image caption:

ਹੁਣ ਉਡਾਣ ਦੌਰਾਨ “ਲੇਡੀਜ਼ ਐਂਡ ਜੈਂਟਲਮੈਨ” ਸ਼ਬਦਾਂ ਦਾ ਪ੍ਰਯੋਗ ਨਹੀਂ ਹੋਵੇਗਾ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬ੍ਰਿਟਿਸ਼ ਏਅਰਵੇਜ਼ 'ਤੇ ਸਫ਼ਰ ਕਰਨ ਵਾਲੇ ਲੋਕ ਹੁਣ &ldquoਲੇਡੀਜ਼ ਐਂਡ ਜੈਂਟਲਮੈਨ&rdquo ਸ਼ਬਦਾਂ ਨੂੰ ਨਹੀਂ ਸੁਣਨਗੇ। ਕੰਪਨੀ ਨੇਆਪਣੇ ਪਾਇਲਟਾਂ ਅਤੇ ਕੈਬਿਨ ਕਰੂ ਨੂੰ ਇਸ ਤੋਂ ਬਚਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਏਅਰਵੇਜ਼ ਦਾ ਕਹਿਣਾ ਹੈ ਕਿ ਉਸਨੇ ਲਿੰਗ ਭੇਦਭਾਵ ਤੋਂ ਬਚਣਅਤੇ ਸਮਾਜਵਾਦ ਨੂੰ ਉਤਸ਼ਾਹਤ ਕਰਨ ਲਈ ਅਜਿਹਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵੀ ਕਈ ਹੋਰ ਏਅਰਲਾਈਨਜ਼ ਨੇ ਅਜਿਹੇ ਆਦੇਸ਼ ਲਾਗੂ ਕੀਤੇ ਹਨ। ਬ੍ਰਿਟੇਨ ਦੀ ਪ੍ਰਮੁੱਖ ਹਵਾਈ ਕੰਪਨੀ ਬ੍ਰਿਟਿਸ਼ ਏਅਰਵੇਜ਼ ਲਿੰਗ ਨਿਰਪੱਖ ਹੋਣ ਦੀ ਕੋਸ਼ਿਸ਼ ਵਿੱਚ &ldquoਲੇਡੀਜ਼ ਐਂਡ ਜੈਂਟਲਮੈਨ&rdquo ਸ਼ਬਦ 'ਤੇ ਪਾਬੰਦੀ ਲਗਾ ਰਹੀ ਹੈ।ਲੁਫਥਾਂਸਾ, ਈਜ਼ੀਜੈਟ ਅਤੇ ਏਅਰ ਕੈਨੇਡਾ ਸਮੇਤ ਹੋਰ ਪ੍ਰਮੁੱਖ ਏਅਰਲਾਈਨਜ਼ ਨੇ ਪਹਿਲਾਂ ਹੀ ਲਿੰਗ ਨਿਰਪੱਖ ਭਾਸ਼ਾ ਅਪਣਾ ਲਈ ਹੈ। ਜਾਪਾਨ ਏਅਰਲਾਈਨਜ਼ ਨੇਪਿਛਲੇ ਸਾਲ ਲਿੰਗ ਨਿਰਪੱਖ ਭਾਸ਼ਾ ਦੀ ਵਰਤੋਂ ਇੱਕ ਸਕਾਰਾਤਮਕ ਮਾਹੌਲ ਬਣਾਉਣ ਅਤੇ ਸਾਰਿਆਂ ਨਾਲ ਆਦਰ ਨਾਲ ਪੇਸ਼ ਆਉਣ ਲਈ ਸ਼ੁਰੂ ਕੀਤੀ ਸੀ।