image caption:

ਭਾਰਤ ਨੇ ਥਾਮਸ ਕੱਪ 'ਚ ਨੀਦਰਲੈਂਡ ਨੂੰ 5-0 ਨਾਲ ਹਰਾਇਆ

 ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਗਰੁੱਪ ਸੀ. ਦੇ ਆਪਣੇ ਪਹਿਲੇ ਮੁਕਾਬਲੇ 'ਚ ਨੀਦਰਲੈਂਡ ਨੂੰ 5-0 ਨਾਲ ਹਰਾ ਕੇ ਥਾਮਸ ਕੱਪ ਫ਼ਾਈਨਲ 'ਚ ਸ਼ਾਨਦਾਰ ਸ਼ੁਰੂਆਤ ਕੀਤੀ। ਨੀਦਰਲੈਂਡ ਦੇ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲ 'ਚ ਜੋਰਾਨ ਕਵੀਕੇਲ ਨੂੰ 21-12, 21-14 ਨਾਲ ਹਰਾ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਸਾਤਵਿਕਸਾਈਂਰਾਜ ਰੰਕੀਰੇਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਨੇ ਰੂਬੇਨ ਜਿਲ ਤੇ ਟਾਈਸ ਵੈਨ ਡੇਰ ਲੇਕ ਨੂੰ 21-19, 21-12 ਨਾਲ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ।