image caption:

ਭਾਰਤੀ ਮਹਿਲਾ ਬੈਡਮਿੰਟਨ ਟੀਮ ਓਬੇਰ ਕੱਪ ਦੇ ਕੁਆਰਟਰ ਫਾਈਨਲ ’ਚ

ਡੈਨਮਾਰਕ: ਅਦਿਤੀ ਭੱਟ ਤੇ ਤਸਨੀਮ ਮੀਰ ਦੀਆਂ ਜਿੱਤਾਂ ਦੀ ਬਦੌਲਤ ਭਾਰਤੀ ਬੈਡਮਿੰਟਨ ਟੀਮ ਨੇ ਅੱਜ ਸਕਾਟਲੈਂਡ ਨੂੰ 4-1 ਨਾਲ ਹਰਾ ਕੇ ਓਬੇਰ ਕੱਪ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਭਾਰਤ ਦੋ ਜਿੱਤਾਂ ਨਾਲ ਗਰੁੱਪ ਬੀ ਵਿਚ ਦੂਜੇ ਸਥਾਨ &rsquoਤੇ ਹੈ। ਇਸ ਤੋਂ ਪਹਿਲਾਂ ਭਾਰਤ ਨੇ ਐਤਵਾਰ ਨੂੰ ਸਪੇਨ ਨੂੰ 3-2 ਨਾਲ ਹਰਾਇਆ ਸੀ। ਭਾਰਤ ਦੀ ਸਿਖਰਲੀ ਖਿਡਾਰਨ ਸਾਇਨਾ ਨੇਹਵਾਲ ਨੂੰ ਸੱਟ ਕਾਰਨ ਮੈਚ ਵਿਚਾਲੇ ਹੀ ਛੱਡਿਆ ਪਿਆ ਸੀ। ਭਾਰਤ ਵਲੋਂ ਪਹਿਲਾ ਮੈਚ ਖੇਡਣ ਆਈ ਮਾਲਵਿਕਾ ਬੰਸੋੜ ਨੂੰ ਕ੍ਰਿਸਟੀ ਗਿਲਮੋਰ ਨੇ ਹਰਾਇਆ। ਇਸ ਤੋਂ ਬਾਅਦ ਅਦਿਤੀ ਨੇ ਰਾਸ਼ੇਲ ਨੂੰ ਹਰਾ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਤਨਿਸ਼ਾ ਕ੍ਰਿਸਟੋ ਤੇ ਰਿਤੂਪਰਨਾ ਪਾਂਡਾ ਦੀ ਜੋੜੀ ਨੇ ਜੂਲੀ ਮੈਕਪਰਸਨ ਤੇ ਕਾਇਰਾ ਟੋਰੈਂਸ ਨੂੰ ਹਰਾ ਕੇ ਭਾਰਤ ਨੂੰ 2-1 ਦੀ ਲੀਡ ਦਿਵਾਈ। ਟਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਗਿਲਮੋਰ ਤੇ ਅਲਿਨੋਰ ਓਡੋਨਲ ਨੂੰ ਸਖਤ ਮੁਕਾਬਲੇ ਵਿਚ ਹਰਾ ਕੇ ਆਖਰੀ ਮੈਚ ਜਿੱਤਿਆ। ਹੁਣ ਭਾਰਤੀ ਟੀਮ ਭਲਕੇ ਥਾਈਲੈਂਡ ਦੀ ਮਜ਼ਬੂਤ ਟੀਮ ਨਾਲ ਖੇਡੇਗੀ। -ਪੀਟੀਆਈ