image caption:

ਭਾਰਤੀਆਂ ਨੂੰ ਹੁਣ ਯੂ ਕੇ ਪਹੁੰਚਣ 'ਤੇ ਇਕਾਂਤਵਾਸ ਕਰਨ ਦਾ ਨਿਯਮ ਖ਼ਤਮ

 ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬ੍ਰਿਟੇਨ ਪਹੁੰਚਣ ਵਾਲੇ ਯਾਤਰੀਆਂ ਲਈ ਕੋਰੋਨਾ ਯਾਤਰਾ ਨਿਯਮਾਂ ਵਿੱਚ ਅੱਜ 11 ਅਕਤੂਬਰ ਤੋਂ ਢਿੱਲ ਦੇ ਦਿੱਤੀ ਗਈ ਹੈ, ਜਿਸ ਤਹਿਤ ਜਿਨ੍ਹਾਂ ਭਾਰਤੀਆਂ ਨੇ ਕੋਵੀਸ਼ਿਲਡ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਅੱਜ ਤੋਂ ਬ੍ਰਿਟੇਨ ਪਹੁੰਚਣ 'ਤੇ ਇਕਾਂਤਵਾਸ ਕਰਨ ਦੀ ਜ਼ਰੂਰਤ ਨਹੀਂ ਹੈ।
ਆਪਣੀ ਤਾਜ਼ਾ ਯਾਤਰਾ ਦਿਸ਼ਾ ਨਿਰਦੇਸ਼ਾਂ ਵਿੱਚ ਤਬਦੀਲੀ ਕਰਦਿਆਂ ਬ੍ਰਿਟੇਨ ਨੇ ਕਿਹਾ ਕਿ 'ਲਾਲ ਸੂਚੀ' ਵਿੱਚ ਹੁਣ ਸਿਰਫ ਸੱਤ ਦੇਸ਼ ਹੀ ਸ਼ਾਮਿਲ ਹਨ ਅਤੇ ਭਾਰਤ ਸਮੇਤ 37 ਨਵੇਂ ਦੇਸ਼ਾਂ ਅਤੇ ਪ੍ਰਦੇਸ਼ਾਂ ਤੋਂ ਟੀਕਾਕਰਣ ਦੇ ਸਬੂਤ 11 ਅਕਤੂਬਰ ਦਿਨ ਸੋਮਵਾਰ ਸਵੇਰੇ 4 ਵਜੇ ਤੋਂ ਮਾਨਤਾ ਪ੍ਰਾਪਤ ਹੋ ਜਾਣਗੇ। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਬ੍ਰਿਟਿਸ਼ ਸਰਕਾਰ ਨੇ ਭਾਰਤ, ਦੱਖਣੀ ਅਫਰੀਕਾ ਅਤੇ ਤੁਰਕੀ ਸਮੇਤ ਦੁਨੀਆ ਦੇ 37 ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਟੀਕਾਕਰਣ ਪ੍ਰਣਾਲੀ ਦਾ ਵਿਸਤਾਰ ਕੀਤਾ ਹੈ।