image caption:

ਏਅਰ ਇੰਡੀਆ ਦੀ ਨਿਲਾਮੀ ਮਗਰੋਂ ਕਰਮਚਾਰੀਆਂ ’ਤੇ ਸੰਕਟ ਦੇ ਬੱਦਲ ਲੱਗ ਪਏ ਮੰਡਰਾਉਣ

 ਨਵੀਂ ਦਿੱਲੀ-ਏਅਰ ਇੰਡੀਆ ਦੀ ਨਿਲਾਮੀ ਮਗਰੋਂ ਉਸ ਦੇ ਕਰਮਚਾਰੀਆਂ &rsquoਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਏਅਰ ਇੰਡੀਆ ਦੇ ਟਾਟਾ ਸੰਨਜ਼ ਦੇ ਹੱਥਾਂ ਵਿੱਚ ਜਾਣ ਬਾਅਦ ਕੰਪਨੀ ਵੱਲੋਂ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਅਲਾਟ ਹੋਏ ਮਕਾਨ 6 ਮਹੀਨੇ ਦੇ ਅੰਦਰ ਖਾਲੀ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ &rsquoਤੇ ਏਅਰ ਇੰਡੀਆ ਯੂਨੀਅਨ ਨੇ ਹੜਤਾਲ &rsquoਤੇ ਜਾਣ ਦੀ ਯੋਜਨਾ ਬਣਾ ਲਈ ਹੈ।
ਮਕਾਨ ਖਾਲੀ ਕਰਨ ਦੇ ਹੁਕਮਾਂ ਕਾਰਨ ਕਰਮਚਾਰੀਆਂ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ। ਏਅਰ ਇੰਡੀਆ ਯੂਨੀਅਨ ਨੇ ਮੁੰਬਈ ਲੇਬਰ ਕਮਿਸ਼ਨਰ ਨੂੰ 2 ਨਵੰਬਰ 2021 ਤੋਂ ਹੜਤਾਲ &rsquoਤੇ ਜਾਣ ਨੂੰ ਲੈ ਕੇ ਜਾਣੂ ਕਰਵਾ ਦਿੱਤਾ ਹੈ। ਦੱਸ ਦੇਈਏੇ ਕਿ ਏਅਰ ਇੰਡੀਆ ਦੀ ਖਰੀਦ ਬੋਲੀ &rsquoਚ ਟਾਟਾ ਸੰਨਜ਼ ਨੇ ਬਾਜ਼ੀ ਮਾਰੀ ਸੀ। ਇਸ ਦੇ ਚਲਦਿਆਂ ਇਹ ਹਵਾਈ ਕੰਪਨੀ ਹੁਣ ਲਗਭਗ 70 ਸਾਲ ਮੁੜ ਟਾਟਾ ਦੇ ਹੱਥਾਂ ਵਿੱਚ ਜਾ ਰਹੀ ਹੈ। ਨਿਯਮਾਂ ਮੁਤਾਬਕ ਹੜਤਾਲ &rsquoਤੇ ਜਾਣ ਤੋਂ ਪਹਿਲਾਂ ਯੂਨੀਅਨ ਨੂੰ 2 ਹਫ਼ਤੇ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ।