image caption:

ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸ ਬੈਂਕ ਖ਼ਾਤਿਆਂ ਦੀ ਤੀਜੀ ਸੂਚੀ ਸੌਂਪੀ

 ਬਰਨ- ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸ ਬੈਂਕ ਖ਼ਾਤਿਆਂ ਦੇ ਬਿਓਰੇ ਦੀ ਤੀਜੀ ਸੂਚੀ ਸੌਂਪੀ ਹੈ। ਯੂਰੋਪੀਅਨ ਮੁਲਕ ਨੇ 96 ਮੁਲਕਾਂ ਨਾਲ ਕਰੀਬ 33 ਲੱਖ ਵਿੱਤੀ ਖ਼ਾਤਿਆਂ ਦਾ ਬਿਓਰਾ ਸਾਂਝਾ ਕੀਤਾ ਹੈ। ਸਵਿਟਜ਼ਰਲੈਂਡ ਦੇ ਸੰਘੀ ਟੈਕਸ ਪ੍ਰਸ਼ਾਸਨ (ਐੱਫਟੀਏ) ਨੇ ਸੋਮਵਾਰ ਨੂੰ ਬਿਆਨ &rsquoਚ ਕਿਹਾ ਕਿ ਇਸ ਸਾਲ ਸੂਚਨਾਵਾਂ ਦੇ ਆਦਾਨ-ਪ੍ਰਦਾਨ &rsquoਚ 10 ਹੋਰ ਮੁਲਕ, ਐਂਟੀਗੁਆ ਅਤੇ ਬਰਬੂਡਾ, ਅਜ਼ਰਬਾਇਜਾਨ, ਡੋਮੀਨਿਕਾ, ਘਾਨਾ, ਲਿਬਨਾਨ, ਮਕਾਊ, ਪਾਕਿਸਤਾਨ, ਕਤਰ, ਸਾਮੋਆ ਅਤੇ ਵੁਆਤੂ ਸ਼ਾਮਲ ਹਨ। ਇਨ੍ਹਾਂ &rsquoਚੋਂ 70 ਮੁਲਕਾਂ ਨਾਲ ਆਪਸੀ ਆਦਾਨ-ਪ੍ਰਦਾਨ ਕੀਤਾ ਗਿਆ ਹੈ ਪਰ ਸਵਿਟਜ਼ਰਲੈਂਡ ਨੇ 26 ਮੁਲਕਾਂ ਦੇ ਮਾਮਲਿਆਂ &rsquoਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦਾ ਕਾਰਨ ਇਹ ਸੀ ਕਿ ਜਾਂ ਤਾਂ ਉਹ ਮੁਲਕ (14 ਦੇਸ਼) ਅਜੇ ਤੱਕ ਖੁਫ਼ੀਆ ਅਤੇ ਡੇਟਾ ਸੁਰੱਖਿਆ &rsquoਤੇ ਕੌਮਾਂਤਰੀ ਲੋੜਾਂ ਨੂੰ ਪੂਰਾ ਨਹੀਂ ਕਰਦੇ ਹਨ ਜਾਂ ਉਨ੍ਹਾਂ (12 ਮੁਲਕਾਂ) ਡੇਟਾ ਹਾਸਲ ਕਰਨਾ ਜ਼ਰੂਰੀ ਨਹੀਂ ਸਮਝਿਆ ਹੈ। ਉਂਜ ਐੱਫਟੀਏ ਨੇ ਸਾਰੇ 96 ਮੁਲਕਾਂ ਦੇ ਨਾਮ ਅਤੇ ਜ਼ਿਆਦਾਤਰ ਬਿਓਰੇ ਦਾ ਖ਼ੁਲਾਸਾ ਨਹੀਂ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਉਨ੍ਹਾਂ ਮੁਲਕਾਂ &rsquoਚ ਸ਼ਾਮਲ ਹੈ ਜਿਸ ਨੂੰ ਲਗਾਤਾਰ ਤੀਜੇ ਵਰ੍ਹੇ ਸੂਚਨਾ ਮਿਲੀ ਹੈ ਅਤੇ ਭਾਰਤੀ ਅਧਿਕਾਰੀਆਂ ਨਾਲ ਸਾਂਝਾ ਕੀਤੇ ਗਏ ਬਿਓਰੇ ਵੱਡੀ ਗਿਣਤੀ &rsquoਚ ਸਵਿਸ ਵਿੱਤੀ ਸੰਸਥਾਨਾਂ &rsquoਚ ਵਿਅਕਤੀਆਂ ਅਤੇ ਕੰਪਨੀਆਂ ਦੇ ਖ਼ਾਤਿਆਂ ਨਾਲ ਸਬੰਧਤ ਹਨ। ਇਹ ਆਦਾਨ-ਪ੍ਰਦਾਨ ਪਿਛਲੇ ਮਹੀਨੇ ਹੋਇਆ ਸੀ ਅਤੇ ਸਵਿਟਜ਼ਰਲੈਂਡ ਸਤੰਬਰ 2022 &rsquoਚ ਅਗਲੀ ਸੂਚੀ ਸਾਂਝੀ ਕਰੇਗਾ। ਭਾਰਤ ਨੂੰ ਸਤੰਬਰ 2019 &rsquoਚ ਸੂਚਨਾ ਦੇ ਆਦਾਨ-ਪ੍ਰਦਾਨ ਤਹਿਤ ਸਵਿਟਜ਼ਰਲੈਂਡ ਤੋਂ ਬਿਓਰੇ ਦੀ ਪਹਿਲੀ ਸੂਚੀ ਮਿਲੀ ਸੀ। ਉਸ ਵਰ੍ਹੇ ਅਜਿਹੀ ਜਾਣਕਾਰੀ ਹਾਸਲ ਕਰਨ ਵਾਲੇ 75 ਮੁਲਕਾਂ &rsquoਚ ਉਹ ਸ਼ਾਮਲ ਸੀ। ਪਿਛਲੇ ਸਾਲ ਭਾਰਤ ਅਜਿਹੇ 86 ਭਾਈਵਾਲ ਮੁਲਕਾਂ &rsquoਚ ਸ਼ਾਮਲ ਸੀ।