image caption:

ਭਾਰਤੀ ਸਟਾਰ ਅਥਲੀਟ ਹਿਮਾ ਦਾਸ ਨੂੰ ਹੋਇਆ ਕੋਰੋਨਾ

ਭਾਰਤੀ ਅਥਲੀਟ ਹਿਮਾ ਦਾਸ ਵੀ ਕੋਰੋਨਾ ਦੀ ਚਪੇਟ &lsquoਚ ਆ ਗਈ ਹੈ। ਫਿਲਹਾਲ ਉਹ ਆਈਸੋਲੇਸ਼ਨ ਵਿੱਚ ਹੈ। ਹਿਮਾ ਨੇ ਖੁਦ ਟਵੀਟ ਕਰਕੇ ਉਨ੍ਹਾਂ ਦੇ ਕੋਵਿਡ ਸਕਾਰਾਤਮਕ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ। ਮੈਂ ਠੀਕ ਹਾਂ ਅਤੇ ਇਸ ਸਮੇਂ ਆਈਸੋਲੇਸ਼ਨ ਵਿੱਚ ਹਾਂ। 21 ਸਾਲਾ ਹਿਮਾ ਦਾਸ ਨੇ ਹਾਲ ਹੀ ਵਿੱਚ ਪਟਿਆਲਾ ਦੇ ਨੈਸ਼ਨਲ ਇੰਸਟੀਚਿਟ ਆਫ਼ ਸਪੋਰਟਸ (ਐਨਆਈਐਸ) ਵਿੱਚ ਰਾਸ਼ਟਰੀ ਕੈਂਪ ਲਈ ਰਿਪੋਰਟ ਕੀਤੀ ਸੀ ਅਤੇ ਉਹ ਆਪਣੀ ਟ੍ਰੇਨਿੰਗ ਸ਼ੁਰੂ ਕਰਨ ਵਾਲੀ ਸੀ। ਹਾਲਾਂਕਿ, ਪਟਿਆਲਾ ਪਹੁੰਚਣ &lsquoਤੇ, ਹਿਮਾ &lsquoਚ ਹਲਕੇ ਲੱਛਣ ਨਜ਼ਰ ਆ ਰਹੇ ਸੀ।