image caption:

100 ਸਾਲ ਪੁਰਾਣੀ ਜੇਲ੍ਹ ਨੂੰ ਹੋਟਲ ਬਣਾ ਲਿਆ

ਲੰਡਨ ਦੁਨੀਆ ਦੇ ਕਈ ਸ਼ਹਿਰਾਂ ਵਿਚ ਥੀਮ ਬੇਸਡ ਹੋਟਲ ਤੇ ਰੈਸਟੋਰੈਂਟ ਦਾ ਰੁਝਾਨ ਕਾਫੀ ਹੋਣ ਬਾਰੇ ਸਭ ਜਾਣਦੇ ਹਨ। ਇਸੇ ਤਰਜ਼ ਉੱਤੇ ਅਕਸਰ ਜੇਲ੍ਹ ਥੀਮ ਵਾਲੇ ਰੈਸਟੋਰੈਂਟ ਤੇ ਹੋਟਲ ਵੀ ਬਣ ਚੁੱਕੇ ਹਨ, ਪਰ ਕਿਸੇ ਅਸਲੀ ਜੇਲ੍ਹ ਨੂੰ ਹੋਟਲ ਬਣਾ ਦਿੱਤਾ ਜਾਏ, ਇਹ ਸ਼ਾਇਦ ਪਹਿਲਾਂ ਕਦੇ ਨਾ ਹੋਇਆ ਹੋਵੇ।
ਬ੍ਰਿਟੇਨ ਵਿੱਚ ਅਜਿਹਾ ਹੋ ਚੱਕਾ ਹੈ। ਇਥੋਂ ਦਾ ਮੇਲਮੇਜਨ ਆਕਸਫੋਰਡ ਹੋਟਲ ਇਨ੍ਹੀਂ ਦਿਨੀਂ ਇਸੇ ਕਾਰਨ ਚਰਚਾ ਵਿੱਚ ਹੈ। ਇਸ ਜਗ੍ਹਾ 100 ਸਾਲ ਪੁਰਾਣੀ ਜੇਲ੍ਹ ਹੁੰਦੀ ਸੀ, ਜਿੱਥੇ ਖਤਰਨਾਕ ਕੈਦੀ ਰੱਖੇ ਜਾਂਦੇ ਸਨ। ਅੱਜਕੱਲ੍ਹ ਇਹ ਹੋਟਲ ਵਿੱਚ ਤਬਦੀਲ ਹੋ ਗਈ ਹੈ। ਇਸ ਕਾਰਨ ਕਈ ਲੋਕ ਇਸ ਨੂੰ ਦੇਖਣ ਆ ਰਹੇ ਹਨ। ਇਹ ਹੋਟਲ ਆਕਸਫੋਰਡ ਕੈਸਲ ਐਂਡ ਪ੍ਰਿਜਨ ਟੂਰਿਜ਼ਮ ਐਟਰੈਕਸ਼ਨ ਦਾ ਹਿੱਸਾ ਹੈ। ਇਸ ਹੋਟਲ ਦੀ ਜਾਣਕਾਰੀ ਇੱਕ ਟਰੈਵਲ ਬਲਾਗਰ ਨੇ ਆਪਣੇ ਸੋਸ਼ਲ ਨੈਟਵਰਕਿੰਗ ਅਕਾਊਂਟ ਉੱਤੇ ਦਿੱਤੀ। ਏਨਾ ਸੇਗਰੇਨਾ ਨਾਂਅ ਦੀ ਲੜਕੀ ਨੇ ਲਿਖਿਆ:&lsquoਇੱਕ ਅਜਿਹੀ ਜੇਲ੍ਹ ਮਿਲੀ, ਜਿਸ ਨੂੰ ਅੱਜਕੱਲ੍ਹ ਲਗਜਰੀ ਹੋਟਲ ਵਿੱਚ ਬਦਲ ਦਿੱਤਾ ਗਿਆ ਹੈ।&rsquo ਏਨਾ ਦੀ ਇਸ ਪੋਸਟ ਮਗਰੋਂ ਕਈ ਲੋਕਾਂ ਨੇ ਇਸ ਹੋਟਲ ਵਿੱਚ ਜਾਣ ਦੀ ਇੱਛਾ ਪ੍ਰਗਟਾਈ ਹੈ। ਹੋਟਲ ਵਿੱਚ ਇੱਕ ਰਾਤ ਬਿਤਾ ਕੇ ਆਈ ਇੱਕ ਯੂਜ਼ਰ ਨੇ ਲਿਖਿਆ, ਜੇਲ੍ਹ ਹੋਟਲ ਵਿੱਚ ਇੱਕ ਰਾਤ ਬਿਤਾਉਣ ਦਾ ਤਜਰਬਾ ਕਮਾਲ ਦਾ ਰਿਹਾ। ਹੋਟਲ ਅਧਿਕਾਰੀਆਂ ਨੇ ਜੇਲ੍ਹ ਦੀ ਇਤਿਹਾਸਕ ਇਮਾਰਤ ਵਿੱਚ ਖਾਸ ਬਦਲਾਅ ਨਾ ਕਰ ਕੇ ਵੀ ਇਸ ਨੂੰ ਬੜੇ ਕਮਾਲ ਦੇ ਤਰੀਕੇ ਨਾਲ ਹੋਟਲ ਵਿੱਚ ਬਦਲਿਆ ਹੈ।