image caption:

ਕੁਈਨ ਬੈਟਨ ਰੈਲੀ ਵਿੱਚ ਪੰਜਾਬੀ ਸਿਆਸਤਦਾਨਾਂ ਨੇ ਕੀਤੀ ਸ਼ਮੂਲੀਅਤ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬ੍ਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ ਲਈ ਬਕਿੰਘਮ ਪੈਲਿਸ ਵਿੱਚ ਕੁਈਨ ਬੈਟਨ ਰੈਲੀ ਦਾ ਉਦਘਾਟਨ ਕੀਤਾਗਿਆ। ਜਿਸ ਦਾ ਉਦਘਾਟਨ ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਨੇ ਕੀਤਾ। ਬਕਿੰਘਮ ਪੈਲਿਸ ਵਿੱਚ ਰੱਖੇ ਗਏ ਸਮਾਗਮ ਵਿੱਚ ਸ਼ਾਮਿਲ ਹੋਈਆਂ ਯੂ ਕੇਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਐਮ ਪੀ ਪ੍ਰੀਤ ਕੌਰ ਗਿੱਲ ਅਤੇ ਸੈਂਡਵਿੱਲ ਕੌਂਸਲ ਦੇ ਲੀਡਰ ਰਾਜਬੀਰ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ। ਕੌਂਸਲਰ ਰਾਜਬੀਰ ਸਿੰਘਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ 2022 ਵਿੱਚ ਰਾਸ਼ਟਰ ਮੰਡਲ ਖੇਡਾਂ ਬ੍ਰਮਿੰਘਮ ਵਿੱਚ ਹੋ ਰਹੀਆਂ ਹਨ। ਇਹਨਾ ਖੇਡਾਂ ਦੌਰਾਨ ਗੁਰੂ ਨਾਨਕਗੁਰਦੁਆਰਾ ਸਮੈਦਿਕ ਖਿੱਚ ਦਾ ਕੇਂਦਰ ਰਹੇਗਾ ਕਿਉਂਕਿ ਖੇਡ ਸਟੇਡੀਅਮ ਨੂੰ ਜਾਣ ਵਾਲੇ ਮੁੱਖ ਮਾਰਗ ਦੇ ਨਜ਼ਦੀਕ ਗੁਰਦੁਆਰਾ ਸਾਹਮਣੇ ਵਿਸ਼ਵ ਯੁੱਧ ਦੇ ਸਿੱਖ ਸਿਪਾਹੀਆਂ ਦੀ ਬਣੀ ਯਾਦਗਰ ਖਿਡਾਰੀਆਂ, ਪ੍ਰਬੰਧਕਾਂ ਅਤੇ ਦਰਸ਼ਕਾਂ ਲਈ ਖ਼ਾਸ ਰੁਚੀ ਪੈਦਾ ਕਰੇਗੀ।