image caption:

ਯੂ ਕੇ ਸਰਕਾਰ ਵਿੱਚ ਸ਼ਰਨਾਰਥੀਆਂ ਲਈ ਕੋਈ ਰਹਿਮ ਨਹੀਂ - ਨੋਬਲ ਪੁਰਸਕਾਰ ਜੇਤੂ ਅਬਦੁਲਰਾਜ਼ਕ ਗੁਰਨਾਹ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸਾਹਿਤ ਦੇ ਨੋਬਲ ਪੁਰਸਕਾਰ ਜੇਤੂ ਅਬਦੁਲਰਾਜ਼ਕ ਗੁਰਨਾਹ ਨੇ ਬ੍ਰਿਟੇਨ ਸਮੇਤ ਉਨ੍ਹਾਂ ਸਰਕਾਰਾਂ ਦੀ ਆਲੋਚਨਾ ਕੀਤੀ ਹੈ ਜੋ ਪ੍ਰਵਾਸੀਆਂ ਨੂੰ ਖਤਰਾ ਮੰਨਦੇ ਹਨ ਅਤੇ ਉਨ੍ਹਾਂ ਪ੍ਰਤੀ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੈ। ਗੁਰਨਾਹ ਜ਼ਾਂਜ਼ੀਬਾਰ (ਹੁਣ ਤਨਜ਼ਾਨੀਆ ਦਾ ਹਿੱਸਾ) ਦੇ ਟਾਪੂ ਵਿੱਚ ਦੇ ਰਹਿਣ ਵਾਲੇ ਹਨ ਅਤੇ 1960 ਦੇ ਦਹਾਕੇ ਵਿੱਚ ਇੱਕ ਸ਼ਰਨਾਰਥੀ ਵਜੋਂ ਇੰਗਲੈਂਡ ਪਹੁੰਚੇ ਸਨ। ਉਹਨਾਂ 'ਮੈਮੋਰੀ ਆਫ਼ ਡਿਪਾਰਚਰ', 'ਪਿਲਗ੍ਰਿਮਜ਼ ਵੇ', 'ਆਫ਼ਟਰਲਾਈਵਜ਼' ਅਤੇ 'ਪੈਰਾਡਾਈਜ਼' ਆਦਿ ਨਾਵਲਾਂ ਸਮੇਤ 10 ਨਾਵਲਾਂ ਵਿੱਚ ਆਪਣੇ ਅਨੁਭਵਾਂ ਨੂੰ ਪ੍ਰਗਟ ਕੀਤਾ ਹੈ।
ਗੁਰਨਾਹ ਅਫਰੀਕਾ ਵਿੱਚ ਪੈਦਾ ਹੋਇਆ ਛੇਵਾਂ ਵਿਅਕਤੀ ਹੈ ਜਿਸਨੇ ਵਿਸ਼ਵ ਦਾ ਸਭ ਤੋਂ ਵੱਕਾਰੀ ਸਾਹਿਤਕ ਪੁਰਸਕਾਰ ਜਿੱਤਿਆ ਹੈ। ਪੁਰਸਕਾਰ ਜਿੱਤਣ ਦੇ ਇੱਕ ਦਿਨ ਬਾਅਦ, ਉਸਨੇ ਪੱਤਰਕਾਰਾਂ ਨੂੰ ਕਿਹਾ, &ldquoਅਜਿਹਾ ਲਗਦਾ ਹੈ ਕਿ ਚੀਜ਼ਾਂ ਤਰੱਕੀ ਕਰ ਗਈਆਂ ਹਨ, ਪਰ ਇੱਕ ਵਾਰ ਫਿਰ ਤੁਸੀਂ ਪ੍ਰਵਾਸੀਆਂ ਨੂੰ ਆਉਂਦੇ ਵੇਖਦੇ ਹੋ। ਉਹੀ ਪੁਰਾਣੀਆਂ ਕੌੜੀਆਂ ਗੱਲਾਂ, ਦੁਰਵਿਹਾਰ, ਸਰਕਾਰ ਦੀ ਤਰਸ ਦੀ ਘਾਟ ਵਾਲੀਆਂ ਖ਼ਬਰਾਂ ਅਖਬਾਰਾਂ ਵਿੱਚ ਵੇਖੀਆਂ ਜਾਂਦੀਆਂ ਹਨ।