image caption:

ਕੈਲੀਫੋਰਨੀਆ ਦੇ ਰਿਹਾਇਸ਼ੀ ਇਲਾਕੇ ’ਚ ਡਿੱਗਿਆ ਜਹਾਜ਼

ਕੈਲੀਫੋਰਨੀਆ-ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਦੋ ਘਰ ਅੱਗ ਨਾਲ ਸੜ ਕੇ ਸੁਆਹ ਹੋ ਗਏ ਤੇ ਇੱਕ ਸਕੂਲ ਵੀ ਇਸ ਦੀ ਲਪੇਟ ਵਿੱਚ ਆ ਗਿਆ। ਦੱਖਣੀ ਇਲਾਕੇ &rsquoਚ ਹੋਏ ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ।
ਜਾਣਕਾਰੀ ਮੁਤਾਬਕ ਦੋ ਇੰਜਣਾਂ ਵਾਲੇ ਇਸ &lsquoਸੇਸਨਾ-340 ਜਹਾਜ਼ ਨੇ ਐਰਿਜੋਨਾ ਦੇ ਯੂਮਾ ਤੋਂ ਉਡਾਣ ਭਰੀ ਸੀ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦੇ ਹੈ ਕਿ ਫਾਇਰ ਬ੍ਰਿਗੇਡ ਦੇ ਕਰਮੀ ਜਹਾਜ਼ ਅਤੇ ਉਸ ਨਾਲ ਮਕਾਨਾਂ ਨੂੰ ਲੱਗੀ ਅੱਗ ਨੂੰ ਬੁਝਾਉਣ &rsquoਚ ਕਾਫ਼ੀ ਮਸ਼ੱਕਤ ਕਰ ਰਹੇ ਨੇ।

ਸ਼ਹਿਰ ਦੇ ਫਾਇਰ ਚੀਫ਼ ਜੌਨ ਗਾਰਲੋ ਦਾ ਕਹਿਣਾ ਹੈ ਕਿ ਕਈ ਮਕਾਨ ਤੇ ਵਾਹਨ ਇਸ ਜਹਾਜ਼ ਦੀ ਲਪੇਟ ਵਿੱਚ ਆ ਗਏ। ਜਿਨ੍ਹਾਂ ਵਾਹਨਾਂ ਨੂੰ ਇਸ ਨੇ ਟੱਕਰ ਮਾਰੀ, ਉਨ੍ਹਾਂ ਵਿੱਚ ਏਯੂਪੀਐਸ ਟਰੱਕ ਵੀ ਸ਼ਾਮਲ ਸੀ, ਜਿਸ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹਾਦਸੇ &rsquoਚ ਤਿੰਨ ਘਰਾਂ ਨੂੰ ਨੁਕਸਾਨ ਪੁੱਜਾ ਅਤੇ ਦੋ ਪੂਰੀ ਤਰ੍ਹਾਂ ਸੜ ਗਏ। ਹਾਦਸੇ ਬਾਰੇ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤਾ ਮੌਕੇ &rsquoਤੇ ਪਹੁੰਚ ਗਿਆ, ਜਿਸ ਨੇ ਕਾਫ਼ੀ ਮਸ਼ੱਕਤ ਮਗਰੋਂ ਅੱਗ &rsquoਤੇ ਕਾਬੂ ਪਾਇਆ। ਘਟਨਾ ਵਾਲੀ ਥਾਂ &rsquoਤੇ ਗੁਆਂਢ &rsquoਚ ਰਹਿੰਦੀ ਮਹਿਲਾ ਜੇਨਿਫਰ ਵਾਰਡ ਨੇ ਦੱਸਿਆ ਕਿ ਉਹ ਆਪਣੇ ਘਰ &rsquoਚ ਫ਼ਿਲਮ ਦੇਖ ਰਹੀ ਸੀ। ਇਸੇ ਦੌਰਾਨ ਉਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਘਰ ਹਿੱਲ ਰਿਹਾ ਹੈ। ਉਸ ਨੇ ਸੋਚਿਆ ਕਿ ਉਸ ਦੇ ਘਰ &rsquoਤੇ ਇੱਕ ਦਰੱਖਤ ਡਿੱਗ ਗਿਆ ਹੈ। ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ।