image caption:

ਫ਼ਿਲਮਾਂ ਤੋਂ ਬਾਅਦ ਐਮੀ ਵਿਰਕ ਵੱਲੋਂ ਨਵੇਂ ਸਿੰਗਲ ਟਰੈਕ ਦਾ ਐਲਾਨ

 ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਵਧੀਆ ਫਿਲਮਾਂ ਅਤੇ ਗਾਣੇ ਦਿੱਤੇ ਹਨ। ਹੁਣ ਐਮੀ ਆਪਣੇ ਫੈਨਜ਼ ਲਈ ਇੱਕ ਹੋਰ ਸ਼ਾਨਦਾਰ ਗੀਤ ਲੈ ਕੇ ਆਉਣ ਲਈ ਤਿਆਰ ਹਨ। ਲੱਖਾਂ ਦਰਸ਼ਕਾਂ ਦੇ ਐਂਟਰਟੇਨਮੈਂਟ ਲਈ ਐਮੀ ਇੱਕ ਵਾਰ ਫਿਰ ਇੱਕ ਸਿੰਗਲ ਟਰੈਕ ਦੇ ਨਾਲ ਵਾਪਸ ਆਇਆ ਹੈ।

'ਪੁਆਡਾ' ਅਤੇ 'ਕਿਸਮਤ 2' ਵਰਗੇ ਹਿੱਟ ਗੀਤ ਦੇਣ ਤੋਂ ਬਾਅਦ, ਗਾਇਕ ਹੁਣ ਆਪਣੇ ਨਵੇਂ ਸਿੰਗਲ 'ਪਿਆਰ ਦੀ ਕਹਾਣੀ' ਨਾਲ ਮਿਊਜ਼ਿਕ ਚਾਰਟ 'ਤੇ ਧਮਾਲ ਮਚਾਉਣ ਲਈ ਤਿਆਰ ਹੈ। ਐਮੀ ਨੇ ਆਪਣੇ ਆਉਣ ਵਾਲੇ ਗਾਣੇ ਲਈ ਫੈਨਜ਼ ਵਿੱਚ ਐਕਸਾਇਟਮੈਂਟ ਵਧਾਉਣ ਲਈ ਗਾਣੇ ਦੀ ਰਿਲੀਜ਼ ਡੇਟ ਤੇ ਬਾਕੀ ਕ੍ਰੈਡਿਟਸ ਦੇ ਬਿਨ੍ਹਾਂ ਪੋਸਟਰ ਸ਼ੇਅਰ ਕੀਤਾ ਹੈ ਤੇ ਸਿਰਫ ਇਸ਼ਾਰਾ ਇਹ ਕੀਤਾ ਕਿ ਗਾਣਾ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ। ਪਰ ਅਸੀਂ ਤਹਾਨੂੰ ਇਸ ਗਾਣੇ ਬਾਰੇ ਕੁਝ ਦੱਸਦੇ ਹਾਂ ਜੋ ਫਿਲਹਾਲ ਕਲਾਕਾਰ ਵਲੋਂ ਸ਼ੇਅਰ ਨਹੀਂ ਕੀਤਾ ਗਿਆ। ਇਹ ਗੀਤ ਗੀਤਕਾਰ 'ਰਾਜ ਫਤਹਿਪੁਰ' ਵਲੋਂ ਲਿਖਿਆ ਗਿਆ ਹੈ ਜਿੰਨਾ ਨੇ ਪਹਿਲਾ ਵੀ ਐਮੀ ਦੇ ਗੀਤ ਲਿਖੇ ਸੀ।ਸੰਨੀ ਵਿਕ ਵਲੋਂ ਇਸਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। 'ਪਿਆਰ ਦੀ ਕਹਾਣੀ' ਟਾਈਟਲ ਵਾਲਾ ਇਹ ਗਾਣਾ ਰੋਮਾਂਟਿਕ ਗਾਣਾ ਹੈ।