image caption:

ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ : ਫਾਰੂਕ ਅਬਦੁੱਲਾ

 ਨੈਸ਼ਨਲ ਕਾਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦਾ ਹਿੱਸਾ ਹਾਂ ਚਾਹੇ ਮਰਨਾ ਕਿਉਂ ਨਾ ਪੈ ਜਾਵੇ ਪਰ ਭਾਰਤ ਦਾ ਹਿੱਸਾ ਹੀ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਧਰਮ ਦੇ ਨਾਂ &lsquoਤੇ ਲੋਕਾਂ ਨੂੰ ਵੰਡਣ ਦਾ ਰੁਝਾਨ ਨਾ ਰੁਕਿਆ ਤਾਂ ਭਾਰਤ ਦੀ ਹੋਂਦ ਨਹੀਂ ਰਹੇਗੀ।

&ldquoਮੁਸਲਮਾਨ, ਸਿੱਖ ਅਤੇ ਹਿੰਦੂ ਦੇਸ਼ ਭਰ ਵਿੱਚ ਵੰਡੇ ਜਾ ਰਹੇ ਹਨ। ਜੇ ਇਹ ਤੁਰੰਤ ਬੰਦ ਨਾ ਹੋਇਆ ਤਾਂ ਭਾਰਤ ਦੀ ਹੋਂਦ ਨਹੀਂ ਰਹੇਗੀ। ਡਾਕਟਰ ਅਬਦੁੱਲਾ ਨੇ ਕਿਹਾ, ਭਾਰਤ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਦ੍ਰਿੜ ਅਤੇ ਏਕਤਾ ਵਿੱਚ ਰਹਿਣਾ ਪਵੇਗਾ।&rdquo ਉਨ੍ਹਾਂ ਅੱਗੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਦਲੇਰ ਹੋਣਾ ਪਵੇਗਾ ਅਤੇ ਕਾਤਲਾਂ ਨਾਲ ਮਿਲ ਕੇ ਲੜਨਾ ਪਵੇਗਾ। ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਅਬਦੁੱਲਾ ਨੇ ਵਧੇਰੇ ਹਮਲਾਵਰ ਢੰਗ ਨਾਲ ਕਿਹਾ ਕਿ ਸਾਨੂੰ ਇਨ੍ਹਾਂ ਜਾਨਵਰਾਂ ਨਾਲ ਲੜਨਾ ਪਵੇਗਾ। ਯਾਦ ਰਹੇ ਕਿ ਕਸ਼ਮੀਰ ਕਦੇ ਵੀ ਪਾਕਿਸਤਾਨ ਨਹੀਂ ਬਣੇਗਾ।