image caption:

ਦੁਨੀਆ ਦਾ ਅਜਿਹਾ ਪਿੰਡ ਜਿੱਥੇ ਔਰਤਾਂ 95 ਸਾਲਾਂ ਤੋਂ ਵੱਧ ਉਮਰ ਤੱਕ ਜੀਵਨ ਭੋਗਦੀਆਂ ਹਨ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਬੀ ਜ਼ਿੰਦਗੀ ਜੀਣ ਦਾ ਰਾਜ਼ ਵਧੀਆ ਖਾਣਾ, ਚਿੰਤਾ ਮੁਕਤ ਜੀਵਨ ਅਤੇ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਰੱਖਣਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸਦੀ ਜਾਂ ਉਸਦੇ ਅਜ਼ੀਜ਼ਾਂ ਦੀ ਲੰਬੀ ਉਮਰ ਹੋਵੇ, ਪਰ ਆਮ ਤੌਰ ਤੇ ਇਹ ਸੰਭਵ ਨਹੀਂ ਹੁੰਦਾ। ਇੰਗਲੈਂਡ ਦੇ ਕੈਂਟ ਇਲਾਕੇ ਵਿੱਚ ਦੇ ਪਿੰਡਾਂ ਡੇਟਲਿੰਗ ਅਤੇ ਥਰਨਹੈਮ ਵਿੱਚ ਔਰਤਾਂ ਦੀ ਔਸਤਨ ਉਮਰ 95 ਸਾਲ ਹੈ, ਜਦੋਂ ਕਿ ਬ੍ਰਿਟੇਨ ਵਿੱਚ ਲੋਕਾਂ ਦੀ ਔਸਤਨ ਉਮਰ 83 ਸਾਲ ਹੈ। ਹੋਰ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਪਿੰਡ ਦੇ ਪੁਰਸ਼ਾਂ ਦੀ ਉਮਰ ਔਰਤਾਂ ਦੇ ਮੁਕਾਬਲੇ ਘੱਟ ਹੈ ਅਤੇ ਉਹ ਔਸਤਨ 86 ਸਾਲ ਤੱਕ ਜੀਉਂਦੇ ਹਨ। ਇਸ ਪਿੰਡ ਦੇ ਲੋਕ ਪੂਰੇ ਇੰਗਲੈਂਡ ਵਿੱਚ ਸਭ ਤੋਂ ਵੱਧ ਸਮਾਂ ਜਿਉਂਦੇ ਰਹਿੰਦੇ ਹਨ। ਪਿੰਡ ਵਿੱਚ ਤਮਾਕੂਨੋਸ਼ੀ (ਇਨਡੋਰ ਸਮੋਕਿੰਗ 'ਤੇ ਪਾਬੰਦੀ) ਭਾਵ ਪੱਬਾਂ ਅਤੇ ਕੰਮ ਕਾਜੀ ਸਥਾਨਾਂ ਦੇ ਅੰਦਰ ਸਿਗਰਟ ਪੀਣ ਦੀ ਮਨਾਹੀ ਹੈ। ਪਿੰਡ ਦੇ ਲੋਕ ਇੰਨੇ ਜਾਗਰੂਕ ਹਨ ਕਿ ਉਨ੍ਹਾਂ ਨੇ ਇਹ ਪਾਬੰਦੀ ਦੇਸ਼ ਭਰ ਵਿੱਚ ਲਾਗੂ ਹੋਣ ਤੋਂ 7 ਸਾਲ ਪਹਿਲਾਂ ਲਗਾਈ ਸੀ।
ਰਿਪੋਰਟ ਅਨੁਸਾਰ, ਉੱਤਰੀ ਡਾਉਨਸ ਦੇ ਕੋਲ ਸਥਿਤ ਡੇਟਲਿੰਗ ਪਿੰਡ ਵਿੱਚ ਲਗਭਗ 800 ਲੋਕ ਰਹਿੰਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਬ੍ਰਿਟੇਨ ਦੇ ਸਭ ਤੋਂ ਬਜ਼ੁਰਗ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ। ਇਥੋਂ ਦੀ ਇਰੀਨ ਨੋਬਸ ਨੇ ਇਸ ਸਾਲ ਅਪ੍ਰੈਲ ਵਿੱਚ ਆਪਣਾ 102 ਵਾਂ ਜਨਮਦਿਨ ਮਨਾਇਆ। ਉਹ ਇੱਕ ਨਰਸਿੰਗ ਹੋਮ ਵਿੱਚ ਰਹਿੰਦੀ ਹੈ ਅਤੇ ਪਹਿਲਾਂ ਇੱਕ ਪਾਰਲਰ ਵਿੱਚ ਹੇਅਰ ਡ੍ਰੈਸਰ ਦਾ ਕੰਮ ਕਰਦੀ ਸੀ। ਉਹ ਕਹਿੰਦੀ ਹੈ ਕਿ ਰੁੱਝੇ ਹੋਣ ਕਾਰਨ ਉਹ ਇੰਨਾ ਲੰਮਾ ਸਮਾਂ ਜੀਉਣ ਦੇ ਯੋਗ ਹੋ ਗਈ ਹੈ। ਇੱਥੇ ਜੀਵਨ ਦੀ ਵੱਡੀ ਸੰਭਾਵਨਾ ਦਾ ਕਾਰਨ ਇੱਥੋਂ ਦਾ ਪਾਣੀ ਜਾਂ ਪਹਾੜੀ ਖੇਤਰ ਦੀ ਹਵਾ ਸਾਫ਼ ਹਵਾ ਹੈ ਜੋ ਕਿਸੇ ਕਿਸਮ ਗੰਭੀਰ ਬਿਮਾਰੀ ਤੋਂ ਬਚਣ ਦਾ ਮੁੱਖ ਕਾਰਨ ਹੈ। ਡਾਕਟਰ ਵੀ ਇਹ ਮੰਨਦੇ ਹਨ ਕਿ ਇੱਕ ਵਿਅਕਤੀ ਬਿਹਤਰ ਹਵਾ ਅਤੇ ਸਾਫ ਪਾਣੀ ਨਾਲ ਸਿਹਤਮੰਦ ਰਹਿੰਦਾ ਹੈ।
ਪਿੰਡ ਵਿੱਚ 8 ਡਾਕਟਰ ਹਨ, ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ਵਿੱਚ ਦੇਰ ਨਹੀਂ ਲੱਗਦੀ। ਇੱਥੋਂ ਦੇ ਲੋਕਾਂ ਵਿੱਚ ਆਪਸੀ ਵਿਵਾਦ ਨਹੀਂ ਹੈ। ਕੋਰੋਨਾ ਦੌਰਾਨ ਵੀ ਲੋਕ ਇੱਕ ਦੂਜੇ ਦਾ ਬਹੁਤ ਧਿਆਨ ਰੱਖਦੇ ਸਨ। ਇੰਗਲੈਂਡ ਦੇ ਬਲੈਕਪੂਲ ਦੇ ਬਲੂਮਫੀਲਡ ਖੇਤਰ ਵਿੱਚ ਔਰਤਾਂ ਦੀ ਉਮਰ ਔਸਤਨ 73 ਸਾਲ ਅਤੇ ਪੁਰਸ਼ਾਂ ਦੀ 67 ਹੈ। ਇਸ ਖੇਤਰ ਦੇ ਲੋਕ ਬਹੁਤ ਜ਼ਿਆਦਾ ਸਿਗਰਟ ਪੀਂਦੇ ਹਨ। ਸਾਲ 2019 ਦੇ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਜੀਵਨ ਦੀ ਸੰਭਾਵਨਾ 69.66 ਸਾਲ ਹੈ।