image caption:

ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਸਿਹਤ ਵਿਗੜੀ, ਏਮਜ਼ ਵਿੱਚ ਭਰਤੀ

ਨਵੀਂ ਦਿੱਲੀ - ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ੍ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਨੂੰ ਬੀਤੇ ਤਿੰਨ ਦਿਨਾਂ ਤੋਂ ਬੁਖਾਰ ਹੈ। ਉਨ੍ਹਾਂ ਨੂੰ ਕਾਰਡੀਓਲਾਜੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੂਰਾ ਚੈਕਅਪ ਇੱਥੇ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਦੋ ਹਫਤੇ ਪਹਿਲਾਂ 26 ਸਤੰਬਰ ਨੂੰ 89 ਸਾਲ ਦੇ ਹੋਏ ਹਨ। 

 

 

 

ਦੱਸ ਦਈਏ ਕਿ ਅਪ੍ਰੈਲ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੂੰ ਕੋਵਿਡ -19 ਨਾਲ ਸੰਕਰਮਿਤ ਹੋਣ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਵਿੱਚ, ਸਾਬਕਾ ਪ੍ਰਧਾਨ ਮੰਤਰੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਕਾਰਡੀਓ ਵਾਰਡ ਵਿੱਚ ਦੇਖਭਾਲ ਕੀਤੀ ਗਈ। ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ, ਕੋਰੋਨਰੀ ਬਾਈਪਾਸ ਸਰਜਰੀ ਸਫਲਤਾਪੂਰਵਕ 2009 ਵਿੱਚ ਏਮਜ਼ ਵਿੱਚ ਹੀ ਕੀਤੀ ਗਈ ਸੀ।

ਮਨਮੋਹਨ ਸਿੰਘ ਕਾਂਗਰਸ ਦੇ ਸੀਨੀਅਰ ਨੇਤਾ ਹਨ ਅਤੇ ਇਸ ਸਮੇਂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ। ਉਹ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਪਿਛਲੇ ਸਾਲ, ਮਨਮੋਹਨ ਸਿੰਘ ਨੂੰ ਨਵੀਂ ਦਵਾਈ ਦੇ ਰਿਏਕਸ਼ਨ ਕਾਰਨ ਅਤੇ ਬੁਖਾਰ ਹੋਣ ਦੇ ਬਾਅਦ ਵੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕਈ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।