image caption:

ਕੇਂਦਰੀ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਲਈ ਪ੍ਰਿਅੰਕਾ ਗਾਂਧੀ ਮੌਨ ਧਰਨੇ ਉੱਤੇ ਬੈਠੀ

ਲਖਨਊ - ਭਾਰਤ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ ਦੀ ਮੰਗ ਦੇ ਲਈ ਕਾਂਗਰਸ ਦੀ ਕੌਮੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦੀ ਅਗਵਾਈ ਵਿੱਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੇ ਅੱਜ ਸੋਮਵਾਰ ਲਖਨਊ ਦੇ ਜੀਪੀਓ ਪਾਰਕ ਵਿੱਚ ਮਹਾਤਮਾ ਗਾਂਧੀ ਦੇ ਮੂਰਤੀ ਵਾਲੇ ਸਥਾਨ ਉੱਤੇ ਮੌਨ ਧਾਰਨ ਕਰਕੇ ਧਰਨਾ ਦਿੱਤਾ, ਜਿਸ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ।
ਅੱਜ ਦੇ ਇਸ ਧਰਨੇ ਦਾ ਮੌਨ ਵਰਤ ਤੋੜਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਲਖੀਮਪੁਰ ਖੀਰੀ ਵਿਚ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਕੇਂਦਰੀ ਮੰਤਰੀ ਦੀਆਂ ਗੱਡੀਆਂ ਹੇਠ ਕੁਚਲ ਹੱਤਿਆ ਕੀਤੀ ਗਈ ਹੈ।ਇਸ ਕੇਸ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੇ ਪਿਤਾ ਅਜੇ ਮਿਸ਼ਰਾ ਦੇ ਮੰਤਰੀ ਹੁੰਦਿਆਂ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾਤੇ ਇਨਸਾਫ਼ ਮਿਲਣ ਤਕ ਸੱਤਿਆਗ੍ਰਹਿ ਦੀ ਲੜਾਈ ਜਾਰੀ ਰਹੇਗੀ।ਲਖੀਮਪੁਰ ਖੀਰੀ ਦੀ ਘਟਨਾ ਵਿੱਚ ਘਿਰੇ ਕੇਂਦਰੀ ਮੰਤਰੀ ਨੂੰ ਬਰਖ਼ਾਸਤ ਕਰਨ ਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਕਾਰਵਾਈ ਦੀ ਮੰਗਲਈ ਕਾਂਗਰਸ ਨੇ ਆਪਣੀਆਂ ਸਭਸੂਬਾ ਕਮੇਟੀਆਂ ਨੂੰ ਸੋਮਵਾਰ ਆਪੋ ਆਪਣੇ ਰਾਜ ਦੇ ਰਾਜਭਵਨ ਜਾਂ ਕੇਂਦਰ ਸਰਕਾਰ ਦੇ ਦਫ਼ਤਰਾਂ ਮੂਹਰੇ ਮੌਨ ਵਰਤ ਰੱਖਣ ਨੂੰ ਕਿਹਾ ਸੀ।ਅੱਜ ਸੋਮਵਾਰ ਨੂੰ ਉੱਤਰ ਪ੍ਰਦੇਸ਼ ਰਾਜਭਵਨ ਵਿੱਚ ਇਲਾਹਾਬਾਦ ਹਾਈ ਕੋਰਟ ਦੇ ਨਵ-ਨਿਯੁਕਤ ਚੀਫ ਜਸਟਿਸ ਰਾਜੇਸ਼ ਬਿੰਦਲ ਦਾ ਸਹੁੰ-ਚੁੱਕ ਸਮਾਗਮ ਹੋਣ ਕਾਰਨ ਕਾਂਗਰਸ ਨੇ ਹਜ਼ਰਤਗੰਜ ਦੇ ਜੀਪੀਓ ਪਾਰਕ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਵਾਲੇ ਥਾਂ ਧਰਨਾ ਦੇਣ ਦਾ ਫ਼ੈਸਲਾ ਕੀਤਾ ਸੀ। ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਦੁਪਹਿਰ 12 ਵਜੇ ਤੋਂ ਮੂਰਤੀ ਵਾਲੇ ਥਾਂ ਇਕੱਠੇ ਹੋ ਗਏ ਤੇ ਦੁਪਹਿਰ ਬਾਅਦ ਸਵਾ ਤਿੰਨ ਵਜੇ ਪ੍ਰਿਅੰਕਾ ਗਾਂਧੀ ਓਥੇ ਜਾ ਪੁੱਜੀ। ਗਾਂਧੀ ਦੀ ਮੂਰਤੀ ਉੱਤੇ ਫੁੱਲ ਭੇਟ ਕਰਨ ਪਿੱਛੋਂ ਉਹ ਮੌਨ ਧਾਰਨ ਕਰਕੇ ਬੈਠ ਗਈ। ਉਨ੍ਹਾਂ ਨਾਲ ਬੈਠੇ ਕਾਂਗਰਸੀ ਨੇਤਾਵਾਂ ਦੇ ਹੱਥਾਂ ਵਿਚ ਫੜੀਆਂ ਤਖ਼ਤੀਆਂ ਉੱਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖ਼ਾਸਤ ਕਰਨ ਤੇ ਕਿਸਾਨਾਂ ਨੂੰ ਨਿਆਂ ਦੇਣ ਦੀ ਮੰਗ ਕੀਤੀ ਗਈ ਸੀ। ਪ੍ਰਿਅੰਕਾ ਨੇ ਕਰੀਬ 50 ਮਿੰਟ ਧਰਨਾ ਦਿੱਤਾਤੇ ਇਸ ਤੋਂ ਬਾਅਦ ਉਹ ਜੀਪੀਓ ਪਾਰਕ ਤੋਂ ਵਾਪਸ ਚਲੀ ਗਈ, ਪਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਗਈ।