕੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਸੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਆਹ ਸਮਾਗਮ ਨੂੰ ਸਾਦੇ ਢੰਗ ਨਾਲ ਕਰਵਾਉਣ ਅਤੇ ਪੰਜਾਬ ਵਾਸੀਆਂ ਨੂੰ ਇੱਕ ਵਧੀਆ ਸੰਦੇਸ਼ ਦਿੱਤਾ ਗਿਆ, ਜਿਸ ਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਲਾਘਾ ਕੀਤੀ ਗਈ ਹੈ। ਮੰਗਲਵਾਰ ਨੂੰ ਇਸ ਸਬੰਧੀ ਐਸਜੀਪੀਸੀ ਦੇ ਇੱਕ ਵਫ਼ਦ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਨੇ ਮੁੱਖ ਮੰਤਰੀ ਵੱਲੋਂ ਆਪਣੇ ਪੁੱਤਰ ਦਾ ਵਿਆਹ ਸਾਦਗੀ ਵਿੱਚ ਰਹਿ ਕੇ ਗੁਰਦੁਵਾਰਾ ਸਾਹਿਬ ਵਿਚ ਪੂਰਨ ਗੁਰ ਮਰਯਾਦਾ ਨਾਲ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਇਸ ਨਾਲ ਸਮਾਜ ਨੂੰ ਸਾਦੇ ਵਿਆਹ ਕਰਨ ਲਈ ਸੇਧ 'ਤੇ ਪ੍ਰੇਰਨਾ ਮਿਲੇਗੀ।