image caption:

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ, ਦੋਵਾਂ ਨੇਤਾਵਾਂ ਨੇ ਭਾਰਤ-ਯੂ ਕੇ ਵਪਾਰ ਅਤੇ ਰੱਖਿਆ ਸੰਵਾਦ ਦੀ ਸਮੀਖਿਆ ਕੀਤੀ ਅਤੇ ਜਲਵਾਯੂ ਤਬਦੀਲੀ ਦੇ ਮੁੱਦਿਆਂ 'ਤੇ ਚਰਚਾ ਕੀਤੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ਡਾਉਨਿੰਗ ਸਟ੍ਰੀਟ ਨੇ ਕਿਹਾ ਕਿ &ldquoਭਾਰਤੀ ਟੀਕੇ ਨੂੰ ਪ੍ਰਮਾਣਿਤ&rdquo ਕਰਨ ਦੇ ਬ੍ਰਿਟੇਨ ਦੇ ਕਦਮ ਦਾ ਦੋਵਾਂ ਧਿਰਾਂ ਨੇ ਸਵਾਗਤ ਕੀਤਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਜਿਨ੍ਹਾਂ ਨੇ ਕੋਵਿਡ 19 ਵੈਕਸੀਨ ਟੀਕਾ 'ਕੋਵਿਡਸ਼ੀਲਡ' ਲਗਾਇਆ ਹੋਇਆ ਹੈ। ਉਨ੍ਹਾਂ ਨੂੰ ਅੱਜ 11 ਅਕਤੂਬਰ ਤੋਂ ਯੂ ਕੇ ਦੀ ਯਾਤਰਾ ਕਰਨ 'ਤੇ 10 ਦਿਨਾਂ ਲਈ ਇਕਾਂਤਵਾਸ &lsquoਚ ਨਹੀਂ ਰਹਿਣਾ ਪਏਗਾ। ਡਾਉਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ, "ਪ੍ਰਧਾਨ ਮੰਤਰੀ (ਜੌਹਨਸਨ) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਵਿਰੁੱਧ ਲੜਾਈ ਅਤੇ ਸਾਵਧਾਨੀ ਨਾਲ ਅੰਤਰਰਾਸ਼ਟਰੀ ਯਾਤਰਾ ਸ਼ੁਰੂ ਕਰਨ ਦੇ ਮਹੱਤਵ ਬਾਰੇ ਵੀ ਚਰਚਾ ਕੀਤੀ।" ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਬ੍ਰਿਟੇਨ ਵੱਲੋਂ ਭਾਰਤੀ ਟੀਕੇ ਦਾ ਪ੍ਰਮਾਣੀਕਰਣ ਇਸ ਦਿਸ਼ਾ ਵਿੱਚ ਇੱਕ ਸਵਾਗਤਯੋਗ ਕਦਮ ਹੈ।