image caption:

ਪਾਕਿ ’ਚ ਸਾਰੀਆਂ ਵਿਰੋਧੀ ਪਾਰਟੀਆਂ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਹੋਈਆਂ ਇਕੱਠੀਆਂ

 ਇਸਲਾਮਾਬਾਦ- ਪਾਕਿਸਤਾਨ &rsquoਚ ਇਮਰਾਨ ਖਾਨ ਸਰਕਾਰ ਦੀ ਕੁਰਸੀ ਇਕ ਵਾਰ ਫਿਰ ਤੋਂ ਖਤਰੇ ਵਿਚ ਪੈਂਦੀ ਨਜ਼ਰ ਆ ਰਹੀ ਹੈ। ਇਸ ਵਾਰ ਪਾਕਿਸਤਾਨ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਇਕੱਠੀਆਂ ਹੋ ਗਈਆਂ ਹਨ। ਪਾਕਿਸਤਾਨ &rsquoਚ ਵਿਰੋਧੀ ਦਲਾਂ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਡੈਮੋਕ੍ਰੇਟਿਕ ਮੂਵਮੈਂਟ ਨਾਮਕ ਇਕ ਨਵਾਂ ਗਠਜੋੜ ਬਣਾਉਣ ਲਈ ਆਉਣਗੇ।
ਜਿਓ ਨਿਊਜ਼ ਮੁਤਾਬਕ ਗਠਜੋੜ ਦੀ ਸਹਿਮਤੀ ਇਸਲਾਮਾਬਾਦ &rsquoਚ ਇਕ ਬਹੁ-ਪੱਖੀ ਸੰਮੇਲਨ ਦੇ ਬਾਅਦ ਹੋਈ, ਜਿਸ ਵਿਚ ਵਿਰੋਧੀ ਧਿਰ ਨੇ ਸੱਤਾਧਾਰੀ ਪਾਕਿਸਤਾਨੀ ਤਹਿਰੀਕ-ਏ-ਇਨਸਾਫ਼ ਸਰਕਾਰ ਤੋਂ ਦੇਸ਼ ਨੂੰ ਛੁਟਕਾਰਾ ਦਿਵਾਉਣ ਲਈ ਕਾਰਵਾਈ ਦਾ ਅਗਲਾ ਰਾਹ ਦੱਸਿਆ।¿
ਇਕ ਪ੍ਰੈੱਸ ਵਾਰਤਾ ਨੂੰ ਸੰਬੋਧਤ ਕਰਦੇ ਹੋਏ ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲ ਉਰ ਰਹਿਮਾਨ ਨੇ ਕਿਹਾ ਕਿ ਵਿਰੋਧੀ ਧਿਰ ਪੀ.ਐੱਮ. ਇਮਰਾਨ ਦੇ ਅਸਤੀਫ਼ੇ ਦੀ ਮੰਗ ਕਰ ਰਿਹਾ ਹੈ। ਰਾਸ਼ਟਰ ਪੱਧਰੀ ਵਿਰੋਧ ਪ੍ਰਦਰਸ਼ਨ ਅਕਤੂਬਰ ਤੋਂ ਹੋਣਗੇ ਤੇ ਇਸ ਵਿਚ ਵਕੀਲਾਂ, ਵਪਾਰੀਆਂ, ਮਜ਼ਦੂਰਾਂ, ਕਿਸਾਨਾਂ ਤੇ ਨਾਗਰਿਕ ਸਮਾਜ ਦੀਆਂ ਹਿੱਸੇਦਾਰੀਆਂ ਹੋਣਗੀਆਂ। ਪਹਿਲੇ ਪੜਾਅ &rsquoਚ ਬਲੋਚਿਸਤਾਨ, ਖੈਬਰ ਪਖਤੂਨਵਾ ਅਤੇ ਪੰਜਾਬ &rsquoਚ ਰੈਲੀਆਂ ਆਯੋਜਿਤ ਕੀਤੀਆਂ ਜਾਣਗੀਆਂ। ਦੂਜੇ ਵਿਚ ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਾਲ ਪ੍ਰਦਰਸ਼ਨ ਦੇਸ਼ ਵਿਆਪੀ ਹੋਣਗੇ। ਤੀਜੇ ਪੜਾਅ ਵਿਚ ਅਗਲੇ ਸਾਲ ਜਨਵਰੀ &rsquoਚ ਇਕ ਲੰਬਾ ਮਾਰਚ ਇਸਲਾਮਾਬਾਦ ਵਲੋਂ ਵਧੇਗਾ।