image caption:

ਲਖੀਮਪੁਰ ’ਚ ਬਣੇਗੀ ਕਿਸਾਨਾਂ ਦੀ ਯਾਦਗਾਰ

 ਗਾਜ਼ੀਆਬਾਦ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਪੀ ਦੇ ਲਖੀਮਪੁਰ ਵਿੱਚ ਉਸੇ ਸਥਾਨ &rsquoਤੇ ਕਿਸਾਨਾਂ ਦੀ ਯਾਦਗਾਰ ਬਣਵਾਉਣ ਦਾ ਐਲਾਨ ਕੀਤਾ ਹੈ, ਜਿੱਥੇ 3 ਅਕਤੂਬਰ ਨੂੰ ਹਿੰਸਾ ਹੋਈ ਸੀ। ਤਿਕੁਨੀਆ &rsquoਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਮੂਰਤੀ ਲਗਾਈ ਜਾਵੇਗੀ। ਕਿਸਾਨ ਅੰਦੋਲਨ ਦੇ ਇੱਕ ਸਾਲ ਦੌਰਾਨ ਇਹ ਤੀਜੀ ਯਾਦਗਾਰ ਹੋਵੇਗੀ, ਜਿਸ ਨੂੰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਤਿਕੁਨੀਆ ਵਿੱਚ ਲਗਭਗ ਉਸੇ ਥਾਂ ਸ਼ਹੀਦ ਕਿਸਾਨ ਯਾਦਗਾਰ ਬਣਾਈ ਜਾਵੇਗੀ, ਜਿੱਥੇ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਜਾਨ ਚਲੀ ਗਈ। ਇਸ ਦੇ ਲਈ ਸਥਾਨਕ ਲੋਕਾਂ ਕੋਲੋਂ ਲਗਭਗ ਡੇਢ ਤੋਂ 2 ਏਕੜ ਜ਼ਮੀਨ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਯਾਦਗਾਰੀ ਸਥਾਨ &rsquoਤੇ ਚਾਰੇ ਕਿਸਾਨਾਂ ਤੇ ਇੱਕ ਪੱਤਰਕਾਰ ਦੀ ਮੂਰਤੀ ਲਗਾਈ ਜਾਵੇਗੀ। ਯਾਦਗਾਰ &rsquoਤੇ ਜੋ ਪੱਥਰ ਲੱਗਣਗੇ, ਉਨ੍ਹਾਂ &rsquoਤੇ ਇਹ ਪੂਰੀ ਘਟਨਾ ਕਾਲੇ ਅੱਖਰਾਂ ਵਿੱਚ ਅੰਕਿਤ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਯਾਦ ਰਹੇ ਕਿ ਸਰਕਾਰ ਨੇ ਕਿਸਾਨਾਂ &rsquoਤੇ ਕਿਵੇਂ ਜ਼ੁਲਮ ਢਾਹਿਆ ਸੀ, ਪਰ ਉਹ ਦਬੇ ਨਹੀਂ।